ਅਮਰੀਕਾ ‘ਚ 12 – 15 ਸਾਲ ਦੇ ਬੱਚਿਆਂ ਲਈ ਫਾਇਜ਼ਰ – ਬਾਇਓਐਨਟੈਕ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਿਲੀ ਮਨਜ਼ੂਰੀ
ਵਾਸ਼ਿੰਗਟਨ : ਦੁਨੀਆਭਰ ‘ਚ ਕੋਰੋਨਾ ਦੇ ਚੱਲਦਿਆਂ ਜਾਰੀ ਤਬਾਹੀ ਦੇ ਵਿੱਚ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੇ ਸੋਮਵਾਰ (10 ਮਈ) ਨੂੰ 12 ਤੋਂ 15 ਸਾਲ ਦੇ ਬੱਚਿਆਂ ਲਈ ਫਾਇਜ਼ਰ – ਬਾਇਓਐਨਟੈਕ ਦੀ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਐਫਡੀਏ ਨੇ ਸੋਮਵਾਰ ਨੂੰ ਜਾਰੀ ਬਿਆਨ ‘ਚ ਕਿਹਾ, ‘ਅੱਜ, ਯੂ.ਐਸ. ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਫਾਈਜ਼ਰ-ਬਾਇਓਐਨਟੈਕ ਵੈਕਸੀਨ ਦੀ ਐਮਰਜੈਂਸੀ ਵਰਤੋਂ ਅਥਾਰਟੀ ਦਾ ਵਿਸਥਾਰ ਕੀਤਾ ਹੈ। ਹੁਣ ਇਸ ਵਿਚ 12 ਤੋਂ 15 ਸਾਲ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ।’
ਲਓ ਖੁੱਲ੍ਹ ਗਈ ਹਸਪਤਾਲਾਂ ਦੀ ਪੋਲ, ਧਾਹਾਂ-ਧਾਹਾਂ ਮਾਰ-ਮਾਰ ਰੋਏ ਲੋਕ,ਕੱਢਤਾ ਜਲੂਸ!ਦੇਖੋ ਕੈਪਟਨ ਸਾਬ੍ਹ!
ਜ਼ਿਕਰਯੋਗ ਹੈ ਕਿ ਅਮਰੀਕਾ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਦੇ ਮਾਮਲੇ ਵਿਚ ਦੁਨੀਆ ਭਰ ਵਿਚ ਸਿਖ਼ਰ ’ਤੇ ਹੈ। ਸੰਘੀ ਟੀਕਾ ਸਲਾਹਕਾਰ ਕਮੇਟੀ ਦੇ 12 ਤੋਂ 15 ਸਾਲ ਦੇ ਬੱਚਿਆਂ ਨੂੰ ਟੀਕੇ ਦੀਆਂ 2 ਖ਼ੁਰਾਕਾਂ ਲਗਾਉਣ ਦੀ ਸਿਫਾਰਿਸ਼ ਕਰਨ ਦੇ ਬਾਅਦ ਵੀਰਵਾਰ ਤੋਂ ਬੱਚਿਆਂ ਦਾ ਟੀਕਾਕਰਨ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਦੀ ਘੋਸ਼ਣਾ ਬੁੱਧਵਾਰ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ। ਵਿਸ਼ਵ ਵਿਚ ਕੋਵਿਡ-19 ਰੋਕੂ ਕਈ ਟੀਕਿਆਂ ਨੂੰ ਬਾਲਗਾਂ ਨੂੰ ਲਗਾਇਆ ਜਾ ਰਿਹਾ ਹੈ।
ਆਹ ਮੇਅਰ ਨੇ ਦੱਸਤਾ ਹਸਪਤਾਲਾਂ ਦਾ ਸੱਚ!ਦੁੱਖ ਦੀ ਘੜੀ ’ਚ ਬਣਿਆ ਮਸੀਹਾ,ਖੁਸ਼ ਕਰਤੇ ਲੋਕ,ਹੁਣ ਨਹੀਂ ਲੱਗਣਗੇ ਧਰਨੇ!
ਹਾਲ ਹੀ ਵਿਚ ਕੈਨੇਡਾ ਨੇ 12 ਸਾਲ ਅਤੇ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਟੀਕਾ ਲਗਾਉਣਾ ਸ਼ੁਰੂ ਕੀਤਾ ਸੀ, ਅਜਿਹਾ ਕਰਨ ਵਾਲਾ ਇਹ ਪਹਿਲਾ ਦੇਸ਼ ਸੀ। ‘ਫਾਈਜ਼ਰ’ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬਾਲ ਰੋਗ ਮਾਹਰ ਡਾ. ਬਿੱਲ ਗਰੂਬਰ ਨੇ ਕਿਹਾ, ‘ਗਲੋਬਲ ਮਹਾਮਾਰੀ ਕੋਵਿਡ-19 ਨਾਲ ਨਜਿੱਠਣ ਦੀ ਦਿਸ਼ਾ ਵਿਚ ਇਹ ਇਕ ਮਹੱਤਵਪੂਰਨ ਪਲ ਹੈ।’ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੇ 12 ਤੋਂ 15 ਸਾਲ ਦੇ 2 ਹਜ਼ਾਰ ਤੋਂ ਜ਼ਿਆਦਾ ਬੱਚਿਆਂ ’ਤੇ ਪ੍ਰੀਖਣ ਕਰਨ ਦੇ ਬਾਅਦ ਟੀਕੇ ਨੂੰ ਬੱਚਿਆਂ ਲਈ ਸੁਰੱਖਿਅਤ ਹੋਣ ਦੀ ਘੋਸ਼ਣਾ ਕੀਤੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.