ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ‘ਤੇ Deep Sidhu ਦੇ ਖਿਲਾਫ਼ ਮਾਮਲਾ ਦਰਜ
ਜੈਤੋ : ਪੰਜਾਬੀ ਅਦਾਕਾਰ ਦੀਪ ਸਿੱਧੂ ਦੇ ਖਿਲਾਫ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਦੀਪ ਸਿੱਧੂ ਦੇ ਖਿਲਾਫ ਦਿੱਤੀ ਗਈ ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਪੰਜਾਬੀ ਅਦਾਕਾਰ ਐਤਵਾਰ ਨੂੰ ਗੁਰਦੁਆਰਾ ਜੈਤੋਆਣਾ ਸਾਹਿਬ ਪੁੱਜੇ ਸਨ, ਜਿੱਥੇ ਉਨ੍ਹਾਂ ਨੇ ਕਰੀਬ 15 – 20 ਮਿੰਟ ਸਪੀਚ ਦਿੱਤੀ। ਇਸ ਦੌਰਾਨ ਕਰੀਬ 120 ਲੋਕ ਉੱਥੇ ਇੱਕਠੇ ਹੋ ਗਏ ਸਨ। ਦੀਪ ਸਿੱਧੂ ਨੇ ਇਨ੍ਹੀ ਵੱਡੀ ਭੀੜ ਇਕੱਠੀ ਹੋਣ ‘ਤੇ ਮਾਸਕ ਨਾ ਲਗਾ ਕੇ ਕੋਰੋਨਾ ਨਿਯਮਾਂ ਦੀ ਉਲੰਘਣਸ ਕੀਤੀ ਹੈ।
ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਮਾਸਕ ਪਹਿਨਣ ਦੀ ਹਿਦਾਇਤ ਦਿੱਤੀ ਹੈ। ਜ਼ਿਆਦਾ ਲੋਕਾਂ ਦਾ ਇਕੱਠ ਹੋਣ ਦੇ ਕਾਰਨ ਮਹਾਮਾਰੀ ਫੈਲਣ ਦਾ ਖ਼ਤਰਾ ਹੈ। ਇੰਨਾ ਹੀ ਨਹੀਂ ਸਿੱਧੂ ਸ਼ਾਮ ਨੂੰ ਪਿੰਡ ਮੱਤਾ ਵੀ ਗਿਆ ਸੀ, ਜਿੱਥੇ ਉਸਦੇ ਨਾਲ 3 – 4 ਗੱਡੀਆਂ ਸਨ ਜਿਸ ‘ਚ ਕਰੀਬ 15 ਲੋਕ ਸਵਾਰ ਸਨ। ਇਸ ਨਾਲ ਵੀ ਪੰਜਾਬ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਹੋਈ ਹੈ।ਦੱਸ ਦਈਏ ਕਿ ਪੰਜਾਬ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਹਰ ਨਿੱਤ ਦਿਨ ਇਹ ਮਹਾਮਾਰੀ ਭਿਆਨਕ ਰੂਪ ਲੈਂਦੀ ਜਾ ਰਹੀ ਹੈ। ਇਸ ਦੇ ਚੱਲਦਿਆਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਸਖਤੀ ਵਧਾਈ ਹੋਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.