NewsBreaking NewsD5 specialPunjab

72 ਸਾਲ ਦਾ ਗੱਭਰੂ ਲੀਲੂ ਸਿੰਘ, ਦਿਲ ਹੋਣਾ ਚਾਹੀਦੈ ਜਵਾਨ

ਬਠਿੰਡਾ : ਸਿਰ ਤੇ ਸ਼ਮਲੇ ਵਾਲੀ ਪੱਗ, ਗਲ ‘ਚ ਕੈਂਠਾ, ਪੈਰੀ ਨੋਕ ਵਾਲੀ ਜੁੱਤੀ, ਚਾਦਰਾ ਕੁੜਤਾ ਅਤੇ ਮੁੱਛਾਂ ਕੁੰਡੀਆਂ ਨਾਲ ਵੱਖਰੀ ਟੋਹਰ ਵਿੱਚ ਦਿਖਾਈ ਦੇਣ ਵਾਲੇ ਇਹ ਨੇ ਲੀਲੂ ਸਿੰਘ। ਤਲਵੰਡੀ ਸਾਬੋ ਦੇ ਪਿੰਡ ਨੱਤ ਦਾ ਰਹਿਣ ਵਾਲਾ 72 ਸਾਲ ਦਾ ਲੀਲੂ ਸਿੰਘ ਨੌਜਵਾਨਾਂ ਲਈ ਮਿਸਾਲ ਬਣ ਰਿਹਾ ਹੈ। ਖਾਨਦਾਨੀ ਚੋਂਕੀਦਾਰ ਹੋਣ ਕਰਕੇ ਪਿੰਡ ਦੀ ਚੋਂਕੀਦਾਰੀ ਵੀ ਕਰਦੇ ਹਨ। ਲੀਲੂ ਸਿੰਘ ਪੁਰਾਤਨ ਸਮੇਂ ਦੀ ਤਰ੍ਹਾਂ ਹਰ ਰੋਜ ਸਵੇਰੇ ਇਸੇ ਤਰ੍ਹਾਂ ਤਿਆਰ ਹੋ ਕੇ ਆਪਣੀ ਕਰੀਬ 50 ਸਾਲ ਪੁਰਾਣੀ ਸਾਈਕਲ ਤੇ ਸਵਾਰ ਹੋ ਕੇ ਆਪਣੇ ਕੰਮ ਕਾਜ ਕਰਦਾ ਹੈ।

ਪਿੰਡ ਦੇ ਕੰਮਾਂ ਦੇ ਨਾਲ ਨਾਲ ਹਰਿਆਣਾ ਅਤੇ ਰਾਜਸਥਾਨ ਦੀਆਂ ਰਿਸਤੇਦਾਰੀਆਂ ਵਿੱਚ ਵੀ ਲੀਲੂ ਸਿੰਘ ਆਪਣੇ ਸਾਈਕਲ ਦੀ ਸਵਾਰੀ ਤੇ ਹੀ ਜਾਦਾਂ ਹੈ। ਰਸਤੇ ਵਿੱਚ ਉਸ ਦਾ ਟਾਈਮ ਪਾਸ ਕਰਨ ਲਈ ਉਸ ਦਾ ਪੁਰਾਣਾ ਰੇਡੀਓ ਉਸ ਦਾ ਸੈਕੜੇ ਮੀਲ ਸਫਰ ਤੈਅ ਕਰਵਾਉਂਦਾ ਹੈ। ਆਪਣੇ ਆਪਣੇ ਨੂੰ ਸਜਾਉਣ ਦੇ ਨਾਲ ਨਾਲ ਲੀਲੂ ਸਿੰਘ ਸਾਈਕਲ ਨੂੰ ਵੀ ਸਜਾ ਕੇ ਰੱਖਦਾ ਹੈ। ਜਿਸ ਤੇ ਉਸ ਨੂੰ ਪ੍ਰਸਾਸਨ ਵੱਲੋਂ ਮਿਲੇ ਮਾਨ ਸਨਮਾਨ ਦੀਆਂ ਫੋਟੋ ਵੀ ਲਗਾਈ ਬੈਠਾ ਹੈ।

72 ਸਾਲ ਦਾ ਗੱਭਰੂ ਲੀਲੂ ਸਿੰਘ, ਦਿਲ ਹੋਣਾ ਚਾਹੀਦੈ ਜਵਾਨ

ਬਾਹਰ ਜਾਣ ਸਮੇਂ ਰਸਤੇ ਵਿੱਚ ਅੱਜ ਦੀ ਨੌਜਵਾਨ ਪੀੜੀ ਉਸ ਨਾਲ ਫੋਟੋ ਕਰਵਾ ਕੇ ਖੁਸੀ ਮਹਿਸੂਸ ਕਰਦੀ ਹੈ। ਪਿੰਡ ਵਾਸੀ ਵੀ ਲੀਲੂ ਸਿੰਘ ਵੱਲੋਂ ਪੰਜਾਬੀ ਸੱਭਿਆਚਾਰ ਸੰਭਾਲਣ ਕਰਕੇ ਮਾਨ ਮਹਿਸੂਸ ਕਰਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੀਲੂ ਸਿੰਘ ਨੂੰ ਮਿਲਣ ਲਈ ਬਹੁਤ ਲੋਕ ਆਉਂਦੇ ਹਨ ਤੇ ਇਹ ਹਰ ਸਮੇਂ ਤਿਆਰ ਰਹਿੰਦਾ ਹੈ ਤੇ ਪਿੰਡ ਦੇ ਕੰਮਾਂ ਨੂੰ ਵੀ ਪਹਿਲ ਦੇ ਅਧਾਰ ਤੇ ਕਰਦੇ ਹਨ।

72 ਸਾਲ ਦੀ ਉਮਰ ‘ਚ ਗੱਭਰੂਆਂ ਵਾਲਾ ਰੌਹਬ ਵੇਖ ਕੇ ਲੀਲੂ ਸਿੰਘ ਨੂੰ ਪੰਜਾਬੀ ਸਭਿਆਚਾਰ ਸੰਭਾਲਣ ਕਰਕੇ ਪ੍ਰਸਾਸਨ ਵੱਲੋ 15 ਅਗਸਤ ਅਤੇ 26 ਜਨਵਰੀ ਤੇ ਸਨਮਾਨਤ ਕੀਤਾ ਜਾਂਦਾ ਹੈ। ਨਸ਼ਿਆਂ ‘ਚ ਡੁੱਬੀ ਪੰਜਾਬ ਦੀ ਜਵਾਨੀ ਨੂੰ ਲੀਲੂ ਸਿੰਘ ਵਰਗੇ ਬਜ਼ੁਰਗਾਂ ਤੋਂ ਸੇਧ ਲੈਣੀ ਚਾਹੀਦੀ ਹੈ। ਮਰੂੰ ਮਰੂੰ ਕਰਕੇ ਨਹੀਂ ਜ਼ਿੰਦਾਦਿਲੀ ਨਾਲ ਜ਼ਿੰਦਗੀ ਨੂੰ ਜਿਉਣਾ ਚਾਹੀਦਾ ਹੈ। ਘਰ ਭਾਵੇਂ ਕੱਚਾ ਹੈ ਪਰ ਇਸ ਬਜ਼ੁਰਗ ਦਾ ਦਿਲ ਤਕੜਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button