Breaking NewsD5 specialNewsPunjabTop News

CM ਕੈਪਟਨ ਨੇ ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ਲਈ ਹਾਈਕਮਾਨ ਨੂੰ ਭੇਜੇ ਪ੍ਰਸਤਾਵਿਤ ਨਾਮ

ਚੰਡੀਗੜ੍ਹ  : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਲਈ ਹਾਈਕਮਾਨ ਨੂੰ 3 ਨਾਮ ਸੁਝਾਏ ਹਨ। ਦੱਸਿਆ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਦੌਰਾਨ ਪ੍ਰਦੇਸ਼ ਪ੍ਰਧਾਨ ਦੇ ਨਾਮ ਦਾ ਫੈਸਲਾ ਹੋ ਜਾਵੇਗਾ।

ਹਾਏ ਸਰਕਾਰੇ ਤੈਨੂੰ ਦਰਦ ਨਾ ਆਇਆ ! ਗੋਲਡ ਮੈਡਲ ਜਿੱਤਣ ਵਾਲੀ ਖਿਡਾਰਨ ਦਾ ਹੋਇਆ ਆਹ ਹਾਲ ! ਅੱਖਾਂ ‘ਚ ਆ ਜਾਣਗੇ ਹੰਝੂ

ਸੂਤਰਾਂ ਮੁਤਾਬਕ ਮੁੱਖਮੰਤਰੀ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਲਈ 3 ਨਾਮ ਸੁਝਾਏ ਹਨ,ਇਸ ‘ਚ ਸ਼੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਕੈਬਨਿਟ ਮੰਤਰੀ ਮਨੀਸ਼ ਤਿਵਾਰੀ ਤੋਂ ਇਲਾਵਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਵਿਧਾਇਕ ਡਾ.ਰਾਜ ਕੁਮਾਰ ਵੇਰਕਾ ਦਾ ਨਾਮ ਪ੍ਰਮੁੱਖ ਹੈ। ਮੁੱਖ ਮੰਤਰੀ ਇਸ ਅਹੁਦੇ ‘ਤੇ ਆਪਣੇ ਖਾਸ ਲਾਲ ਸਿੰਘ ਦਾ ਨਾਮ ਵੀ ਪ੍ਰਸਤਾਵਿਤ ਕਰਨਾ ਚਾਹੁੰਦੇ ਸਨ ਪਰ ਜ਼ਿਆਦਾ ਉਮਰ ਦੇ ਕਾਰਨ ਉਨ੍ਹਾਂ ਦਾ ਨਾਮ ਪ੍ਰਸਤਾਵਿਤ ਨਹੀਂ ਕੀਤਾ ਗਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button