Breaking NewsD5 specialIndiaNewsSportsTop News
ਕਤਲ ਦੇ ਦੋਸ਼ ‘ਚ ਗ੍ਰਿਫ਼ਤਾਰ ਸੁਸ਼ੀਲ ਕੁਮਾਰ ਦੇ ਨਾਲ ਦਿੱਲੀ ਪੁਲਿਸ ਨੇ ਕੀਤਾ ਜੰਮ ਕੇ ਫੋਟੋ ਸੈਸ਼ਨ, ਸੋਸ਼ਲ ਮੀਡੀਆ ‘ਤੇ ਬਣਿਆ ਚਰਚਾ ਦਾ ਵਿਸ਼ਾ

ਨਵੀਂ ਦਿੱਲੀ : ਰੈਸਲਰ ਸਾਗਰ ਮਰਡਰ ਕੇਸ ਦੇ ਚੱਲਦਿਆਂ ਪਹਿਲਵਾਨ ਸੁਸ਼ੀਲ ਕੁਮਾਰ ਕਾਫ਼ੀ ਸੁਰਖੀਆਂ ‘ਚ ਬਣੇ ਹੋਏ ਹਨ। ਸੁਸ਼ੀਲ ਨੂੰ ਮੰਡੋਲੀ ਜੇਲ੍ਹ ਤੋਂ ਵਾਪਸ ਤਿਹਾੜ ਜੇਲ੍ਹ ‘ਚ ਸ਼ਿਫਟ ਕੀਤਾ ਗਿਆ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆ ਹਨ। ਜਿਸ ‘ਚ ਦੇਖਿਆ ਗਿਆ ਹੈ ਕਿ ਪੁਲਿਸ ਕਰਮਚਾਰੀ ਸੁਸ਼ੀਲ ਦੇ ਨਾਲ ਜਮਕੇ ਫੋਟੋ ਸ਼ੈਸ਼ਨ ਕਰਾ ਰਹੇ ਹਨ ।
BREAKING- ਪੁਲਿਸ ਤੇ ਕਿਸਾਨ ਆਹਮੋ ਸਾਹਮਣੇ,ਚੱਲੀਆਂ ਪਾਣੀ ਵਾਲੀਆਂ ਤੋਪਾਂ || D5 Channel Punjabi
ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਜੇਲ੍ਹ ਸ਼ਿਫਟਿੰਗ ਦੇ ਦੌਰਾਨ ਦੀਆਂ ਹਨ। ਤਸਵੀਰਾਂ ‘ਚ ਦਿੱਲੀ ਪੁਲਿਸ ਦੇ ਇੰਸਪੈਕਟਰ ਅਤੇ ਕੈਦੀਆਂ ਦੀ ਸੁਰੱਖਿਆ ‘ਚ ਤੈਨਾਤ ਹਥਿਆਰਾਂ ਨਾਲ ਲੈਸ ਗਾਰਡ ਨਜ਼ਰ ਆ ਰਹੇ ਹਨ। ਜੇਲ੍ਹ ਪ੍ਰਸ਼ਾਸਨ ਦੇ ਮੁਤਾਬਕ ਇਹ ਰੂਟੀਨ ਪ੍ਰਕਿਰਿਆ ਹੈ। ਸੂਤਰਾਂ ਦੀ ਮੰਨੀਏ ਤਾਂ ਸੁਰੱਖਿਆ ਕਾਰਨਾਂ ਨਾਲ ਅਜਿਹਾ ਕੀਤਾ ਗਿਆ ਹੈ ।





