Breaking NewsD5 specialIndiaNewsTop News

ਵੈਕਸੀਨ ਦੀ ਕਮੀ ਨੂੰ ਲੈ ਕੇ ਰਾਹੁਲ ਨੇ ਸਰਕਾਰ ‘ਤੇ ਕਸਿਆ ਤੰਜ਼

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਵੈਕਸੀਨ ਦੀ ਸਪਲਾਈ ਨੂੰ ਲੈ ਕੇ ਸਰਕਾਰ ‘ਤੇ ਸ਼ੁੱਕਰਵਾਰ ਨੂੰ ਫਿਰ ਤੋਂ ਤੰਜ਼ ਕਸਿਆ ਹੈ। ਉਨ੍ਹਾਂ ਨੇ ਕਿਹਾ ਕਿ ਜੂਨ ਮਹੀਨੇ ‘ਚ ਟੀਕਾਕਰਣ ਉਤਸਵ ਮਨਾਉਣ ਵਾਲੀ ਸਰਕਾਰ ਜੁਲਾਈ ਸ਼ੁਰੂ ਹੋਣ ਦੇ ਬਾਵਜੂਦ ਅਜੇ ਵੈਕਸੀਨ ਉਪਲੱਬਧ ਨਹੀਂ ਕਰਾ ਸਕੀ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਜੁਲਾਈ ਆ ਗਿਆ ਹੈ ਵੈਕਸੀਨ ਨਹੀਂ ਆਈ। ਕਿੱਥੇ ਹੈ ਵੈਕਸੀਨ। ’’

ਕੈਪਟਨ ਤੇ ਬਾਦਲ ਪਰਿਵਾਰ ਨੂੰ ਸਿੱਧਾ ਹੋਇਆ ਭਗਵੰਤ ਮਾਨ ?ਮੀਡੀਆ ਅੱਗੇ ਕੀਤੇ ਨਵੇਂ ਖੁਲਾਸੇ ?

ਜ਼ਿਕਰਯੋਗ ਹੈ ਕੀ ਕੋਰੋਨਾ ਵੈਕਸੀਨ ਦੀ ਕਮੀ ਨੂੰ ਲੈ ਕੇ ਰਾਹੁਲ ਸਰਕਾਰ ‘ਤੇ ਲਗਾਤਾਰ ਹਮਲਾ ਬੋਲ ਰਹੇ ਹਨ। ਪਹਿਲਾਂ ਉਨ੍ਹਾਂ ਨੇ 18 ਤੋਂ 45 ਸਾਲ ਦੇ ਲੋਕਾਂ ਦੇ ਟੀਕਾਕਰਣ ਦਾ ਜ਼ਿੰਮਾ ਰਾਜਾਂ ਨੂੰ ਸੌਂਪਣ ‘ਤੇ ਇਤਰਾਜ਼ ਜਤਾਇਆ। ਹੁਣ ਜਦੋਂ ਕੇਂਦਰ ਸਰਕਾਰ ਨੇ ਨਿਸ਼ੁਲਕ ਟੀਕਾਕਰਣ ਅਭਿਆਨ ਸ਼ੁਰੂ ਕੀਤਾ ਹੈ ਤਾਂ ਉਹ ਸਵਾਲ ਉਠਾ ਰਹੇ ਹਨ ਕਿ ਦਸੰਬਰ ਤੱਕ ਇਸ ਰਫਤਾਰ ਨਾਲ ਦੇਸ਼ ਦੀ ਪੂਰੀ ਆਬਾਦੀ ਦਾ ਕਿਵੇਂ ਟੀਕਾਕਰਣ ਕੀਤਾ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button