ਦਿੱਲੀ ਪੁਲਿਸ ਨੇ ਕੱਟਿਆ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਦੀ ਗੱਡੀ ਦਾ ਚਲਾਨ
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਲਾਪਰਵਾਹੀ ਨਾਲ ਗੱਡੀ ਚਲਾਉਣ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਦੀ ਗੱਡੀ ਦਾ ਵੀਰਵਾਰ ਨੂੰ ਚਲਾਨ ਕੱਟਿਆ। ਦਿੱਲੀ ਪੁਲਿਸ ਨੇ ਦੱਸਿਆ ਕਿ ਰਾਬਰਟ ਵਾਡਰਾ ਦੀ ਗੱਡੀ ਦਾ ਇਹ ਚਲਾਨ ਮੋਟਰ ਵਹੀਕਲ ਐਕਟ ਦੀ ਧਾਰਾ 184 ਦੇ ਤਹਿਤ ਕੀਤਾ ਗਿਆ ਹੈ।
BIG BREAKING ਸ਼ਮਸ਼ੇਰ ਸਿੰਘ ਦੂਲੋਂ ਦੇ ਤਿੱਖੇ ਤੇਵਰ ! ਕੈਪਟਨ ਬਾਰੇ ਆਹ ਕੀ ਕਹਿਤਾ !
ਦਿੱਲੀ ਪੁਲਿਸ ਨੇ ਕਿਹਾ ਰਾਬਰਟ ਵਾਡਰਾ ਬੁੱਧਵਾਰ ਦੀ ਸਵੇਰੇ ਆਪਣੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਦਫ਼ਤਰ ਜਾ ਰਹੇ ਸਨ।. ਅਚਾਨਕ ਉਨ੍ਹਾਂ ਦੀ ਗੱਡੀ ਨੇ ਬ੍ਰੇਕ ਮਾਰ ਦਿੱਤੀ, ਜਿਸਦੀ ਵਜ੍ਹਾ ਨਾਲ ਪਿੱਛੇ ਤੋਂ ਆ ਰਹੀ ਗੱਡੀ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸਦੀ ਵਜ੍ਹਾ ਨਾਲ ਮੋਟਰ ਵਹੀਕਲ ਐਕਟ ਦੀ ਧਾਰਾ 184 ਦੇ ਅਨੁਸਾਰ ਇਹ ਚਲਾਨ ਕੀਤਾ ਗਿਆ ਹੈ।
ਡੱਲੇਵਾਲ ਦੀ ਸਰਕਾਰ ਨੂੰ ਸਿੱਧੀ ਚੇਤਾਵਨੀ! ਦਿੱਤਾ ਸਮਾਂ ! ਨਹੀਂ ਤਾਂ ਟੁੱਟਣਗੇ ਬੈਰੀਕੇਡ!
ਰਿਪੋਰਟਾਂ ਮੁਤਾਬਕ ਵਾਡਰਾ ਦੀ ਕਾਰ ਨੂੰ ਦੱਖਣ – ਪੂਰਬੀ ਦਿੱਲੀ ਦੇ ਬਾਰਾਪੁੱਲਾ ਫਲਾਈਓਵਰ ‘ਤੇ ਪਿੱਛੇ ਤੋਂ ਟੱਕਰ ਮਾਰੀ ਗਈ। ਜ਼ਿਕਰਯੋਗ ਹੈ ਕਿ ਇਹ ਪੂਰਾ ਮਾਮਲਾ ਜਾਣੀ – ਪਹਿਚਾਣੀ ਹਸਤੀ ਨਾਲ ਜੁੜਿਆ ਹੈ, ਇਸਦੇ ਚੱਲਦਿਆ ਇਹ ਚਲਾਨ ਵੀ ਮੀਡੀਆ ‘ਚ ਸੁਰਖੀਆਂ ‘ਚ ਆ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.