Breaking NewsD5 specialNewsPress ReleasePunjabTop News

‘ਵੈਟਰਨਰੀ ਇੰਸਪੈਕਟਰ ਦੀ ਭਰਤੀ ਸਬੰਧੀ ਲਿਖਤੀ ਪ੍ਰੀਖਿਆ ਹੁਣ ਮਿਤੀ 21.08.2021 ਨੂੰ ਲਈ ਜਾਵੇਗੀ’

ਚੰਡੀਗੜ੍ਹ : ਵੈਟਰਨਰੀ ਇੰਸਪੈਕਟਰ ਦੀਆਂ 866 ਖਾਲੀ ਆਸਾਮੀਆਂ ਨੂੰ ਸਿੱਧੀ ਭਰਤੀ ਰਾਹੀਂ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਲਈ ਜਾਣ ਵਾਲੀ ਪ੍ਰੀਖਿਆ ਮਿਤੀ 22.08.2021 ਦੀ ਬਜਾਏ ਹੁਣ ਮਿਤੀ 21.08.2021 ਨੂੰ ਹੋਵੇਗੀ।
ਇਸ ਸਬੰਧੀ ਬੋਰਡ ਦੇ ਚੇਅਰਮੈਨ  ਰਮਨ ਬਹਿਲ ਵੱਲੋਂ ਦੱਸਿਆ ਗਿਆ ਹੈ ਕਿ ਇਸਤਿਹਾਰ ਨੰ: 14 ਆਫ 2021 ਰਾਹੀਂ ਵੈਟਰਨਰੀ ਇੰਸਪੈਕਟਰ ਦੀਆਂ 866 ਆਸਾਮੀਆਂ ਭਰਨ ਲਈ ਮਿਤੀ 22.08.2021 ਨੂੰ ਲਿਖਤੀ ਪ੍ਰੀਖਿਆ ਲਈ ਜਾਣੀ ਸੀ, ਪ੍ਰੰਤੂ ਕੁੱਝ ਤਕਨੀਕੀ/ਪ੍ਰਬੰਧਕੀ ਕਾਰਨਾਂ ਕਰਕੇ ਇਹ ਪ੍ਰੀਖਿਆ ਨੂੰ ਹੁਣ ਮਿਤੀ 21.08.2021 ਨੂੰ ਹੋਵੇਗੀ।
ਇਸ ਭਰਤੀ ਸਬੰਧੀ ਸਮੁੱਚੀ ਜਾਣਕਾਰੀ/ਨੋਟਿਸ ਅਤੇ ਸੰਪਰਕ ਲਈ ਫੋਨ ਨੰ:/ਈਮੇਲ ਆਦਿ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ ਤੇ ਉਪਲੱਬਧ ਹਨ। ਸ੍ਰੀ ਬਹਿਲ ਨੇ ਅੱਗੇ ਦੱਸਿਆ ਕਿ ਜਿਹਨਾਂ ਆਸਾਮੀਆਂ ਲਈ ਲਿਖਤੀ ਪ੍ਰੀਖਿਆਵਾਂ ਪਹਿਲਾਂ ਹੀ ਲਈਆਂ ਜਾ ਚੁੱਕੀਆਂ ਹਨ, ਜਿਵੇਂ ਕਿ ਮੱਛੀ ਪਾਲਣ ਅਫਸਰ, ਕਲਰਕ ਲੀਗਲ ਦੇ ਉਮੀਦਵਾਰਾਂ ਦੀ ਬੋਰਡ ਵੱਲੋਂ ਕੌਂਸਲਿੰਗ ਕੀਤੀ ਜਾ ਚੁੱਕੀ ਹੈ ਅਤੇ ਅਤੇ ਸਕੂਲ ਲਾਇਬਰੇਰੀਅਨ ਦੇ ਉਮੀਦਵਾਰਾਂ ਦੀ ਕੌਂਸਲਿੰਗ ਮਿਤੀ 11 ਅਗਸਤ ਤੋਂ 18 ਅਗਸਤ ਤੱਕ ਕੀਤੀ ਜਾ ਰਹੀਂ ਹੈ। ਕੌਂਸਲਿੰਗ ਦੌਰਾਨ ਵਿਦਿਅਕ/ਤਕਨੀਕੀ ਯੋਗਤਾ ਰੱਖਣ ਵਾਲੇ ਯੋਗ ਉਮੀਦਵਾਰਾਂ ਦੇ ਨਾਵਾਂ ਦੀਆਂ ਸਿਫਾਰਸ਼ਾਂ ਸਬੰਧਤ ਵਿਭਾਗਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਲਈ ਜਲਦੀ ਹੀ ਭੇਜ ਦਿੱਤੀਆ ਜਾਣਗੀਆਂ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button