PunjabTop News

72 ਘੰਟਿਆਂ ਦਾ ਅਲਟੀਮੇਟਮ: ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ SGPC ਪ੍ਰਧਾਨ ਨੂੰ ਦਿੱਤੀ ਚੁਣੌਤੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ 72 ਘੰਟਿਆਂ ਦਾ ਅਲਟੀਮੇਟਮ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ 72 ਘੰਟਿਆਂ ਦੇ ਅੰਦਰ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ, ਜੋ ਉਨ੍ਹਾਂ ਵੱਲੋਂ ਐਸਜੀਪੀਸੀ ਦੇ ਕੰਮਕਾਜ ਨੂੰ ਲੈ ਕੇ ਚੁੱਕੇ ਗਏ ਹਨ। ਜੇਕਰ ਨਿਰਧਾਰਤ ਸਮੇਂ ਵਿੱਚ ਜਵਾਬ ਨਹੀਂ ਮਿਲਦੇ, ਤਾਂ 72 ਘੰਟਿਆਂ ਬਾਅਦ ਉਹ ਸੰਗਤ ਦੇ ਸਾਹਮਣੇ ਖੁਦ ਸਾਰੇ ਸਵਾਲਾਂ ਦੇ ਜਵਾਬ ਰੱਖਣਗੇ।

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਨੇ ਖੁਦ ਇਹ ਗੱਲ ਮੰਨੀ ਹੈ ਕਿ ਐਸਜੀਪੀਸੀ ਵਿੱਚ ਹਰ ਰੋਜ਼ 10 ਤੋਂ 15 ਘਪਲੇ ਹੋ ਰਹੇ ਹਨ। ਇਸੇ ਕਾਰਨ ਉਨ੍ਹਾਂ ਵੱਲੋਂ ਇਹ ਸਵਾਲ ਚੁੱਕੇ ਗਏ ਸਨ, ਪਰ ਹੁਣ ਪ੍ਰਧਾਨ ਇਨ੍ਹਾਂ ਸਵਾਲਾਂ ਤੋਂ ਭੱਜ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰੈਸ ਕਾਨਫਰੰਸਾਂ ਦੇ ਦਬਾਅ ਹੇਠ ਪ੍ਰਧਾਨ ਨੂੰ ਸਿੱਖ ਕੌਮ ਤੋਂ ਮਾਫ਼ੀ ਮੰਗਣੀ ਪਈ, ਜੋ ਆਪਣੇ ਆਪ ਵਿੱਚ ਵੱਡਾ ਸੰਕੇਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button