Breaking NewsD5 specialNewsPress ReleasePunjabTop News

ਸਿੱਖ ਇਤਿਹਾਸ ਨਾਲ ਸਬੰਧਿਤ ਗਲਤ ਕਿਤਾਬਾਂ ਛਾਪਣ ਤੇ ਛਪਵਾਉਣ ਵਾਲਿਆਂ ਵਿੱਚ ਸਿੱਖਿਆ ਬੋਰਡ ਦੇ ਨਾਲ-ਨਾਲ SGPC ਵੀ ਬਰਾਬਰ ਦੀ ਦੋਸ਼ੀ- ਭਾਈ ਬਲਦੇਵ ਸਿੰਘ ਸਿਰਸਾ

ਅੰਮ੍ਰਿਤਸਰ: ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ, ਕਿਸਾਨ ਆਗੂ ਤੇ ਸਿੱਖ ਚਿੰਤਕ ਸ੍ਰ ਬਲਦੇਵ ਸਿੰਘ ਸਿਰਸਾ ਨੇ ਜਿਥੇ ਗੁਰੁ ਪ੍ਰਤੀ ਅਭੱਦਰ ਭਾਸ਼ਾਂ ਵਰਤਣ ਵਾਲੇ ਅਖੌਤੀ ਵਿਦਵਾਨਾਂ ਤੇ ਕਿਤਾਬਾਂ ਛਾਪਣ ਵਾਲਿਆਂ ਦੇ ਖਿਲਾਫ ਮੋਰਚਾ ਲਗਾ ਕੇ ਕਥਿਤ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਵਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ ੳੇੁਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਟਿਹਰੇ ਵਿੱਚ ਖੜੇ ਕਰਦਿਆ ਪ੍ਰਧਾਨ ਸ੍ਰੋਮਣੀ ਕਮੇਟੀ ਨੂੰ ਪੱਤਰ ਦੇ ਕੇ ਮੰਗ ਕੀਤੀ ਕਿ ਸਿੱਖਿਆ ਬੋਰਡ ਦੀਆਂ ਚਿੱਠੀਆਂ ਨੂੰ ਅੱਖੋ ਪਰੋਖੇ ਕਰਨ ਵਾਲੇ ਕਰਮਚਾਰੀਆ ਤੇ ਆਹੁਦੇਦਾਰਾਂ ਦੇ ਵਿਰੁੱਧ ਵੀ ਤੁਰੰਤ ਕਾਰਵਾਈ ਕੀਤੀ ਜਾਵੇ ਕਿਉਕਿ ਇਹ ਵੀ ਉਨੇ ਹੀ ਦੋਸ਼ੀ ਹਨ ਜਿੰਨੇ ਅਭੱਦਰ ਭਾਸ਼ਾਂ ਵਰਤ ਕੇ ਗੁਰੁ ਸਾਹਿਬ ਦੀ ਤੌਹੀਨ ਕਰਨ ਵਾਲੇ ਦੋਸ਼ੀ ਹਨ।

 

ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ +1 ਅਤੇ+ 2 ਦੀਆਂ ਪੰਜਾਬ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਵਿੱਚ ਸਾਲ 1993 ਤੋ ਲੈ ਕੇ ਅੱਜ ਤੱਕ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈਆ ਗਈਆਂ ਹਨ, ਇਹਨਾਂ ਕਿਤਾਬਾਂ ਵਿੱਚ ਪੰਜਾਬ ਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਸਿੱਖ ਧਰਮ ਦੀ ਸੱਚਾਈ ਨੂੰ ਮੁੱਢੋਂ ਹੀ ਰੱਦ ਕਰਦਿਆਂ ਲਿਖਿਆ ਗਿਆ ਹੈ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਕੋਈ ਵੀ ਨਵਾਂ ਧਰਮ ਨਹੀ ਚਲਾਇਆ। ਸ਼੍ਰੀ ਗੁਰੁ ਅਰਜਨ ਦੇਵ ਪਾਤਸ਼ਾਹ ਨੂੰ ਰਾਜਨੀਤਕ ਕਾਰਨਾਂ ਕਰਕੇ ਸ਼ਹੀੋੋਦ ਕੀਤਾ ਗਿਆ ਸੀ।

 

ਸ੍ਰੀ ਗੁਰੁ ਹਰਗੋਬਿੰਦ ਸਾਹਿਬ ਨੂੰ ਜਹਾਂਗੀਰ ਦੀ ਫੌਜ ਦਾ ਨੌਕਰ ਦੱਸਿਆ ਗਿਆਂ ਹੈ। “ਇਸ਼ਕੋ ਵੀ ਬਹੁਤ ਅੱਗੇ ਪਹੁੰਚੇ ਜਨੂੰਨ ਤੇਰਾ, ਇਸ਼ਕ ਦੀ ਖਤਾਰ ਸਾਝਾਂ ਡੁੱਲੇ ਖੁਨ ਤੇਰਾ” ਧਰਮ ਦੀ ਚਾਦਰ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਨੂੰ ਚੋਰ, ਡਾਕੂ, ਲੁਟੇਰਾ ਅਤੇ ਕਾਤਲ ਦੱਸਿਆ ਗਿਆ ਹੈ। ਗੁਰੁ ਸਾਹਿਬ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਦਰਸਾ ਕੇ ਇਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਗਵਾਲੀਅਰ ਦੇ ਕਿਲ੍ਹੇ ਦੇ ਚਾਰੇ ਦਰਵਾਜ਼ਿਆ ਤੇ ਟੰਗੇ ਗਏ ਆਦਿ ਲਿਖਿਆ ਗਿਆ ਹੈ ਜੋ ਸਿੱਖ ਇਤਿਹਾਸ ਦੇ ਬਿਲਕੁਲ ਵਿਪਰੀਤ ਹੈ। ਦਸਮ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵੱਲੋ ਖਾਲਸਾ ਪੰਥ ਦੀ ਸਿਰਜਨਾ ਬਾਰੇ ਲਿਖਿਆ ਗਿਆਂ ਹੈ ਕਿ ਗੁਰੁ ਜੀ ਨੇ ਆਪਣੇ ਪਿਤਾ ਦਾ ਬਦਲਾ ਲੈਣ ਲਈ ਜੱਟ ਬਰਾਦਰੀ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਨੂੰ ਸ਼ਾਮਲ ਕਰਕੇ ਖਾਲਸਾ ਪੰਥ ਦੀ ਸਿਰਜਨਾ ਕੀਤੀ ਕਿਉਕਿ ਜੱਟ ਬਹੁਤ ਦਲੇਰ, ਅਣਖੀਲੇ ਅਤੇ ਸੁਭਾਅ ਤੋਂ ਬਹੁਤ ਲੜਾਕੇ ਹੁੰਦੇ ਹਨ।

 

ਇਥੇ ਬੱਸ ਨਹੀ ਸਿੱਖਾਂ ਦੇ ਬੇਤਾਜ਼ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਜ਼ਲੂਮਾਂ ਦਾ ਖੁਨ ਚੂਸਣ ਤੇ ਔਰਤਾਂ ਦੀਆਂ ਇੱਜ਼ਤਾਂ ਲੁੱਟਣ ਵਾਲਾ ਰਾਖਸ਼ਿਸ਼ ਦੱਸਿਆ ਗਿਆ ਹੈ।ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਲਿਖਿਆ ਗਿਆ ਹੈ ਕਿ ਮਹਾਰਾਜੇ ਦੀ ਮਾਤਾ ਦੇ ਦੀਵਾਨ ਦੇ ਨਾਲ ਨਜ਼ਾਇਜ਼ ਸਬੰਧ ਸਨ ਅਤੇ ਮਹਾਰਾਜੇ ਨੇ ਇਹਨਾਂ ਦੋਹਾਂ ਦਾ ਕਤਲ ਕਰ ਦਿੱਤਾ ਸੀ।ਇਹਨਾਂ ਕਿਤਾਬਾਂ ਵਿੱਚ ਗੁਰਬਾਣੀ ਦੇ ਅਰਥਾਂ ਦੇ ਵੀ ਅਨਰਥ ਕੀਤੇ ਗਏ ਹਨ।ਸਾਰੇ ਲੇਖਕਾਂ ਨੇ ਇੱਕ ਮੱਤ ਹੋ ਕੇ ਕਿਤਾਬਾਂ ਲਿਖੀਆਂ ਹਨ। ਸ੍ਰ ਸਿਰਸਾ ਨੇ ਲਿਖਿਆ ਜਿਥੇ ਅਜਿਹੀਆ ਕਿਤਾਬਾਂ ਲਿਖਣ ਤੇ ਛੁਪਵਾਉਣ ਲਈ ਪੰਜਾਬ ਸਰਕਾਰ ਤੇ ਸਿੱਖਿਆ ਬੋਰਡ ਦੋਸ਼ੀ ਹਨ ਉਥੇ ਸ਼੍ਰੋਮਣੀ ਕਮੇਟੀ ਵੀ ਬਰਾਬਰ ਦੀ ਦੋਸ਼ੀ ਹੈ।

 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਸ਼੍ਰੋਮਣੀ ਕਮੇਟੀ ਨੂੰ 11 ਮਈ 2018, 5 ਨਵੰਬਰ 2018, 14 ਜਨਵਰੀ 2019, 24 ਅਪ੍ਰੈਲ 2019, 20 ਜੂਨ 2020 ਅਤੇ ਸਾਲ 2020 ਵਿੱਚ ਇੱਕ ਹੋਰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਸੀ ਕਿ ਇੱਕ ੳਵਰਸਾਈਟ ਕਮੇਟੀ ਗਠਤ ਕਰਕੇ ਸਿੱਖ ਇਤਿਹਾਸ ਲਿਖਿਆ ਜਾਣਾ ਹੈ ਸ਼੍ਰੋਮਣੀ ਕਮੇਟੀ ਦੋ ਵਿਦਵਾਨ ਭੇਜੇ।17 ਮਈ 2018 ਨੂੰ ਇਹਨਾਂ ਦੋ ਵਿਦਵਾਨਾਂ ਦੇ ਨਾਮ ਤਾਂ ਜਰੂਰ ਭੇਜੇ ਗਏ ਪਰ 31 ਅਕਤੂਬਰ 2018 ਨੂੰ ਇਹ ਨਾਮ ਵਾਪਸ ਲਏ ਗਏ।ਸ਼੍ਰੋਮਣੀ ਕਮੇਟੀ ਨੇ ਵਿਦਵਾਨਾਂ ਰਾਹੀ ਇਤਿਹਾਸ ਨੂੰ ਦਰੁਸਤ ਕਰਾਉਣ ਦੀ ਬਜਾਏ ਕਮੇਟੀ ਵਿੱਚੋ ਵਿਦਵਾਨਾਂ ਨੂੰ ਵਾਪਸ ਲੈਣਾ ਸਾਬਤ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਆਪਣੀ ਬਣਦੀ ਜਿੰਮੇਵਾਰੀ ਨਹੀ ਨਿਭਾਈ।

 

ਇਸ ਲਈ ਇਸ ਅਵੱਗਿਆ ਦੀ ਸਿੱਖ ਬੁੱਧੀਜੀਵੀਆ ਦਾ ਇੱਕ ਪੈਨਲ ਬਣਾ ਕੇ ਪੜਤਾਲ ਕਰਵਾਈ ਜਾਵੇ ਤਾਂ ਕਿ ਅਣਗਹਿਲੀ ਬਰਤਣ ਵਾਲੇ ਦੋਸ਼ੀਆ ਖਿਲਾਫ ਲੋੜੀਦੀ ਕਾਰਵਾਈ ਹੋ ਸਕੇ।ਮੰਗ ਪੱਤਰ ਦੇਣ ਵਾਲਿਆਂ ਵਿੱਚ ਸ੍ਰ ਬਲਦੇਵ ਸਿੰਘ ਸਿਰਸਾ ਤੋ ਇਲਾਵਾ ਸ੍ਰ ਸੋਹਨ ਸਿੰਘ, ਬਾਪੂ ਲ਼ਾਭ ਸਿੰਘ, ਵਕੀਲ ਸਿੰਘ, ਮਾਸਟਰ ਬਨਵਾਰੀ ਲਾਲ, ਸੁਖਮਿੰਦਰ ਸਿੰਘ, ਗੁਰਨਾਮ ਸਿੰਘ, ਸੁਖਚੈਨ ਸਿੰਘ, ਗੁਰਨਾਮ ਸਿੰਘ ਸਿੱਧੂ, ਬਲਜੀਤ ਸਿੰਘ ਨਾਭਾ, ਬਲਵਿੰਦਰ ਸਿੰਘ ਕੰਗ, ਜਸਵਿੰਦਰ ਸਿੰਘ , ਸੁਖਦੇਵ ਸਿੰਘ ,ਜਸਵੀਰ ਸਿੰਘ, ਸਵਰਨਜੀਤ ਸਿੰਘ ਆਦਿ ਸ਼ਾਮਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button