ਫਤਿਹਜੰਗ ਬਾਜਵਾ ਦੇ ਬਿਆਨ ਤੇ ਸੁਨੀਲ ਜਾਖੜ ਨੇ ਸਾਧੀ ਚੁਪੀ ‘ਰਾਜਨੀਤੀ ਤੋਂ ਇਲਾਵਾ ਹੋਰ ਵੀ ਗਮ ਹੈ’
ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਲਗਾਤਾਰ ਘਮਾਸਾਣ ਚੱਲ ਰਿਹਾ ਹੈ। ਜਿੱਥੇ ਇੱਕ ਪਾਸੇ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੀ ਬਾਗਡੋਰ ਅਪਣੇ ਹੱਥ ‘ਚ ਸੰਭਾਲ ਲਈ ਹੈ। ਨਾਲ ਹੀ ਦੂਜੇ ਪਾਸੇ ਕਾਂਗਰਸ ‘ਚ ਅੰਦਰੂਨੀ ਕਲੇਸ਼ ਅਜੇ ਵੀ ਜਾਰੀ ਹੈ। ਆਪਣੇ ਪੁੱਤਰ ਦੀ ਸਰਕਾਰੀ ਨੌਕਰੀ ਨੂੰ ਠੁਕਰਾਉਣ ਤੋਂ ਬਾਅਦ ਫਤਿਹਜੰਗ ਸਿੰਘ ਬਾਜਵਾ ਨੇ ਸੁਨੀਲ ਜਾਖੜ ਦੇ ਭਤੀਜੇ ਦੀ ਸਰਕਾਰੀ ਨੌਕਰੀ ਤੇ ਸਵਾਲ ਖੜ੍ਹੇ ਕੀਤੇ। ਜਿਸ ਤੇ ਸੁਨੀਲ ਜਾਖੜ ਨੇ ਅੱਜ ਚੁੱਪੀ ਸਾਧ ਲਈ। ਉਨ੍ਹਾਂ ਨੇ ਇਸ ਮੁੱਦੇ ਤੇ ਕੋਈ ਗੱਲ ਨਹੀਂ ਕੀਤੀ ਅਤੇ ਸ਼ਾਇਰੀ ਦੇ ਅੰਦਾਜ਼ ‘ਚ ਕਿਹਾ ਕਿ ਰਾਜਨੀਤੀ ਤੋਂ ਇਲਾਵਾ ਹੋਰ ਵੀ ਦੁੱਖ ਹੈ।
BIG BREAKING ਸ਼ਮਸ਼ੇਰ ਸਿੰਘ ਦੂਲੋਂ ਦੇ ਤਿੱਖੇ ਤੇਵਰ ! ਕੈਪਟਨ ਬਾਰੇ ਆਹ ਕੀ ਕਹਿਤਾ !
ਉਥੇ ਹੀ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕੋਰੋਨਾ ਦੇ ਖ਼ਰਾਬ ਹਾਲਾਤਾਂ ‘ਚ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾ ਦੀ ਸਹਾਇਤਾ ਨਹੀਂ ਦਿੱਤੀ ਗਈ। ਕੋਈ ਵੀ ਸਿਹਤ ਸੁਵਿਧਾ ਪੰਜਾਬ ਨੂੰ ਮੁਹਈਆਂ ਨਹੀ ਕਰਵਾਈ ਗਈ, ਜਿਸ ‘ਚ ਪੰਜਾਬ ਦੇ ਲੋਕਾਂ ਨੇ ਕੋਰੋਨਾ ਕਾਲ ‘ਚ ਕਾਫੀ ਸੰਤਾਪ ਝੱਲਿਆ ਹੈ। ਦੂਜੀ ਲਹਿਰ ਤੋਂ ਬਾਅਦ ਹੁਣ ਤੀਸਰੀ ਲਹਿਰ ਡੈਲਟਾ ਪਲੱਸ ਦੇ ਲਈ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਹੈ ਨਹੀ ਤਾਂ ਹੋਰ ਜ਼ਿਆਦਾ ਤਬਾਹੀ ਹੋ ਸਕਦੀ ਹੈ। ਗੌਰਤਲਾਬ ਹੈ ਕਿ ਅੱਜ ਸੁਨੀਲ ਜਾਖੜ ਚੰਡੀਗੜ੍ਹ ਭਵਨ ‘ਚ ਪਹੁੰਚੇ ਸੀ ਅਤੇ ਕੋਰੋਨਾ ਟੀਕਾਕਰਨ ‘ਚ ਸਭ ਤੋਂ ਅਵੱਲ ਰਹੇ ਜ਼ਿਲ੍ਹਿਆ ਦੇ ਇਨਾਮ ਦੇਣ ਦੇ ਮਾਮਲੇ ‘ਚ ਚਰਚਾ ਕਰਨ ਪਹੁੰਚੇ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.