ਪ੍ਰਿਅੰਕਾ ਗਾਂਧੀ ਨੇ ਬਾਰਾਬੰਕੀ ਸੜਕ ਹਾਦਸੇ ‘ਤੇ ਜਤਾਇਆ ਸੋਗ, ਕਾਂਗਰਸੀ ਕਰਮਚਾਰੀਆਂ ਨੂੰ ਕੀਤੀ ਇਹ ਅਪੀਲ
ਨਵੀਂ ਦਿੱਲੀ : ਕਾਂਗਰਸੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਬਾਰਾਬੰਕੀ ਸੜਕ ਹਾਦਸੇ ‘ਚ ਕਈ ਲੋਕਾਂ ਦੀ ਮੌਤ ਹੋਣ ‘ਤੇ ਦੁੱਖ ਵਿਅਕਤ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ ਬਾਰਾਬੰਕੀ ‘ਚ ਹੋਏ ਸੜਕ ਹਾਦਸੇ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਲੱਗਿਆ। ਮ੍ਰਿਤਕਾਂ ਦੇ ਪਰਿਵਾਰਾਂ ਦੇ ਪ੍ਰਤੀ ਮੇਰੀਆਂ ਡੂੰਘੀਆਂ ਸੋਗ ਸੰਵੇਦਨਾਵਾਂ। ਪਰਮਾਤਮਾ ਨੂੰ ਅਰਦਾਸ ਕਰਦੀ ਹਾਂ ਕਿ ਜਖ਼ਮੀਆਂ ਨੂੰ ਜ਼ਲਦ ਸਿਹਤਯਾਬੀ ਮਿਲੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸੀ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਦੁਰਘਟਨਾ ‘ਚ ਪ੍ਰਭਾਵਿਤ ਲੋਕਾਂ ਦੀ ਹਰਸੰਭਵ ਮਦਦ ਕਰੋ।
ਦੱਸ ਦਈਏ ਕਿ ਉੱਤਰ ਪ੍ਰਦੇਸ਼ (UP) ਦੇ ਬਾਰਾਬੰਕੀ ‘ਚ ਭਿਆਨਕ ਸੜਕ ਹਾਦਸਾ (Road Accident) ਹੋਇਆ ਹੈ, ਜਿਥੇ ਇੱਕ ਬੱਸ ਨੂੰ ਪਿੱਛੇ ਤੋਂ ਇੱਕ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇਨੀ ਭਿਆਨਕ ਸੀ ਕਿ ਗੱਡੀਆਂ ਦੇ ਪਰਖਚੇ ਉੱਡ ਗਏ ਨਾਲ ਹੀ ਲਾਸ਼ਾਂ ਵੀ ਸੜਕ ‘ਤੇ ਖਿੰਡ ਗਈਆਂ। ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ 18 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖਮੀ ਵੀ ਹੋ ਗਏ ਹਨ। ਹਾਦਸਾ ਬਾਰਾਬੰਕੀ ਦੇ ਰਾਮਸਨੇਹੀ ਘਾਟ ਦੇ ਕੋਲ ਅਯੋਧਿਆ- ਲਖਨਊ ਹਾਈਵੇਅ ‘ਤੇ ਬੀਤੀ ਰਾਤ ਨੂੰ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਸ ਹਰਿਆਣੇ ਦੇ ਪਲਵਲ ਤੋਂ ਬਿਹਾਰ ਜਾ ਰਹੀ ਸੀ। ਬੱਸ ਵਿੱਚ ਮਜਦੂਰ ਸਵਾਰ ਸਨ, ਜੋ ਬਿਹਾਰ ਪਰਤ ਰਹੇ ਸਨ। ਜ਼ਖਮੀਆਂ ਨੇ ਦੱਸਿਆ ਕਿ ਉਹ ਸਾਰੇ ਪੰਜਾਬ ਅਤੇ ਹਰਿਆਣਾ ਵਿੱਚ ਮਜ਼ਦੂਰੀ ਕਰਦੇ ਸਨ ਅਤੇ ਆਪਣੇ ਘਰ ਬਿਹਾਰ ਪਰਤ ਰਹੇ ਸਨ। ਉਧਰ ਜਿਵੇਂ ਹੀ ਇਸ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਮੌਕੇ ‘ਤੇ ਪਹੁੰਚ ਲਾਸ਼ਾਂ ਨੂੰ ਕਬਜ਼ੇ ‘ਸੀ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.