ਅਭਿਮਨਿਊ ਮਿਸ਼ਰਾ ਨੇ ਰਚਿਆ ਇਤਿਹਾਸ, 12 ਸਾਲ ਦੀ ਉਮਰ ‘ਚ ਬਣੇ ਸ਼ਤਰੰਜ ਦੇ ਗ੍ਰੈਂਡਮਾਸਟਰ
ਚੇਨਈ : ਜਿਸ ਉਮਰ ‘ਚ ਬੱਚੇ ਖਿਡੌਣਿਆਂ ਨਾਲ ਖੇਡਣਾ ਅਤੇ ਕਾਰਟੂਨ ਦੇਖਣਾ ਪਸੰਦ ਕਰਦੇ ਹਨ, ਉਸ 12 ਸਾਲ ਦੀ ਉਮਰ ‘ਚ ਅਭਿਮਨਿਊ ਮਿਸ਼ਰਾ ਨੇ ਸ਼ਤਰੰਜ ਦੀ ਖੇਡ ‘ਚ ਇਤਿਹਾਸ ਰਚ ਦਿੱਤਾ ਹੈ। ਭਾਰਤੀ ਮੂਲ ਦੇ ਅਮਰੀਕੀ ਸ਼ਤਰੰਜ ਖਿਡਾਰੀ ਅਭਿਮਨਿਊ ਸਭ ਤੋਂ ਘੱਟ ਉਮਰ ‘ਚ ਗ੍ਰੈਂਡਮਾਸਟਰ ਬਣ ਗਏ ਹਨ। ਅਭਿਮਨਿਊ ਨੇ ਜੀਐਮ ਲਿਓਨ ਨੂੰ ਹਰਾ ਕੇ ਇਸ ਖਿਤਾਬ ‘ਤੇ ਕਬਜ਼ਾ ਕੀਤਾ ਹੈ।
ਬਾਦਲਾਂ ਦੇ ਸਿੱਟ ਅੱਗੇ ਪੇਸ਼ ਹੋਣ ਦਾ ਸੱਚ ! ਜਥੇਦਾਰ ਨੇ ਕੀਤੇ ਵੱਡੇ ਖੁਲਾਸੇ ! ਛਿੜੀ ਨਵੀਂ ਚਰਚਾ D5 Channel Punjabi
ਇਸ ਤੋਂ ਪਹਿਲਾਂ ਨਵੰਬਰ 2019 ‘ਚ ਅਭਿਮਨਿਊ ਨੇ 10 ਸਾਲ 9 ਮਹੀਨੇ ਅਤੇ 3 ਦਿਨ ਦੀ ਉਮਰ ਵਿਚ ਦੁਨੀਆ ਦੇ ਸਭ ਤੋਂ ਨੌਜਵਾਨ ਅੰਤਰਰਾਸ਼ਟਰੀ ਮਾਸਟਰ ਬਣੇ ਸਨ। ਉਨ੍ਹਾਂ ਨੇ ਭਾਰਤ ਦੇ ਆਰ ਪ੍ਰਗਿਆਨੰਦਾ ਦਾ ਵਿਸ਼ਵ ਰਿਕਾਰਡ ਤੋੜਿਆ ਸੀ। ਗ੍ਰੈਂਡ ਮਾਸਟਰ ਪ੍ਰਗਿਆਨੰਦਾ ਨੇ 30 ਮਈ 2016 ਨੂੰ 10 ਸਾਲ 9 ਮਹੀਨੇ ਅਤੇ 20 ਦਿਨ ਦੀ ਉਮਰ ਵਿਚ ਇਹ ਉੁਪਲੱਬਧੀ ਹਾਸਲ ਕੀਤੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.