16 ਕਰੋੜ ਦਾ ਇੰਜ਼ੈਕਸ਼ਨ ਵੀ ਨਹੀਂ ਬਚਾ ਸਕਿਆ 10 ਮਹੀਨੇ ਦੀ ਬੱਚੀ ਦੀ ਜਾਨ
ਪੁਣੇ : ਅਜੀਬ ਬੀਮਾਰੀ ਨਾਲ ਜੂਝਦੇ ਹੋਏ ਇਕ ਸਾਲ ਦੀ ਬੱਚੀ ਦੀ ਪੁਣੇ ਦੇ ਇਕ ਹਸਪਤਾਲ ‘ਚ ਮੌਤ ਹੋ ਗਈ। ਬੱਚੀ ਦੀ ਸਥਿਤੀ ਬਾਰੇ ਜਾਣ ਕੇ ਕਈ ਲੋਕਾਂ ਵਲੋਂ ਦਿੱਤੀ ਗਈ ਵਿੱਤੀ ਮਦਦ ਤੋਂ ਬਾਅਦ ਉਸ ਨੂੰ 16 ਕਰੋੜ ਰੁਪਏ ਦਾ ਟੀਕਾ ਵੀ ਲਗਾਇਆ ਗਿਆ ਸੀ। ਬੱਚੀ ਵੇਦਿਕਾ ਸ਼ਿੰਦੇ ਦੀ ਮੌਤ ਤੋਂ ਬਾਅਦ ਕੁਝ ਘੰਟੇ ਪਹਿਲਾਂ ਹੀ ਉਸ ਦੇ ਪਰਿਵਾਰ ਵਾਲਿਆਂ ਨੇ ਸੋਸ਼ਲ ਮੀਡੀਆ ‘ਤੇ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਅਪਲੋਡ ਕਰ ਕੇ ਸਿਹਤ ‘ਚ ਸੁਧਾਰ ਬਾਰੇ ਦੱਸਿਆ ਸੀ। ਰੀੜ੍ਹ ਦੀ ਮਾਸਪੇਸ਼ੀ ਨਾਲ ਸਬੰਧਿਤ ਗੰਭੀਰ ਬੀਮਾਰੀ ‘ਐੱਸਐੱਮਏ ਟਾਈਪ-ਇਕ’ ਨਾਲ ਪੀੜਿਤ ਵੇਦਿਕਾ ਦੀ ਪਿੰਪਰੀ ਚਿੰਚਵਾੜ ਇਲਾਕੇ ਦੇ ਭੋਸਰੀ ‘ਚ ਇਕ ਨਿੱਜੀ ਹਸਪਤਾਲ ‘ਚ ਐਤਵਾਰ ਸ਼ਾਮ 6 ਵਜੇ ਮੌਤ ਹੋ ਗਈ।
ਲਓ ਰਾਹੁਲ ਗਾਂਧੀ ਨੇ ਸੱਦ ਲਏ MP, ਕਿਸਾਨੀ ਸੰਸਦ ਦਾ ਹੋਇਆ ਅਸਰ, ਹੁਣ ਬਣੂ ਗੱਲ!D5 Channel Punjabi
ਘਰ ‘ਚ ਸਾਹ ਲੈਣ ‘ਚ ਪਰੇਸ਼ਾਨੀਆਂ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਅਜੀਬ ਬੀਮਾਰੀ ਅਤੇ ਇਲਾਜ ‘ਚ ਆਉਣ ਵਾਲੇ ਮਹਿੰਗੇ ਖਰਚ ਕਾਰਨ ਦਾਨ ‘ਚ ਮਿਲੇ 14 ਕਰੋੜ ਰੁਪਏ ਦੀ ਮਦਦ ਤੋਂ ਬਾਅਦ ਜੂਨ ‘ਚ ਦੀਨਾਨਾਥ ਮੰਗੇਸ਼ਕਰ ਹਸਪਤਾਲ ‘ਚ ਬੱਚੀ ਨੂੰ ਟੀਕਾ ਲਾਇਆ ਗਿਆ ਸੀ। ਵੇਦਿਕਾ ਦੇ ਪਰਿਵਾਰ ਵਾਲਿਆਂ ਅਨੁਸਾਰ ਮੌਤ ਦੇ ਕੁਝ ਸਮੇਂ ਪਹਿਲਾਂ ਤੱਕ ਉਸ ਦੀ ਸਥਿਤੀ ‘ਚ ਸੁਧਾਰ ਹੋ ਰਿਹਾ ਸੀ। ਬੱਚੀ ਦਾ ਇਲਾਜ ਕਰ ਚੁਕੇ ਦੀਨਾਨਾਥ ਮੰਗੇਸ਼ਕਰ ਹਸਪਤਾਲ ਦੇ ਇਕ ਡਾਕਟਰ ਨੇ ਕਿਹਾ ਕਿ ਦੁੱਧ ਪੀਣ ‘ਚ ਪਰੇਸ਼ਾਨੀਆਂ ਆਉਣ ਕਾਰਨ ਬੱਚੀ ਦੀ ਮੌਤ ਹੋਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.