ਮੁੰਬਈ ‘ਚ ਕੋਰੋਨਾ ਦਾ ਕਹਿਰ! ਰੁਕੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਅਤੇ ਰਣਬੀਰ ਕਪੂਰ ਦੀ ਫ਼ਿਲਮ ‘ਬ੍ਰਹਮਾਸਤਰ’ ਦੀ ਸ਼ੂਟਿੰਗ
ਮੁੰਬਈ : ਪੂਰੇ ਦੇਸ਼ ’ਚ ਕੋਰੋਨਾ ਵਾਇਰਸ ਦੇ ਕੇਸ ਫਿਰ ਤੋਂ ਵਧ ਰਹੇ ਹਨ ’ਚ ਮੁੜ ਤੋਂ ਵਾਧਾ ਦੇਖਣ ਨੂੰ ਮਿਲ ਰਿਹਾ ਹ। ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਅਸਰ ਮਹਾਰਾਸ਼ਟਰ ’ਚ ਦੇਖਣ ਨੂੰ ਮਿਲ ਰਿਹਾ ਹੈ। ਵਧਦੀ ਮਹਾਂਮਾਰੀ ਨੂੰ ਦੇਖਦਿਆਂ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਦੇ ਨਾਲ ਨਾਲ ਸਾਰੇ ਸ਼ਹਿਰਾਂ ’ਚ ਸਖ਼ਤ ਨਿਯਮ ਵੀ ਲਾਗੂ ਕਰ ਦਿੱਤੇ ਹਨ। ਪੂਰੇ ਮਹਾਰਾਸ਼ਟਰ ’ਚ ਅੱਜ ਤੋਂ ਹਰ ਵੀਕੈਂਡ ਤਾਲਾਬੰਦੀ ਲਾਗੂ ਰਹੇਗੀ। ਕੋਰੋਨਾ ਮਹਾਂਮਾਰੀ ਦਾ ਅਸਰ ਫ਼ਿਲਮ ਤੇ ਟੀ. ਵੀ. ਸੀਰੀਅਲਜ਼ ਦੀ ਸ਼ੂਟਿੰਗ ’ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ। ਹਾਲ ਹੀ ’ਚ ਖ਼ਬਰ ਹੈ ਕਿ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ ਤੇ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਦੀ ਫ਼ਿਲਮ ‘ਪਠਾਨ’ ਦੀ ਸ਼ੂਟਿੰਗ ਵੀ ਕੁਝ ਦਿਨਾਂ ਲਈ ਰੋਕ ਦਿੱਤੀ ਹੈ।
ਲਓ ਕਿਸਾਨਾਂ ਨੇ KMP ਰੋਡ ਕਰਤਾ ਜਾਮ,ਪੁਲਿਸ ਨਾਲ ਹੋਏ ਸਿੱਧੇ ਟਾਕਰੇ,ਮੁੜੀ ਪਿੱਛੇ!
ਖ਼ਬਰਾਂ ਅਨੁਸਾਰ ਕੋਵਿਡ ਦੇ ਕਾਰਨ ਸੈੱਟ ’ਤੇ ਜ਼ਿਆਦਾ ਲੋਕ ਨਹੀਂ ਰਹਿ ਸਕਦੇ ਤੇ ਇਸ ਵਜ੍ਹਾ ਨਾਲ ਸੈੱਟ ਦਾ ਨਿਰਮਾਣ ਪੂਰੀ ਤਰ੍ਹਾਂ ਨਹੀਂ ਹੋ ਪਾ ਰਿਹਾ, ਜਿਸ ਕਰਕੇ ਰਣਬੀਰ ਤੇ ਸ਼ਾਹਰੁਖ ਦੀ ਫ਼ਿਲਮ ਕੁਝ ਸਮੇਂ ਲਈ ਹੋਲਡ ’ਤੇ ਚਲੀ ਗਈ ਹੈ। FWICE ਦੇ ਜਨਰਲ ਸਕੱਤਰ ਅਸ਼ੋਕ ਦੁਬੇ ਨੇ ਕਿਹਾ ਕਿ ‘ਤਿੰਨ ਫ਼ਿਲਮਾਂ ਦੇ ਇਸ ਤਰ੍ਹਾਂ ਦੇ ਸੈੱਟਸ ਹਨ, ਜਿਨ੍ਹਾਂ ਦਾ ਅਜੇ ਨਿਰਮਾਣ ਚੱਲ ਰਿਹਾ ਹੈ। ਇਨ੍ਹਾਂ ’ਚ ‘ਪਠਾਨ’ ਤੇ ‘ਬ੍ਰਹਮਾਸਤਰ’ ਵੀ ਸ਼ਾਮਲ ਹਨ। ਸੈੱਟ ਨੂੰ ਬਣਾਉਣ ’ਚ ਹਰ ਦਿਨ ਘੱਟ ਤੋਂ ਘੱਟ 250 ਲੋਕਾਂ ਦੀ ਜ਼ਰੂਰਤ ਪਵੇਗੀ ਤੇ ਇਹ ਕੰਮ ਕਰੀਬ ਇਕ ਮਹੀਨਾ ਚੱਲੇਗਾ ਪਰ ਇਸ ਨਵੇਂ ਲਾਕਡਾਊਨ ਨੂੰ ਦੇਖਦਿਆਂ ਇਸ ਤਰ੍ਹਾਂ ਕਰਨਾ ਮੁਸ਼ਕਿਲ ਹੋਵੇਗਾ।’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.