ਸਾਬਕਾ DGP ਸੁਮੇਧ ਸੈਣੀ ਦੀ ਮੋਹਾਲੀ ਅਦਾਲਤ ‘ਚ ਪੇਸ਼ੀ, ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ
ਚੰਡੀਗੜ੍ਹ : ਵਿਜੀਲੈਂਸ ਪੁਲਿਸ ਮੋਹਾਲੀ ਵੱਲੋਂ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਨੂੰ ਅਦਾਲਤ ‘ਚ ਪੇਸ਼ ਕਰਨ ਲਈ ਮੋਹਾਲੀ ਦੀ ਅਦਾਲਤ ‘ਚ ਲਿਜਾਇਆ ਗਿਆ ਹੈ। ਸਨੀ ਖ਼ਿਲਾਫ਼ ਵਿਜੀਲੈਂਸ ਪੁਲਿਸ ਮੋਹਾਲੀ ਵਿੱਚ ਐਫਆਈਆਰ ਨੰਬਰ ਗਿਆਰਾਂ ਦਰਜ ਕੀਤੀ ਗਈ ਹੈ। ਜਿਸ ਵਿੱਚ ਇਮੀਗ੍ਰੇਸ਼ਨ ਏਜੰਸੀ ਡਬਲਿਊ ਆਈ ਸੀ ਐਸ ਦੇ ਮਾਲਕ ਦਵਿੰਦਰ ਸਿੰਘ ਸੰਧੂ ਵੱਲੋਂ ਨਾਜਾਇਜ਼ ਕਲੋਨੀਆਂ ਉਸਾਰੇ ਜਾਣ ਦੇ ਮਾਮਲੇ ਸਬੰਧੀ ਜ਼ਿਕਰ ਹੈ। ਇਸੇ ਮਾਮਲੇ ਵਿੱਚ ਸੁਮੇਧ ਸਿੰਘ ਸੈਣੀ ਦੀ ਮਿਲੀਭੁਗਤ ਕਾਰਨ ਉਨ੍ਹਾਂ ਖ਼ਿਲਾਫ਼ ਵੀ ਇਹ ਪਰਚਾ ਦਰਜ ਹੋਇਆ ਹੈ।
🔴LIVE :ਮੋਦੀ ਨੂੰ ਝਟਕਾ ! ਕਿਸਾਨਾਂ ‘ਚ ਖੁਸ਼ੀ ਦੀ ਲਹਿਰ, ਹੁਣ ਫਸਿਆ ਸੁਮੇਧ ਸੈਣੀ, ਖੁੱਲ੍ਹੇ ਪੁਰਾਣੇ ਭੇਤ!
ਪਰਚੇ ਵਿੱਚ ਸੁਮੇਧ ਸਿੰਘ ਸੈਣੀ ਦਾ ਨਾਂ ਬਾਅਦ ਵਿਚ ਐਡ ਕੀਤਾ ਗਿਆ ਜਿਸ ਕਾਰਨ ਬੀਤੀ ਰਾਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸਾਬਕਾ ਐਕਸ਼ੀਅਨ ਨਿਮਰਤ ਸਿੰਘ ਨਾਲ ਸੁਮੇਧ ਸਿੰਘ ਸੈਣੀ ਦੇ ਭ੍ਰਿਸ਼ਟਾਚਾਰ ਸਬੰਧੀ ਸਬੰਧ ਸਨ। ਉਹੀ ਨਿਮਰਤ ਸਿੰਘ ਦਾ ਦਵਿੰਦਰ ਸਿੰਘ ਸੰਧੂ ਨਾਲ ਕੀ ਸੰਬੰਧ ਹੈ। ਜਿਸ ਕਾਰਨ ਇਸ ਐਫ਼ਆਈਆਰ ਵਿੱਚ ਸੁਮੇਧ ਸਿੰਘ ਸੈਣੀ ਉਲਝ ਗਏ ਹਨ । ਜਾਣਕਾਰੀ ਅਨੁਸਾਰ ਵਿਜੀਲੈਂਸ ਪੁਲਿਸ ਸੈਣੀ ਦਾ ਸੱਤ ਦਿਨ ਦਾ ਪੁਲਿਸ ਰਿਮਾਂਡ ਵੀ ਮੰਗੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.