PM ਮੋਦੀ ਨੇ ਫਿਲਮ ਨਿਰਦੇਸ਼ਕ ਬੁੱਧਦੇਵ ਦਾਸਗੁਪਤਾ ਦੇ ਦੇਹਾਂਤ ‘ਤੇ ਜਤਾਇਆ ਸੋਗ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਸ਼ਹੂਰ ਫਿਲਮ ਨਿਰਦੇਸ਼ਕ ਬੁੱਧਦੇਵ ਦਾਸਗੁਪਤਾ ਦੇ ਦੇਹਾਂਤ ‘ਤੇ ਸੋਗ ਜਤਾਇਆ ਅਤੇ ਕਿਹਾ ਕਿ ਉਨ੍ਹਾਂ ਦੀਆਂ ਵੱਖ-ਵੱਖ ਰਚਨਾਵਾਂ ਨੇ ਸਮਾਜ ਦੇ ਸਾਰੇ ਵਰਗਾਂ ਦੇ ਦਿਲਾਂ ਦੇ ਤਾਰ ਛੂਹੇ ਹਨ।
ਇੰਜ ਵੀ ਹੋ ਸਕਦੀ ਹੈ ਆਨਲਾਈਨ ਠੱਗੀ,ਹੋ ਜਾਓ ਸਾਵਧਾਨ!ਤੁਸੀ ਵੀ ਹੋ ਸਕਦੇ ਹੋ ਸ਼ਿਕਾਰ?
ਮੋਦੀ ਨੇ ਟਵੀਟ ਕਰ ਕਿਹਾ, ‘‘ਬੁੱਧਦੇਵ ਦਾਸਗੁਪਤਾ ਦੇ ਦੇਹਾਂਤ ਨਾਲ ਦੁਖੀ ਹਾਂ। ਉਨ੍ਹਾਂ ਦੇ ਕੰਮਾਂ ਨੇ ਸਮਾਜ ਦੇ ਸਾਰੇ ਵਰਗਾਂ ਦੇ ਦਿਲਾਂ ਦੇ ਤਾਰ ਛੂਹੇ ਹਨ। ਉਹ ਇੱਕ ਪ੍ਰਸਿੱਧ ਵਿਚਾਰਕ ਅਤੇ ਕਵੀ ਵੀ ਸਨ। ਦੁੱਖ ਦੀ ਇਸ ਘੜੀ ‘ਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਅਤੇ ਉਨ੍ਹਾਂ ਦੇ ਚਾਹੁੰਣ ਵਾਲਿਆਂ ਦੇ ਨਾਲ ਹਨ।’’ ਦੱਸ ਦੲਏ ਕਿ ਬੁੱਧਦੇਵ ਦਾਸਗੁਪਤਾ ਦਾ ਉਮਰ ਸਬੰਧੀ ਬਿਮਾਰੀਆਂ ਦੇ ਚੱਲਦਿਆਂ ਅੱਜ ਤੜਕੇ ਕੋਲਕਾਤਾ ‘ਚ ਦੇਹਾਂਤ ਹੋ ਗਿਆ। ਉਹ 77 ਸਾਲ ਦੇ ਸਨ।
Anguished by the demise of Shri Buddhadeb Dasgupta. His diverse works struck a chord with all sections of society. He was also an eminent thinker and poet. My thoughts are with his family and several admirers in this time of grief. Om Shanti.
— Narendra Modi (@narendramodi) June 10, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.