ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਕਰਦਿਆਂ 7ਵਾਂ ਰਸਾਲਾ ਵੇਟਰਨ ਕਲੱਬ ਦੇ ਜਰਨਲ ਸਕੱਤਰ ਦਫੇਦਾਰ ਹਰਜਿੰਦਰ ਸਿੰਘ ਖਹਿਰਾ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ। 1971 ਦਾ ਭਾਰਤ – ਪਾਕਿ ਦਰਮਿਆਨ ਲੜਿਆ ਗਿਆ ਯੁੱਧ ਦੁਨੀਆਂ ਭਰ ਵਿੱਚ ਲੜੇ ਗਏ ਯੁੱਧਾਂ ਵਿੱਚੋਂ ਇਕ ਵਿਲੱਖਣ ਯੁੱਧ ਸੀ। ਇਸ ਯੁੱਧ ਵਿੱਚੋਂ ਹੀ ਧਰਤੀ ਤੇ ਇਕ ਨਵੇਂ ਦੇਸ਼ ਬੰਗਲਾਦੇਸ਼ ਦਾ ਜਨਮ ਹੋਇਆ ਸੀ। ਇਹ ਯੁੱਧ ਇੱਕ ਸੰਪੂਰਨ ਯੁੱਧ ਸੀ। ਜੋ ਦੋਵਾਂ ਦੇਸ਼ਾਂ ਦੇ ਪੂਰਬੀ ਅਤੇ ਪੱਛਮੀ ਫਰੰਟਾਂ ਤੇ ਲੜਿਆ ਗਿਆ ਸੀ। ਭਾਰਤੀ ਫੌਜ ਦੀ ਆਰਮਡ ਕੋਰ ਦੀ ਪਿਛਲੇ ਯੁੱਧਾਂ ਵਿਚ ਸ਼ਾਨਾਮੱਤਾ ਇਤਿਹਾਸ ਰਚਣ ਵਾਲੀ ਰੈਜੀਮੈਂਟ 7ਵੀਂ ਲਾਈਟ ਕੈਵਲਰੀ ਨੇ ਜਿੱਥੇ ਪੱਛਮੀ ਫਰੰਟ ਤੇ ਜੰਮੂ ਸੈਕਟਰ ਰਾਹੀਂ ਸਰਹੱਦ ਨੂੰ ਪਾਰ ਕਰਦਿਆਂ ਪਾਕਿਸਤਾਨ ਦੇ ਸ਼ਹਿਰ ਚੱਕ ਅਮਰੂ ਅਤੇ ਸ਼ੱਕਰਗੜ ਤੱਕ ਰੂਸ ਦੇ ਬਣੇ ਟੀ – 55 ਟੈਂਕਾਂ ਨਾਲ ਕਬਜਾ ਕਰ ਕੇ ਤਿਰੰਗਾ ਲਹਿਰਾਇਆ ਸੀ। ਉਥੇ ਹੀ ਇਸੇ ਰੈਜੀਮੈਂਟ ਦਾ ਇਕ ਆਜਾਦ ਦਸਤਾ ਨੰਬਰ ਵੰਨ ਇੰਡੀਪੈਂਡੈਂਟ ਆਰਮਡ ਸ਼ਕਾਊਡਰਨ ਨੇ ਪੂਰਬੀ ਫਰੰਟ ਤੇ ਆਪਣੇ ਰੂਸ ਦੇ ਹੀ ਬਣੇ ਪੀ ਟੀ – 76 ਟੈਂਕਾਂ ਨਾਲ ਦੁਸ਼ਮਣ ਨਾਲ ਲੋਹਾ ਲੈਂਦਿਆ 4 ਦਿਸੰਬਰ ਨੂੰ ਹੀ ਪੂਰਬੀ ਪਾਕਿਸਤਾਨ ਦੇ ਸ਼ਹਿਰ ਮੀਆਂ ਬਾਜ਼ਾਰ ਤੇ ਕਬਜਾ ਕਰ ਕੇ ਜਿੱਤ ਦਾ ਐਲਾਨ ਕਰ ਚੁੱਕਾ ਸੀ। ਜਦਕਿ ਸਾਡੇ ਦੇਸ਼ ਵਿਚ 16 ਦਿਸੰਬਰ ਨੂੰ ਵਿਜੈ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਇਸ ਜੰਗ ਨੂੰ ਜਿੱਤਣ ਤੇ ਗੋਲਡਨ ਜੁਬਲੀ ਸਮਾਰੋਹ ਪਟਿਆਲਾ ਵਿਖੇ ਯਾਦਵਿੰਦਰਾ ਸਰਵਿਸ ਆਫਿਸਰ ਇੰਸਟੀਚਿਊਟ ( ਵਾਈ ਐੱਸ ਓ ਆਈ ) ਵਿਖੇ ਰੈਜੀਮੈਂਟ ਦੇ ਸਾਬਕਾ ਫੌਜੀਆਂ ਵੱਲੋਂ ਮਨਾਇਆ ਗਿਆ। ਇਸ ਤੋਂ ਪਹਿਲਾਂ 2019 ਅਤੇ 2021 ਵਿਚ ਇਸ ਤਰ੍ਹਾਂ ਦੇ ਸਮਾਗਮ ਕੀਤੇ ਜਾਂਦੇ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਹਰ ਸਾਲ ਮਨਾਇਆ ਜਾਇਆ ਕਰਨਗੇ।
ਰੈਜੀਮੈਂਟ ਦੇ ਕਮਾਂਡਿੰਗ ਆਫਿਸਰ ਰਹੇ ਕਰਨਲ ਜੇ ਡੀ ਐਸ ਜਿੰਦ ਸਾਬ ਜੀ ਦੀ ਦੇਖਰੇਖ ਅਤੇ ਕਲੱਬ ਦੇ ਪ੍ਰਧਾਨ ਕੈਪਟਨ ਮੁਖਤਿਆਰ ਸਿੰਘ ਕਾਹਲੋਂ ਸਾਬ ਦੀ ਪ੍ਰਧਾਨਗੀ ਹੇਠ ਬੜੀ ਧੂਮਧਾਮ ਨਾਲ ਵਿਜੇ ਦਿਵਸ ਮਨਾਏ ਜਾਂਦੇ ਹਨ । ਇਸ ਦੌਰਾਨ ਰੈਜੀਮੈਂਟ ਦੇ 1971 ਦੀ ਲੜਾਈ ਲੜਨ ਵਾਲੇ ਯੋਧਿਆਂ ਕੈਪਟਨ ਅਜੀਤ ਸਿੰਘ, ਕੈਪਟਨ ਹਰਬੰਸ ਸਿੰਘ, ਕੈਪਟਨ ਵੱਸਣ ਸਿੰਘ, ਲੈਫਟੀਨੈਂਟ ਸੁਖਬੀਰ ਸਿੰਘ ਅਲਾਹਵਤ ਤੋਂ ਇਲਾਵਾ ਇਕ ਨਵੀਂ ਪਿਰਤ ਪਾਉਂਦਿਆਂ ਕਲੱਬ ਵੱਲੋਂ ਉਨ੍ਹਾਂ ਯੋਧਿਆਂ ਦਾ ਵੀ ਸਨਮਾਨ ਕੀਤਾ ਗਿਆ, ਜੋ ਭਾਵੇਂ ਦੂਜੀਆਂ ਰੈਜੀਮੈਂਟਾਂ ਦੇ ਸਨ ਪਰ ਲੜਾਈ ਉਨ੍ਹਾਂ ਨੇ ਪੂਰਬੀ ਫਰੰਟ ਮੀਆਂ ਬਾਜ਼ਾਰ ਅਤੇ ਢਾਕਾ ਨੂੰ ਕਬਜਾਉਣ ਲਈ ਹੀ ਲੜੀ ਸੀ। ਇਹਨਾਂ ਵਿੱਚੋਂ ਇੱਕ ਰੈਂਕ ਇੱਕ ਪੈਨਸ਼ਨ ਦੀ ਲੜਾਈ ਅਤੇ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਦੀ ਲੜਨ ਅਤੇ ਜਿੱਤਣ ਵਾਲੇ ਸਟੇਟ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ (ਸੇਵਾ) ਪੰਜਾਬ ਦੇ ਸੂਬਾ ਪ੍ਰਧਾਨ ਕਰਨਲ ਕੁਲਦੀਪ ਸਿੰਘ ਗਰੇਵਾਲ ਅਤੇ ਸੇਵਾ ਪੰਜਾਬ ਦੇ ਮੈਂਬਰ ਜਿੰਦਾ ਸ਼ਹੀਦ ਸਵਾਰ ਸੁਰਜੀਤ ਸਿੰਘ ਜੀ ਅਤੇ ਸੇਵਾ ਪੰਜਾਬ ਦੇ ਮੈਂਬਰਾਂ ਕਰਨਲ ਐਸ ਐਸ ਚੋਹਾਨ ਅਤੇ ਭਾਦਸੋਂ ਨਾਭਾ ਦੇ ਨੇੜਲੇ ਪਿੰਡ ਪੇਧਨ ਕਸਮੀਰ ਜੰਗ ਦੇ ਯੋਧੇ ਦੋ ਮਹਾਂਵੀਰ ਚੱਕਰ ਵਿਜੇਤਾ ਰਸਾਲਦਾਰ ਕਰਤਾਰ ਸਿੰਘ ਦੇ ਬੇਟੇ ਨੰਬਰਦਾਰ ਪਰਮਜੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਕਲੱਬ ਦੇ ਸਹਿਯੋਗੀ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਹਰਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਐਨਾ ਵੱਡਾ ਸਮਾਗਮ ਕਲੱਬ ਦੀ ਐਕਟਿਵ ਟੀਮ ਮੀਤ ਪ੍ਰਧਾਨ ਕੈਪਟਨ ਪਰਮਜੀਤ ਸਿੰਘ ਸਮਰਾਲਾ, ਸਲਾਹਕਾਰ ਰਸਾਲਦਾਰ ਗੁਰਪ੍ਰੀਤ ਸਿੰਘ ਧਨੋਆ ਮੋਹਾਲੀ, ਕੈਸ਼ੀਅਰ ਦਫੇਦਾਰ ਕੁਲਦੀਪ ਸਿੰਘ ਸੰਧੂ, ਸਲਾਹਕਾਰ ਕੈਪਟਨ ਜਰਨੈਲ ਸਿੰਘ ਨਵਾਂ ਸ਼ਹਿਰ, ਦਫੇਦਾਰ ਸਤਪਾਲ ਸਿੰਘ ਦੇ ਟੀਮ ਵਰਕ ਅਤੇ ਆਪਸੀ ਸਹਿਯੋਗ ਦੇ ਨਾਲ ਹੀ ਸੰਭਵ ਹੋ ਸਕਿਆ ਹੈ। ਸਮਾਗਮ ਵਿਚ ਪੰਜਾਬ, ਹਰਿਆਣਾ, ਰਾਜਸਥਾਨ, ਯੂ ਪੀ ਦੇ ਸਾਬਕਾ ਫੌਜੀਆਂ ਤੋਂ ਇਲਾਵਾ ਰੈਜੀਮੈਂਟ ਵਿੱਚੋਂ ਵੀ ਵਿਸ਼ੇਸ਼ ਤੌਰ ਤੇ ਜਵਾਨ ਸ਼ਾਮਲ ਹੋਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.