News

ਕੇਂਦਰ ਸਰਕਾਰ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਹੋਰ ਸਬੰਧਤ ਧਾਰਮਿਕ ਸਥਾਨਾਂ ਲਈ 100 ਕਰੋੜ ਰੁਪਏ ਜਾਰੀ ਕਰੇ – ਡਾ: ਅਮਰ ਸਿੰਘ

ਸੰਸਦ ਮੈਂਬਰ ਨਵੇਂ ਕੇਂਦਰੀ ਸੈਰ -ਸਪਾਟਾ ਮੰਤਰੀ ਜੀ ਕਿਸ਼ਨ ਰੈਡੀ ਨੂੰ ਮਿਲੇ

ਫਤਹਿਗੜ੍ਹ ਸਾਹਿਬ, 03 ਅਗਸਤ

ਡਾ: ਅਮਰ ਸਿੰਘ ਸੰਸਦ ਮੈਂਬਰ ਸ਼੍ਰੀ ਫਤਹਿਗੜ੍ਹ ਸਾਹਿਬ ਨੇ ਕੇਂਦਰੀ ਸੈਰ ਸਪਾਟਾ ਮੰਤਰੀ ਜੀ ਕਿਸ਼ਨ ਰੈਡੀ ਨਾਲ ਮੁਲਾਕਾਤ ਕੀਤੀ ਅਤੇ ਸ਼੍ਰੀ ਫਤਹਿਗੜ੍ਹ ਸਾਹਿਬ ਨੂੰ ਅੰਤਰਰਾਸ਼ਟਰੀ ਤੀਰਥ ਸਥਾਨ ਵਜੋਂ ਵਿਕਸਤ ਕਰਨ ਅਤੇ ਇਸਨੂੰ ਅੰਤਰਰਾਸ਼ਟਰੀ ਤੀਰਥ ਯਾਤਰਾ ਸਰਕਟ ਦਾ ਹਿੱਸਾ ਬਣਾਉਣ ਦੀ ਆਪਣੀ ਮੰਗ ਦੁਬਾਰਾ ਰੱਖੀ।

FarmersProtest : ਦੇਸ਼ ਦੇ ਸਾਰੇ MP ਹੋ ਗਏ ਇਕੱਠੇ, ਕਿਸਾਨਾਂ ਦੇ ਹੱਕ ‘ਚ ਸਿੱਧੀ ਸਪੋਟ! D5 Channel Punjabi

ਉਨ੍ਹਾਂ ਨੇ ਬੇਨਤੀ ਕੀਤੀ ਕਿ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਘੱਟੋ ਘੱਟ 100 ਕਰੋੜ ਰੁਪਏ ਦਿੱਤੇ ਜਾਣ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਤ ਸਾਰੀਆਂ ਥਾਵਾਂ ਨੂੰ ਰੇਲ ਅਤੇ ਹਵਾਈ ਰਾਹੀਂ ਵਧੇਰੇ ਪਹੁੰਚ ਦਿੱਤੀ ਜਾਵੇ।

🔴LIVE| ਕਿਸਾਨਾਂ ਲਈ ਆਈ ਵੱਡੀ ਖੁਸ਼ਖ਼ਬਰੀ, ਪਿੱਛੇ ਹਟੀ ਸਰਕਾਰ! 22 ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਭਾਜਪਾ ਖੁਸ਼!

ਉਨ੍ਹਾਂ ਨੇ ਸ਼੍ਰੀ ਰੈਡੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣੂ ਕਰਵਾਉਂਦੇ ਹੋਏ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਵਿਸ਼ਵ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤੁਲਨਾਯੋਗ ਘਟਨਾ ਨਹੀਂ ਹੈ।

Farmers Protest : ਲਓ ਰਾਜੇਵਾਲ ਬਣੇਗਾ ਮੁੱਖ ਮੰਤਰੀ! ਜਗ੍ਹਾ-ਜਗ੍ਹਾ ਲੱਗ ਗਏ ਪੋਸਟਰ! D5 Channel Punjabi

ਦੱਸਣਯੋਗ ਹੈ ਕਿ ਡਾਕਟਰ ਅਮਰ ਸਿੰਘ 2019 ਤੋਂ ਇਹੀ ਮੁੱਦਾ ਬੜੇ ਜ਼ੋਰ ਸ਼ੋਰ ਨਾਲ ਉਠਾ ਰਹੇ ਹਨ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਸੰਸਦ ਵਿੱਚ ਭਾਸ਼ਣ ਦਿੱਤਾ ਸੀ।

-N Gill

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button