EntertainmentTop News

70 ਦੇ ਕਰੀਬ ਮਾੜੇ ਅਨਸਰਾਂ ਨੇ ਸਲਮਾਨ ਖਾਨ ਦੇ ਬੰਗਲੇ ਦੀ ਕਰੀ ਸੀ ਰੇਕੀ

ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਲਾਰੈਂਸ ਗੈਂਗ ਨੇ ਸਲਮਾਨ ਖਾਨ ਨੂੰ ਕਈ ਵਾਰ ਧਮਕੀ ਦਿੱਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਫਾਇਰਿੰਗ ਵੀ ਕਰਵਾਈ ਗਈ। ਅਜਿਹੇ ‘ਚ ਮਹਾਰਾਸ਼ਟਰ ਸਰਕਾਰ ਨੇ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਸਲਮਾਨ ਦੇ ਪਰਿਵਾਰ ਨੇ ਸਲਮਾਨ ਨੂੰ ਮਿਲਣ ਆਉਣ ਵਾਲੇ ਲੋਕਾਂ ਨੂੰ ਵੀ ਕੁਝ ਦਿਨਾਂ ਲਈ ਨਾ ਆਉਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਹਰਿਆਣਾ ਦੇ ਪਾਣੀਪਤ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਸੁੱਖਾ ਉਰਫ ਸੁਖਬੀਰ ਬਲਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਸੁੱਖਾ ਨੇ ਸਲਮਾਨ ਖਾਨ ‘ਤੇ ਹਮਲੇ ਦੀ ਸਾਰੀ ਸਾਜ਼ਿਸ਼ ਰਚਣ ਦੀ ਸਚਾਈ ਬਿਆਨ ਕੀਤਾ ਹੈ ਦੱਸਿਆ ਕਿ ਪਾਕਿਸਤਾਨ ਤੋਂ ਏ.ਕੇ.-47, ਐੱਮ-16 ਅਤੇ ਏ.ਕੇ-92 ਵਰਗੇ ਹਥਿਆਰਾਂ ਦੀ ਖੇਪ ਭੇਜੀ। ਉਦੋਂ ਸਲਮਾਨ ਖਾਨ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖਣ ਲਈ ਲਾਰੈਂਸ ਗੈਂਗ ਦੇ 70 ਮੈਂਬਰਾਂ ਨੂੰ ਤਾਇਨਾਤ ਕੀਤਾ ਗਿਆ ਸੀ। ਸੰਪਤ ਨਹਿਰਾ ਗੈਂਗ ਦੇ ਮੈਂਬਰ ਵੀ ਇਸ ਕੰਮ ਵਿੱਚ ਲੱਗੇ ਹੋਏ ਸਨ। ਦੋਵਾਂ ਗਰੋਹਾਂ ਦੇ ਮੈਂਬਰਾਂ ਨੇ ਬਾਂਦਰਾ ਸਥਿਤ ਸਲਮਾਨ ਖਾਨ ਦੀ ਰਿਹਾਇਸ਼, ਪਨਵੇਲ ਸਥਿਤ ਫਾਰਮ ਹਾਊਸ ਅਤੇ ਫਿਲਮ ਦੀ ਸ਼ੂਟਿੰਗ ਲੋਕੇਸ਼ਨਸ ਦੀ ਰੇਕੀ ਕੀਤੀ। ਇਸ ਦੌਰਾਨ, ਪਿਛਲੇ ਅਪ੍ਰੈਲ ਵਿੱਚ, ਲਾਰੈਂਸ ਗੈਂਗ ਦੇ ਸ਼ੂਟਰਾਂ ਨੇ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਫਾਇਰਿੰਗ ਵੀ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button