Shocking : ਰਾਖੀ ਸਾਵੰਤ ਦਾ ਖੁਲਾਸਾ, ਮੀਕਾ ਸਿੰਘ ਕੰਟਰੋਵਰਸੀ ‘ਤੇ ਮਾਂ ਨੇ ਕਿਹਾ ਸੀ – ਤੂੰ ਪੈਦਾ ਹੁੰਦੇ ਹੀ ਮਰ ਕਿਉਂ…
ਮੁੰਬਈ : ਬਾਲੀਵੁਡ ਅਦਾਕਾਰਾ ਰਾਖੀ ਸਾਵੰਤ (Rakhi Sawant) ਆਪਣੇ ਇੱਕ ਅਲੱਗ ਹੀ ਅੰਦਾਜ਼ ਲਈ ਜਾਣੀ ਜਾਂਦੀ ਹੈ।ਰਾਖੀ ਸਾਵੰਤ ਨੇ ਬਹੁਤ ਮਿਹਨਤ ਕਰਕੇ ਕਰੀਅਰ ‘ਚ ਅੱਜ ਮੁਕਾਮ ਹਾਸਲ ਕੀਤਾ ਹੈ। ਰਾਖੀ ਦੇ ਅੰਦਾਜ਼ ਨੂੰ ਫੈਂਨਜ਼ ਪਸੰਦ ਕਰਦੇ ਹਨ। ਰਾਖੀ ਨੇ ਅੱਜ ਹਿੰਦੀ ਸਿਨੇਮਾ ‘ਚ ਬਾਹਰ ਤੋਂ ਆ ਕੇ ਨਾਮ ਕਮਾਇਆ ਹੈ ਅਤੇ ਸਾਰਿਆਂ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੈ। ਹਾਲ ਹੀ ‘ਚ ਰਾਖੀ ਸਾਵੰਤ ਨੇ ਬਾਲੀਵੁਡ ਬੱਬਲ ਤੋਂ ਗੱਲ ਕਰਦੇ ਹੋਏ ਖਾਸ ਗੱਲਾਂ ਨੂੰ ਸ਼ੇਅਰ ਕੀਤਾ ਹੈ।
BIG BREAKING ਹੁਣੇ-ਹੁਣੇ ਆਈ ਮਾੜੀ ਖ਼ਬਰ, ਸਾਬਕਾ DGP ਦਾ ਹੋਇਆ ਦੇਹਾਂਤ
ਮੀਡੀਆ ਰਿਪੋਰਟ ਅਨੁਸਾਰ ਰਾਖੀ ਨੇ ਦੱਸਿਆ ਕਿ ਕਿਵੇਂ ਘਰ ਵਾਲੇ ਉਨ੍ਹਾਂ ਨੂੰ ਅਦਾਕਾਰ ਬਣਾਉਣ ਦੇ ਪੱਖ ‘ਚ ਨਹੀਂ ਸਨ ਅਤੇ ਕਿਸ ਤਰ੍ਹਾਂ ਉਹ ਆਪਣੇ ਅਦਾਕਾਰ ਬਨਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਘਰ ਤੋਂ ਭੱਜ ਗਈ ਸੀ। ਰਾਖੀ ਨੇ ਦੱਸਿਆ ਕਿ ਮੈਂ ਹਮੇਸ਼ਾ ਤੋਂ ਬਸ ਅਦਾਕਾਰਾ ਬਨਣਾ ਚਾਹੁੰਦੀ ਸੀ, ਅਜਿਹੇ ‘ਚ ਮੈਨੂੰ ਮਜ਼ਬੂਰੀ ਨਾਲ ਘਰ ਤੋਂ ਭੱਜਣਾ ਪਿਆ ਸੀ। ਹਾਲਾਂਕਿ ਅੱਜ ਮੇਰੇ ਪਿਤਾ ਜਿੱਥੇ ਹੋਣਗੇ ਉਨ੍ਹਾਂ ਨੂੰ ਮੇਰੇ ‘ਤੇ ਮਾਣ ਹੋਵੇਗਾ। ਮੈਂ ਅੱਜ ਜੋ ਵੀ ਕੁਝ ਹਾਂ, ਉਸ ਇੱਕ ਫੈਸਲੇ ਦੇ ਕਾਰਨ ਹੀ ਹਾਂ। ਅਦਾਕਾਰਾ ਨੇ ਅੱਗੇ ਦੱਸਿਆ ਹੈ ਕਿ ਮੇਰਾ ਪਰਿਵਾਰ ਤਾਂ ਅੱਜ ਵੀ ਮੈਨੂੰ ਐਕਸੈਪਟ ਨਹੀਂ ਕਰਦਾ ਹੈ।
ਸਵੇਰੇ-ਸਵੇਰੇ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ, ਹੋਰ ਭਖੇਗਾ ਅੰਦੋਲਨ, ਹੁਣ ਖੁੱਲ੍ਹੇਗੀ ਸਰਕਾਰਾਂ ਦੀ ਨੀਂਦ !
ਰਾਖੀ ਸਾਵੰਤ ਨੇ ਮੀਕਾ ਸਿੰਘ ਦੇ ਨਾਲ ਹੋਏ ਕਿਸ ਵਿਵਾਦ ਦੇ ਬਾਰੇ ‘ਚ ਗੱਲ ਕਰਦੇ ਹੋਏ ਕਿਹਾ ਹੈ ਕਿ ਜਦੋਂ ਇਹ ਸਭ ਹੋਇਆ ਸੀ, ਤਾਂ ਮੇਰੀ ਮਾਂ ਇਸ ਨਾਲ ਕਾਫ਼ੀ ਜ਼ਿਆਦਾ ਨਾਰਾਜ਼ ਹੋ ਗਈ ਸੀ। ਉਨ੍ਹਾਂ ਨੇ ਜਦੋਂ ਇਹ ਖ਼ਬਰ ਪੜ੍ਹੀ ਤਾਂ ਕਿਹਾ ਸੀ ਕਿ ਇਹ ਸਭ ਕੀ ਹੈ, ਮਾਂ ਉਸ ਸਮੇਂ ਇੰਨਾ ਨਾਰਾਜ਼ ਸੀ ਕਿ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਪੈਦਾ ਹੁੰਦੇ ਹੀ ਕਿਉਂ ਨਾ ਮਰ ਗਈ ਸੀ। ਮਾਂ ਦੀ ਇਸ ਗੱਲ ‘ਤੇ ਬਸ ਮੈਂ ਉਸ ਸਮੇਂ ਉਨ੍ਹਾਂ ਨੂੰ ਕੇਵਲ ਇੰਨਾ ਹੀ ਕਿਹਾ ਸੀ ਕਿ ਮੈਂ ਕੋਈ ਅਮਿਤਾਭ ਬੱਚਨ ਜਾਂ ਅਨਿਲ ਕਪੂਰ ਦੀ ਧੀ ਨਹੀਂ ਹਾਂ ਜੋ ਬਾਲੀਵੁਡ ਮੇਰੇ ਲਈ ਤਾਜ਼ ਲੈ ਕੇ ਖੜ੍ਹਾ ਹੋਵੇਗਾ, ਤੁਸੀਂ ਮੈਨੂੰ ਮੇਰੇ ਸਟਰਗਲ ਨੂੰ ਜੀਣ ਦਿਓ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.