
ਪੰਜਾਬ ਵਿਚ ਨਸ਼ਾ ਤਸਕਰੀ ਤੇ ਗੈਂਗਸਟਰ ਨੈਟਵਰਕ ਖਿਲਾਫ ਚੱਲ ਰਹੀ ਕਾਰਵਾਈ ਵਿਚ CM ਮਾਨ ਨੇ ਅੰਕੜੇ ਸਾਂਝੇ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ। ਸਰਕਾਰ ਮੁਤਾਬਕ ਸਖਤ ਪੁਲਿਸਿੰਗ ਤੇ ਲਗਾਤਾਰ ਆਪ੍ਰੇਸ਼ਨ ਦੇ ਚੱਲਦੇ ਨਾ ਸਿਰਫ ਅਪਰਾਧ ‘ਤੇ ਲਗਾਮ ਲੱਗੀ ਹੈ ਸਗੋਂ ਇਸ ਦਾ ਅਸਰ ਉਦਯੋਗ ਨਿਵੇਸ਼ ‘ਤੇ ਵੀ ਸਾਫ ਦਿਖ ਰਿਹਾ ਹੈ। ਸੀਐੱਮ ਨੇ ਦੱਸਿਆ ਕਿ 16 ਮਾਰਚ 2022 ਤੋਂ ਹੁਣ ਤੱਕ 95881 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਦੋਂ ਕਿ NDPS ਅਧੀਨ ਦਰਜ 71,228 FIR ਕੀਤੀਆਂ ਗਈਆਂ ਹਨ। 10,085 ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
3,440 NDPS ਮਾਮਲਿਆਂ ਦੇ ਭਗੌੜੇ ਕਾਬੂ ਕੀਤੇ ਹਨ। 6,109 ਨਸ਼ਿਆਂ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ। 5,625 KG. ਹੈਰੋਇਨ, 54.47 ਕਰੋੜ ਰੁਪਏ ਦੀ ਡਰੱਗ ਮਨੀ ਰਿਕਵਰ ਕੀਤੀ ਗਈ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਦੇ ਗਠਨ ਦੇ ਬਾਅਦ 3658 ਗੈਂਗਸਟਰ ਗ੍ਰਿਫਤਾਰ ਕੀਤੇ ਗਏ ਤੇ 1105 ਗੈਂਗ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਇਸ ਦੌਰਾਨ 2267 ਹਥਿਆਰ ਤੇ 655 ਵਾਹਨ ਵੀ ਬਰਾਮਦ ਕੀਤੇ ਗਏ ਜੋ ਅਪਰਾਧ ਵਿਚ ਇਸਤੇਮਾਲ ਹੋ ਰਹੇ ਸਨ।
ਮੁੱਖ ਮੰਤਰੀ ਮਾਨ ਨੇ ਸਾਫ ਕੀਤਾ ਕਿ ਪੰਜਾਬ ਦੀ ਸੁਰੱਖਿਆ ਸਿਰਫ ਸੂਬੇਤੱਕ ਸੀਮਤ ਨਹੀਂ ਹੈ ਸਗੋਂ ਦੇਸ਼ ਦੀ ਸੁਰੱਖਿਆ ਨਾਲ ਵੀ ਜੁੜੀ ਹੈ। ਪਾਕਿਸਤਾਨ ਨਾਲ ਲੱਗਦੀ 532 ਕਿਲੋਮੀਟਰ ਲੰਬੀ ਸੀਮਾ ਦੇ ਚੱਲਦੇ ਪੰਜਾਬ ਪੁਲਿਸ ਨੂੰ BSF ਦੇ ਨਾਲ ਫਰੰਟਲਾਈਨ ‘ਤੇ ਕੰਮ ਕਰਨਾ ਪੈਂਦਾ ਹੈ। ਡ੍ਰੋਨ ਜ਼ਰੀਏ ਹੋ ਰਹੀ ਤਸਕਰੀ ‘ਤੇ ਵੀ ਵੱਡੀ ਕਾਰਵਾਈ ਕਰਦੇ ਹੋਏ ਹੁਣ ਤੱਕ 806 ਡਰੋਨ ਬਰਾਮਦ ਕੀਤੇ ਗਏ ਤੇ 1472 ਡ੍ਰੋਨ ਮੂਵਮੈਂਟ ਟਰੈਕ ਕੀਤੀ ਗਈ ਹੈ। ਸਰਕਾਰ ਵੱਲੋਂ ਆਪਣੇ ਖਰਚ ‘ਤੇ ਐਂਟੀ ਡਰੋਨ ਸਿਸਟਮ ਲਗਾਉਣ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ।
CM ਮਾਨ ਨੇ ਦੱਸਿਆ ਕਿ 4 ਸਾਲਾਂ ‘ਚ 327.70 ਕਰੋੜ ਰੁਪਏ ਦੀ ਲਾਗਤ ਨਾਲ ਪੁਲਿਸ ਲਈ 2,904 ਵਾਹਨ ਖ਼ਰੀਦੇ ਗਏ। ਪੂਰੇ ਪੰਜਾਬ ਦੇ 450 ਥਾਣਿਆਂ ਨੂੰ ਨਵੀਆਂ ਗੱਡੀਆਂ ਦਿੱਤੀਆਂ। PCR ਨੂੰ ਹੋਰ 508 ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ। SSF ਨੂੰ 116 Toyota Hilux, 28 ਮਹਿੰਦਰਾ ਸਕਾਰਪੀਓ ਤੇ 8 NZ ਗੱਡੀਆਂ ਦਿੱਤੀਆਂ ਜਾਣਗੀਆਂ। ਫਰਵਰੀ 2024 ਤੋਂ ਜਨਵਰੀ 2026 ਤੱਕ SSF ਨੇ 43,983 ਹਾਦਸਿਆਂ ‘ਚ 47,386 ਲੋਕਾਂ ਨੂੰ ਮਦਦ ਦਿੱਤੀ ਤੇ 19973 ਨੂੰ ਸਮੇਂ ਸਿਰ ਹਸਪਤਾਲ ਪਹੁੰਚਾਇਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




