Breaking NewsD5 specialIndiaNewsTop News

CM ਜੈਰਾਮ ਦੀ ਸੁਰੱਖਿਆ ਲਈ ਤਾਇਨਾਤ ਅਧਿਕਾਰੀ ਨੂੰ ਕੁੱਲੂ ਦੇ SP ਨੇ ਜੜਿਆ ਥੱਪੜ

ਨਵੀਂ ਦਿੱਲੀ : ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੌਰੇ ਦੇ ਦੌਰਾਨ ਭੁੰਤਰ ਏਅਰਪੋਰਟ ਦੇ ਬਾਹਰ ਸੁਰੱਖਿਆ ਵਿਵਸਥਾ ਨੂੰ ਲੈ ਕੇ ਪੁਲਿਸ ਅਫ਼ਸਰ ਆਪਸ ‘ਚ ਹੀ ਭਿੜ ਗਏ। ਕਿਸੇ ਗੱਲ ਨੂੰ ਲੈ ਕੇ ਬਹਿਸ ਹੋਣ ਮਗਰੋਂ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਸੁਰੱਖਿਆ ਲਈ ਤਾਇਨਾਤ ਇਕ ਅਧਿਕਾਰੀ ਨੂੰ ਕੁੱਲੂ ਦੇ ਐੱਸ. ਪੀ. ਗੌਰਵ ਨੇ ਥੱਪੜ ਜੜ੍ਹ ਦਿੱਤਾ। ਇਸ ਪਿਛੋਂ ਉਕਤ ਅਧਿਕਾਰੀ ਨੇ ਵੀ ਬਦਲੇ ’ਚ ਐੈੱਸ. ਪੀ. ਨੂੰ ਲੱਤ ਮਾਰੀ।

ਭਾਜਪਾ ਪ੍ਰਧਾਨ ਦਾ ਕਿਸਾਨਾਂ ਬਾਰੇ ਬਿਆਨ!ਲਿਆ ਸਿੱਧਾ ਪੰਗਾ ! ਕਿਸਾਨਾਂ ਨੂੰ ਚੜ੍ਹਿਆ ਗੁੱਸਾ!ਠੋਕਵਾਂ ਜਵਾਬ ਦੇਣਗੇ ਕਿਸਾਨ!

ਮੁੱਖ ਮੰਤਰੀ ਨੇ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਤਿੰਨ ਦਿਨ ’ਚ ਜਾਂਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਐੈੱਸ. ਪੀ. ਗੌਰਵ ਅਤੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਅਧਿਕਾਰੀ ਨੂੰ ਤਿੰਨ ਦਿਨ ਦੀ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ। ਇਸ ਪੂਰੀ ਘਟਨਾ ਦਾ ਵੀਡੀਓ ਤੁਰੰਤ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਹਵਾਈ ਅੱਡੇ ’ਤੇ ਖੁੱਲ੍ਹ ਕੇ ਹੰਗਾਮਾ ਹੋਇਆ।

BIG BREAKING ਕੈਪਟਨ ਦੇ OSD ਦਾ ਵੱਡਾ ਧਮਾਕਾ ! ਹਾਈਕਮਾਨ ਨਾਲ ਲਿਆ ਪੰਗਾ ! ਵੱਡੀ ਬਗਾਵਤ !ਕੈਪਟਨ ਬਾਰੇ ਕਹੀ ਆਹ ਗੱਲ!

ਦੱਸਿਆ ਜਾ ਰਿਹਾ ਹੈ ਕਿ ਗਡਕਰੀ ਦਾ ਕਾਫ਼ਲਾ ਜਦੋਂ ਹਵਾਈ ਅੱਡੇ ਤੋਂ ਬਾਹਰ ਨਿਕਲਣ ਲੱਗਾ ਤਾਂ ਚਾਰ ਮਾਰਗੀ ਪ੍ਰਭਾਵਿਤ ਕਿਸਾਨ ਐਸੋਸੀਏਸ਼ਨ ਦੇ ਲੋਕਾਂ ਨੂੰ ਵੇਖ ਕੇ ਗਡਕਰੀ ਰੁਕ ਗਏ ਅਤੇ ਆਪਣੀ ਕਾਰ ’ਚੋਂ ਬਾਹਰ ਆ ਕੇ ਉਨ੍ਹਾਂ ਨੂੰ ਮਿਲੇ। ਲੋਕਾਂ ਨੇ ਆਪਣਾ ਮੰਗ ਪੱਤਰ ਗਡਕਰੀ ਨੂੰ ਸੌਂਪਿਆ। ਮੁੱਖ ਮੰਤਰੀ ਵੀ ਕਾਰ ’ਚੋਂ ਬਾਹਰ ਆਏ ਅਤੇ ਉਕਤ ਵਿਅਕਤੀਆਂ ਨੂੰ ਮਿਲੇ। ਗਡਕਰੀ ਅਤੇ ਮੁੱਖ ਮੰਤਰੀ ਦੇ ਕਾਫ਼ਲੇ ’ਚ ਸ਼ਾਮਲ ਸਭ ਮੋਟਰ ਗੱਡੀਆਂ ਇਸ ਪਿਛੋਂ ਅੱਗੇ ਵਧ ਗਈਆਂ। ਇਸ ਦੌਰਾਨ ਹੀ ਉਕਤ ਘਟਨਾ ਵਾਪਰੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button