Breaking NewsD5 specialEntertainmentNews

ਮਸ਼ਹੂਰ ਟੈਲੀਵਿਜ਼ਨ ਅਦਾਕਾਰ Ravi Dubey ਹੋਏ Corona Positive

ਮੁੰਬਈ : ਮਸ਼ਹੂਰ ਟੈਲੀਵਿਜ਼ਨ ਅਦਾਕਾਰ ਰਵੀ ਦੁਬੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ ਅਤੇ ਇਕਾਂਤਵਾਸ ਵਿੱਚ ਰਹਿ ਰਹੇ ਹਨ।  37 ਸਾਲਾ ਅਦਾਕਾਰ ਨੇ ਇੰਸਟਾਗ੍ਰਾਮ ‘ਤੇ ਸੋਮਵਾਰ ਰਾਤ ਇਹ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਨੂੰ ਸਾਵਧਾਨੀ ਵਰਤਣ ਨੂੰ ਵੀ ਕਿਹਾ। ਉਨ੍ਹਾਂ ਨੇ ਲਿਖਿਆ, ‘‘ ਹੁਣੇ ਰਿਪੋਰਟ ਮਿਲੀ ਹੈ ਅਤੇ ਮੈਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਾਂ, ਪਿਛਲੇ ਕੁਝ ਦਿਨਾਂ ‘ਚ ਮੇਰੇ ਸੰਪਰਕ ‘ਚ ਆਏ ਸਾਰੇ ਲੋਕ ਆਪਣਾ ਧਿਆਨ ਰੱਖਣ..ਮੈਂ ਇਕਾਂਤਵਾਸ ਰਹਿ ਰਿਹਾ ਹਾਂ ਅਤੇ ਮੇਰੇ ਘਰ ਦੇ ਮੈਂਬਰ ਮੇਰਾ ਧਿਆਨ ਰੱਖ ਰਹੇ ਹਨ । ’’

ਲਓ ਚੜੂਨੀ ਨੇ ਹਿਲਾਤੀ ਕੇਂਦਰ ਸਰਕਾਰ !ਬਣ ਗਈ ਗੱਲ, ਜਿੱਤ ਪੱਕੀ !ਪਿੱਛੇ ਹਟੀ ਪੁਲਿਸ !

ਅਦਾਕਾਰ ਨੇ ਲਿਖਿਆ,‘‘ ਸੁਰੱਖਿਅਤ ਅਤੇ ਸਕਾਰਾਤਮਕ ਰਹੋ।’’ ਸੂਬੇ ਦੇ ਸਿਹਤ ਵਿਭਾਗ ਅਨੁਸਾਰ ਮੁੰਬਈ ‘ਚ ਸੋਮਵਾਰ ਨੂੰ 1,782 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ‘ਚ ਸੰਕਰਮਿਤਾਂ ਦੀ ਗਿਣਤੀ ਵੱਧ ਕੇ 6,77,412 ਹੋ ਗਈ। ਇੱਥੇ ਸੰਕਰਮਣ ਨਾਲ ਹੁਣ ਤੱਕ ਕੁਲ 13,855 ਲੋਕਾਂ ਦੀ ਮੌਤ ਹੋਈ ਹੈ।

 

View this post on Instagram

 

A post shared by Ravi Dubey 1 (@ravidubey2312)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button