EntertainmentBreaking NewsD5 specialNews

ਮੋਟਰਸਾਈਕਿਲ ਤੋਂ ਡਿੱਗਣ ਨਾਲ ਜਖ਼ਮੀ ਹੋਏ ਨਿਕ ਜੋਨਸ

ਮੁੰਬਈ : ਗਾਇਕ ਅਤੇ ਅਦਾਕਾਰ ਨਿਕ ਜੋਨਸ ਨੇ ਦੱਸਿਆ ਕਿ ਇਸ ਹਫ਼ਤੇ ਇੱਕ ਹਾਦਸੇ ‘ਚ ਉਨ੍ਹਾਂ ਦੀ ਇੱਕ ਪਸਲੀ ਟੁੱਟ ਗਈ ਸੀ , ਪਰ ‘‘ਹੁਣ ਉਹ ਠੀਕ ਹਨ।’’ ਮੀਡੀਆ ਰਿਪੋਰਟ ਅਨੁਸਾਰ ਜੋਨਸ ਸ਼ਨੀਵਾਰ ਦੇਰ ਰਾਤ ਮੋਟਰਸਾਈਕਿਲ ਤੋਂ ਡਿੱਗ ਕੇ ਜਖ਼ਮੀ ਹੋ ਗਏ ਸਨ ਅਤੇ ਇਸਤੋਂ ਤੁਰੰਤ ਬਾਅਦ ਹੀ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜੋਨਸ  (28) ‘ਦ ਵਾਈਸ’ ‘ਚ ਜੱਜ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਖ਼ਬਰ ਅਨੁਸਾਰ ਉਹ ‘ਐਨਬੀਸੀ’ ਦੇ ਇਸ ਸ਼ੋਅ ਦੀ ਸ਼ੂਟਿੰਗ ਦੇ ਦੌਰਾਨ ਹੀ ਜਖ਼ਮੀ ਹੋਏ।

🔴LIVE ਗ੍ਰਹਿ ਮੰਤਰੀ ਨੇ ਕੀਤੀ ਮੀਟਿੰਗ,ਨਿਕਲੇਗਾ ਕਿਸਾਨਾਂ ਦਾ ਹੱਲ!2ਮੰਤਰੀਆਂ ’ਤੇ ਪਰਚਾ ਦਰਜ,ਰਾਤੋਂ ਰਾਤ ਹਿੱਲੀ ਸਰਕਾਰ!

ਜੋਨਸ ਨੇ ਸੋਮਵਾਰ ਨੂੰ ਸ਼ੋਅ ‘ਚ ਹੀ ਦਰਸ਼ਕਾਂ ਨੂੰ ਉਨ੍ਹਾਂ ਦੀ ਸਿਹਤ ਨਾਲ ਜੁੜੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ‘‘ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਮੋਟਰਸਾਇਕਿਲ ਤੋਂ ਡਿੱਗਣ ਦੇ ਕਾਰਨ ਮੇਰੀ ਇੱਕ ਪਸਲੀ ਟੁੱਟ ਗਈ ਅਤੇ ਕੁਝ ਹੋਰ ਸੱਟਾਂ ਵੀ ਲਗੀਆਂ ਹਨ। ਮੈਂ ਇਸ ਦੇ ਨਾਲ ਅੱਗੇ ਵਧਣਾ ਚਾਹਾਂਗਾ ਭਲੇ ਹੀ ਸਰੀਰਕ ਰੂਪ ਨਾਲ ਓਨਾ ਉਤਸ਼ਾਹੀ ਮਹਿਸੂਸ ਨਹੀਂ ਕਰ ਰਿਹਾ ਹਾਂ, ਜਿਨ੍ਹਾਂ ਆਮ ਤੌਰ ‘ਤੇ ਕਰਦਾ ਹਾਂ। ’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button