EntertainmentBreaking NewsD5 specialNewsSports

ਭਾਰਤੀ ਤੇਜ਼ ਬੱਲੇਬਾਜ਼ ਐਸ ਸ਼੍ਰੀਸੰਤ ਕ੍ਰਿਕੇਟ ਤੋਂ ਬਾਅਦ ਹੁਣ ਬਾਲੀਵੁਡ ‘ਚ ਤਹਿਲਕਾ ਮਚਾਉਣ ਨੂੰ ਤਿਆਰ

ਨਵੀਂ ਦਿੱਲੀ : ਭਾਰਤੀ ਤੇਜ਼ ਬੱਲੇਬਾਜ ਐਸ ਸ਼੍ਰੀਸੰਤ (S Sreesanth) ਕ੍ਰਿਕੇਟ ਤੋਂ ਬਾਅਦ ਹੁਣ ਬਾਲੀਵੁਡ ‘ਚ ਤਹਿਲਕਾ ਮਚਾਉਣ ਲਈ ਤਿਆਰ ਹਨ। ਦੱਸ ਦਈਏ ਕਿ ਐਸ ਸ਼੍ਰੀਸੰਤ ਨੇ ਮਹਿੰਦਰ ਸਿੰਘ ਧੋਨੀ (MS Dhoni) ਦੀ ਕਪਤਾਨੀ ‘ਚ 2007 ਦਾ ਟੀ – 20 ਵਰਲਡ ਕੱਪ ਅਤੇ 2011 ਦਾ ਵਨਡੇ ਵਰਲਡ ਕੱਪ ਖੇਡਿਆ ਸੀ। ਉਹ ਵਰਲਡ ਚੈਂਪੀਅਨ ਟੀਮ ਦਾ ਹਿੱਸਾ ਰਹੇ ਸਨ। ਦੱਸ ਦੇਈਏ ਕਿ ਸ਼੍ਰੀਸੰਤ ਨੇ ਹਾਲ ਹੀ ‘ਚ ‘ਪੱਟਾ’ (Patta) ਨਾਮਕ ਬਾਲੀਵੁੱਡ ਫ਼ਿਲਮ ਸਾਈਨ ਕੀਤੀ ਹੈ ਅਤੇ ਉਹ ਫ਼ਿਲਮ ਵਿਚ ਲੀਡ ਰੋਲ ਕਰਨਗੇ। ਸ਼੍ਰੀਸੰਤ ਫ਼ਿਲਮ ਵਿਚ ਇਕ ਸੀ.ਬੀ.ਆਈ. ਅਧਿਕਾਰੀ ਦੀ ਭੂਮਿਕਾ ਨਿਭਾਉਣਗੇ। ਫ਼ਿਲਮ ਨੂੰ ਨਿਰੂਪ ਗੁਪਤਾ ਨੇ ਐਨ.ਐਨ.ਜੀ. ਦੇ ਬੈਨਰ ਹੇਠ ਪ੍ਰੋਡਿਊਸ ਕੀਤਾ ਹੈ ਅਤੇ ਪ੍ਰਕਾਸ਼ ਕੁੱਟੀ ਸਿਨੇਮਾਟੋਗ੍ਰਾਫ਼ਰ ਹੋਣਗੇ, ਜਦੋਂਕਿ ਸੁਰੇਸ਼ ਊਰਸ ਫ਼ਿਲਮ ਦੇ ਸੰਪਾਦਕ ਹੋਣਗੇ।

🔴LIVE|| ਕੇਂਦਰ ਦਾ ਵੱਡਾ ਝਟਕਾ! ਸਿੱਧੂ ਨੇ ਕੈਪਟਨ ਅੱਗੇ ਰੱਖੀ ਨਵੀਂ ਸ਼ਰਤ! ਕੇਜਰੀਵਾਲ ਨੇ ਪੱਟੇ ਬੀਜੇਪੀ ਦੇ ਵੱਡੇ ਲੀਡਰ!

ਜ਼ਿਕਰਯੋਗ ਹੈ ਕਿ ਸ੍ਰੀਸੰਤ ’ਤੇ ਆਈ.ਪੀ.ਐਲ. ਦੇ 13ਵੇਂ ਸੀਜ਼ਨ ਵਿਚ ਸਪਾਟ ਫਿਕਸਿੰਗ ਲਈ ਲੱਗੀ 7 ਸਾਲ ਦੀ ਪਾਬੰਦੀ ਪਿਛਲੇ ਸਾਲ ਖ਼ਤਮ ਹੋ ਗਈ ਹੈ। ਇਸ ਤੇਜ਼ ਗੇਂਦਬਾਜ਼ ’ਤੇ ਸ਼ੁਰੂਆਤ ਵਿਚ ਜੀਵਨ ਭਰ ਲਈ ਪਾਬੰਦੀ ਲਗਾਈ ਗਈ ਸੀ ਪਰ ਉਨ੍ਹਾਂ ਨੇ ਇਸ ਫ਼ੈਸਲੇ ਖ਼ਿਲਾਫ਼ ਕਾਨੂੰਨੀ ਲੜਾਈ ਲੜੀ ਅਤੇ ਇਸ ਪਾਬੰਦੀ ਨੂੰ ਘਟਾ ਕੇ 7 ਸਾਲ ਕਰ ਦਿੱਤਾ ਗਿਆ। ਪਾਬੰਦੀ ਖ਼ਤਮ ਹੋਣ ਮਗਰੋਂ ਉਨ੍ਹਾਂ ਨੂੰ ਸਯਦ ਮੁਸ਼ਤਾਕ ਅਲੀ ਟ੍ਰਾਫੀ ਅਤੇ ਕੇਰਲ ਲਈ ਵਿਜੇ ਹਜ਼ਾਰੇ ਟ੍ਰਾਫੀ ਵਿਚ ਖੇਡਣ ਦੀ ਇਜਾਜ਼ਤ ਦਿੱਤੀ ਗਈ ਸੀ। ਸ੍ਰੀਸੰਤ ਦੀ ਅਜੇ ਤੱਕ ਆਈ.ਪੀ.ਐਲ. ਜਾਂ ਇੰਟਰਨੈਸ਼ਨਲ ਕ੍ਰਿਕੇਟ ਵਿਚ ਵਾਪਸੀ ਨਹੀਂ ਹੋ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button