Breaking NewsD5 specialIndiaNewsTop News

ਕੋਰੋਨਾ ਦਾ ਕਹਿਰ : ਬਿਹਾਰ ‘ਚ ਲੱਗਿਆ 15 ਮਈ ਤੱਕ Lockdown

ਬਿਹਾਰ : ਪੂਰੇ ਦੇਸ਼ ‘ਚ ਕੋਰੋਨਾ ਦੇ ਕਾਰਨ ਹਾਲਾਤ ਭਿਆਨਕ ਹੁੰਦੇ ਜਾ ਰਹੇ ਹਨ। ਉਥੇ ਹੀ ਰਾਜਾਂ ਦੀਆਂ ਸਰਕਾਰਾਂ ਵੀ ਹੌਲੀ – ਹੌਲੀ ਲੌਕਡਾਊਨ ਲਗਾ ਰਹੀਆਂ ਹਨ। ਹੁਣ ਬਿਹਾਰ ‘ਚ 15 ਮਈ ਤੱਕ ਮੁਕੰਮਲ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਸ ਬਾਰੇ ‘ਚ ਬਿਹਾਰ ਦੇ ਸੀਐਮ ਨੀਤਿਸ਼ ਕੁਮਾਰ ਨੇ ਟਵੀਟ ਕੀਤਾ ਅਤੇ ਲਿਖਿਆ ਹੈ ਕਿ ਕੱਲ ਸਹਿਯੋਗੀ ਮੰਤਰੀ ਅਤੇ ਅਧਿਕਾਰੀਆਂ ਦੇ ਨਾਲ ਚਰਆ ਤੋਂ ਬਾਅਦ ਬਿਹਾਰ ‘ਚ ਫਿਲਹਾਲ 15 ਮਈ , 2021 ਤੱਕ ਲੌਕਡਾਊਨ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ।ਇਸ ਦੇ ਵਿਸਥਾਰ ਦਿਸ਼ਾ ਨਿਰਦੇਸ਼ਾਂ ਅਤੇ ਹੋਰ ਗਤੀਵਿਧੀਆਂ ਦੇ ਸਬੰਧ ਵਿੱਚ ਅੱਜ ਸੰਕਟ ਪ੍ਰਬੰਧਨ ਸਮੂਹ ਨੂੰ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਹੈ।

ਹੁਣੇ ਹੁਣੇ ਆਈ ਵੱਡੀ ਖ਼ਬਰ !ਆਇਆ ਮੁੱਖ ਮੰਤਰੀ ਦਾ ਵੱਡਾ ਬਿਆਨ !ਖੁਸ਼ ਕਰਤੇ ਪੰਜਾਬ ਦੇ ਲੋਕ, ਸਿਹਤ ਮੰਤਰੀ ਵੀ ਹੈਰਾਨ !

ਮਹੱਤਵਪੂਰਣ ਗੱਲ ਇਹ ਹੈ ਕਿ ਬਿਹਾਰ ਵਿਚ ਕੋਰੋਨਾ ਦੀ ਲਾਗ ਦੀ ਰਫਤਾਰ ਬੇਕਾਬੂ ਹੋ ਗਈ ਹੈ। ਇਸ ਨਾਲ ਹਸਪਤਾਲਾਂ ਵਿਚ ਬੈੱਡ ਅਤੇ ਆਕਸੀਜਨ ਦੀ ਘਾਟ ਦੇ ਕਈ ਮਾਮਲੇ ਸਾਹਮਣੇ ਆਈ ਹੈ। ਕੋਰੋਨਾ ਦੀ ਲਾਗ ਦੀ ਲੜੀ ਨੂੰ ਤੋੜਨ ਲਈ ਬਿਹਾਰ ਸਰਕਾਰ ‘ਤੇ ਲੌਕਡਾਊਨਲਾਉਣ ਦਾ ਦਬਾਅ ਵੱਧ ਰਿਹਾ ਸੀ। ਪਟਨਾ ਹਾਈਕੋਰਟ ਨੇ ਵੀ ਸਰਕਾਰ ਨੂੰ ਲੌਕਡਾਊਨਲਈ ਕਿਹਾ ਸੀ ਜਾਂ ਸਾਨੂੰ ਕੋਈ ਫੈਸਲਾ ਲੈਣਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button