Breaking NewsD5 specialNewsSports

‘ਸ਼ੂਟਰ ਦਾਦੀ’ ਚੰਦਰੋ ਤੋਮਰ ਨੂੰ ਹੋਇਆ ਕੋਰੋਨਾ, ਹਸਪਤਾਲ ‘ਚ ਦਾਖਲ

ਨਵੀਂ ਦਿੱਲੀ : ‘ਸ਼ੂਟਰ ਦਾਦੀ’ ਦੇ ਨਾਮ ਤੋਂ ਮਸ਼ਹੂਰ ਨਿਸ਼ਾਨੇਬਾਜ ਚੰਦਰੋ ਤੋਮਰ ਕੋਰੋਨਾ ਪੌਜ਼ਿਟਿਵ ਪਾਈ ਗਈ ਹੈ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਦੇ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਬਾਗਪਤ ਦੀ ਰਹਿਣ ਵਾਲੀ 89 ਸਾਲ ਦਾ ਨਿਸ਼ਾਨੇਬਾਜ਼ ਦੇ ਟਵਿੱਟਰ ਪੇਜ਼ ‘ਤੇ ਇਹ ਜਾਣਕਾਰੀ ਦਿੱਤੀ ਗਈ ਹੈ।

ਕਾਂਗਰਸੀ MLA ਨੇ ਸ਼ਰੇਆਮ ਲਾਹੀਆਂ ਸ਼ਰਮਾਂ,ਚਲਦੇ ਵਿਆਹ ‘ਚ ਕੀਤਾ ਅਜਿਹਾ ਕਾਰਾ!

ਉਨ੍ਹਾਂ ਦੇ ਟਵਿੱਟਰ ਪੇਜ਼ ‘ਤੇ ਲਿਖਿਆ ਗਿਆ ਹੈ, ‘‘ਦਾਦੀ ਚੰਦਰੋ ਤੋਮਰ ਕੋਰੋਨਾ ਪੌਜ਼ਿਟਿਵ ਹਨ ਅਤੇ ਸਾਹ ਦੀ ਪਰੇਸ਼ਾਨੀ ਦੇ ਚਲਦੇ ਹਸਪਤਾਲ ‘ਚ ਦਾਖ਼ਲ ਹਨ। ਰੱਬ ਸਭ ਦੀ ਰੱਖਿਆ ਕਰੇ – ਪਰਿਵਾਰ।’’ ਚੰਦਰੋ ਤੋਮਰ ਨੇ ਜਦੋਂ ਨਿਸ਼ਾਨੇਬਾਜ਼ੀ ਨੂੰ ਅਪਣਾਇਆ, ਉਦੋਂ ਉਨ੍ਹਾਂ ਦੀ ਉਮਰ 60 ਸਾਲ ਤੋਂ ਜ਼ਿਆਦਾ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਕਈ ਰਾਸ਼ਟਰੀ ਮੁਕਾਬਲੇ ਜਿੱਤੇ ਅਤੇ ਇੱਥੋਂ ਤੱਕ ਕਿ ਉਨ੍ਹਾਂ ’ਤੇ ਇਕ ਫ਼ਿਲਮ ਵੀ ਬਣਾਈ ਗਈ ਹੈ। ਉਨ੍ਹਾਂ ਨੂੰ ਵਿਸ਼ਵ ਦੀ ਸਭ ਤੋਂ ਜ਼ਿਆਦਾ ਉਮਰ ਵਾਲੀ ਨਿਸ਼ਾਨੇਬਾਜ਼ ਮੰਨਿਆ ਜਾਂਦਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button