Breaking NewsD5 specialNewsPunjabTop News

ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਟੀਮਾਂ ਦੀ ਵਰਕਸ਼ਾਪ 19 ਜੁਲਾਈ ਤੋਂ 

 ਚੰਡੀਗੜ੍ਹ : ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਵਿੱਚ ਹੋਰ ਵਾਧਾ ਕਰਨ ਲਈ ਸਕੂਲ ਸਿੱਖਿਆ ਵਿਭਾਗ ਨੇ  ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਟੀਮਾਂ ਦੀ ਸਿਖਲਾਈ/ਵਰਕਸ਼ਾਪ ਲਾਉਣ ਦਾ ਫੈਸਲਾ ਕੀਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲਾ, ਰੂਪਨਗਰ, ਸੰਗਰੂਰ, ਤਰਨ ਤਾਰਨ ਜ਼ਿਲ੍ਹਿਆਂ ਦੀਆਂ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਟੀਮਾਂ ਦੀ ਵਰਕਸ਼ਾਪ 19 ਜੁਲਾਈ ਨੂੰ ਲਗਾਈ ਜਾਵੇਗੀ ਜਦਕਿ ਬਰਨਾਲਾ, ਫਾਜ਼ਿਲਕਾ, ਗੁਰਦਾਸਪੁਰ, ਪਠਾਨਕੋਟ, ਐਸ.ਬੀ.ਐਸ. ਦੀ 20 ਜੁਲਾਈ, ਹੁਸ਼ਿਆਰਪੁਰ, ਜਲੰਧਰ, ਕਰਪੂਰਥਲਾ, ਸ੍ਰੀ ਮੁਕਤਸਰ ਸਾਹਿਬ ਦੀ 22 ਜੁਲਾਈ, ਲੁਧਿਆਣਾ, ਮੋਗਾ, ਮਾਨਸਾ, ਐਸ.ਏ.ਐਸ. ਨਗਰ, ਫਰੀਦਕੋਟ ਦੀ 23 ਜੁਲਾਈ ਅਤੇ ਅੰਮਿ੍ਰਤਸਰ, ਬਠਿੰਡਾ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ ਦੀ ਵਰਕਸ਼ਾਪ 24 ਜੁਲਾਈ ਨੂੰ ਲੱਗੇਗੀ। ਇਹ ਵਰਕਸ਼ਾਪ ਆਰ.ਆਈ.ਸੀ.ਐਮ. ਸੈਕਟਰ 32, ਚੰਡੀਗੜ੍ਹ ਵਿਖੇ ਲੱਗੇਗੀ। ਵਰਕਸ਼ਾਪ ਸਵੇਰੇ 9 ਵਜੇ ਸ਼ੁਰੂ ਹੋਇਆ ਕਰੇਗੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button