PM ਮੋਦੀ ਅਤੇ ਬਾਈਡਨ ਦੇ ਵਿਚਕਾਰ ਕੋਰੋਨਾ ਮਾਮਲਿਆਂ ਕਾਰਨ ਪੈਦਾ ਹੋਈ ਸਥਿਤੀ ਨੂੰ ਲੈ ਕੇ ਫੋਨ ਤੇ ਹੋਈ ਗੱਲਬਾਤ
ਵਾਸ਼ਿੰਗਟਨ/ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸਟਰਪਤੀ ਜੋ ਬਾਈਡਨ ਦੇ ਵਿਚਕਾਰ ਸੋਮਵਾਰ ਨੂੰ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਫੋਨ ਤੇ ਗੱਲਬਾਤ ਹੋਈ। ਦੋਵਾਂ ਨੇਤਾਵਾਂ ਨੇ ਭਾਰਤ ’ਚ ਤੇਜ਼ੀ ਨਾਲ ਵੱਧਦੇ ਕੋਵਿਡ -19 ਦੇ ਮਾਮਲਿਆਂ ਨਾਲ ਪੈਦਾ ਹੋਈ ਸਥਿਤੀ ਤੇ ਚਰਚਾ ਕੀਤੀ। ਅਮਰੀਕੀ ਰਾਸਟਰਪਤੀ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ਨੂੰ ਜ਼ਰੂਰੀ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਅਤੇ ਉਪਕਰਣਾਂ ਸਮੇਤ ਹੋਰ ਸਾਰੇ ਪ੍ਰਕਾਰ ਦੀ ਸਹਾਇਤਾ ਦਾ ਭਰੋਸਾ ਦਿੱਤਾ ਸੀ ਤਾਂ ਕਿ ਇਸ ਸੰਕਟ ਨਾਲ ਦੇਸ਼ ਉੱਭਰ ਸਕੇ।
ਚਿੱਟੇ ਕੱਪੜੇ ਵਾਲਿਆਂ ਨੇ ਘੇਰਿਆ ਕੈਪਟਨ ਦਾ ਮਾਹੌਲ,ਫੇਰ ਪੁਲਿਸ ਨਾਲ ਹੋਏ ਸਿੱਧੇ ਟਾਕਰੇ!
ਬਾਈਡਨ ਨੇ ਟਵੀਟ ਕਰ ਕਿਹਾ ਸੀ, ਮਹਾਮਾਰੀ ਦੀ ਸ਼ੁਰੂਆਤ ’ਚ ਜਦ ਸਾਡੇ ਹਸਪਤਾਲ ਭਰ ਗਏ ਸੀ ਅਤੇ ਜਿਸ ਪ੍ਰਕਾਰ ਭਾਰਤ ਨੇ ਸਾਨੂੰ ਸਹਾਇਤਾ ਭੇਜੀ, ਉਸੇ ਤਰ੍ਹਾਂ ਇਸ ਸਮੇਂ ’ਚ ਭਾਰਤ ਨੂੰ ਸਹਾਇਤਾ ਕਰਨ ਲਈ ਅਸੀ ਪ੍ਰਤੀਬੰਧ ਹਾਂ। ਪ੍ਰਧਾਨਮੰਤਰੀ ਮੋਦੀ ਅਤੇ ਰਾਸਟਰਪਤੀ ਬਾਈਡਨ ਦੇ ਵਿਚਕਾਰ ਵੈਕਸੀਨੇਸ਼ਨ, ਦਵਾਈਆ ਅਤੇ ਹੈਲਥਕੇਅਰ ਉਪਕਰਣਾਂ ਦੀ ਸਪਲਾਈ ਨੂੰ ਲੈ ਕੇ ਗੱਲਬਾਤ ਹੋਈ। ਇਸ ਦੌਰਾਨ ਅਮਰੀਕੀ ਰਾਸਟਰਪਤੀ ਬਾਈਡਨ ਨੇ ਭਰੋਸਾ ਦਵਾਇਆ ਕਿ ਇਸ ਸੰਕਟ ਦੇ ਸਮੇਂ ’ਚ ਅਮਰੀਕਾ ਉਸਦੇ ਨਾਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਵੈਟੀਲੇਂਟਰਜ਼ ਅਤੇ ਹੋਰ ਉਪਕਰਣ ਵੀ ਭਾਰਤ ਨੂੰ ਦੇਵੇਗਾ। ਨਾਲ ਹੀ ਕੋਵੀਸ਼ੀਲਡ ਵੈਕਸੀਨ ਦੇ ਪ੍ਰਡੋਕਸ਼ਨ ਦੇ ਲਈ ਕੱਚੇ ਮਾਲ ਨੂੰ ਵੀ ਜ਼ਲਦ ਤੋਂ ਜ਼ਲਦ ਉਪਲੱਬਧ ਕਰਵਾਇਆ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.