Breaking NewsD5 specialNewsPunjab

66 ਸਾਲਾ ਬਜ਼ੁਰਗ ਲਗਾਉਂਦਾ ਹੈ ਘੋੜੇ ਦੇ ਨਾਲ ਰੇਸ, ਡੇਢ ਘੰਟੇ ‘ਚ ਦੋੜ ਲੈਂਦੈ 31 ਕਿ.ਮੀ.

ਜਿਸ ਉਮਰ ‘ਚ ਗੋਡਿਆਂ ਦੇ ਦਰਦ ਅਤੇ ਬਿਮਾਰੀਆਂ ਤੋਂ ਪ੍ਰੇਸ਼ਾਨ ਹੋ ਕੇ ਲੋਕਾਂ ਦਾ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ। ਉਸ ਉਮਰ ਵਿੱਚ ਤਲਵੰਡੀ ਝਿਉਰਾਂ ਦੇ 66 ਸਾਲਾ ਦੇ ਬਲਵੰਤ ਸਿੰਘ ਰੋਜ਼ਾਨਾ 2 ਕਿਲੋਮੀਟਰ ਘੋੜੇ ਦੇ ਨਾਲ ਦੋੜ ਲਗਾਉਂਦੇ ਹਨ। ਸਰੀਰ ਇੰਨਾ ਫਿਟ ਕਿ ਆਪਣੇ ਪਿੰਡ ਤੋਂ 31 ਕਿਲੋਮੀਟਰ ਦੂਰ ਗੁਰਦਾਸਪੁਰ ਤੱਕ ਭੱਜ ਕੇ ਡੇਢ ਘੰਟੇ ਵਿੱਚ ਪਹੁੰਚ ਜਾਂਦੇ ਹਨ। ਹੁਣ ਤੱਕ ਰੇਸ ਵਿੱਚ 100 ਤੋਂ ਜਿਆਦਾ ਮੈਡਲ ਅਤੇ ਟਰਾਫੀਆਂ ਆਪਣੇ ਨਾਮ ਕਰ ਚੁੱਕੇ ਹਨ। ਉਨ੍ਹਾਂ ਦਾ ਘੋੜਾ ਤੇ ਕੁੱਤਾ ਵੀ ਉਨ੍ਹਾਂ ਨਾਲ ਦੌੜ ਲਗਾਉਂਦੇ ਹਨ।

Read Also ਫਰਾਂਸ ਦੇ 73 ਸਾਲਾ ਵਿਅਕਤੀ ਨੇ 212 ਦਿਨਾਂ ‘ਚ ਸਮੁੰਦਰ ਦੇ ਰਸਤੇ ਪੂਰੀ ਦੁਨੀਆ ਦਾ ਚੱਕਰ ਲਗਾ ਜਿੱਤੀ ਰੇਸ

ਬਲਵੰਤ ਸਿੰਘ ਨੂੰ ਬਚਪਨ ਤੋਂ ਹੀ ਦੌੜਨ ਦਾ ਸ਼ੌਕ ਸੀ। ਪਿਛਲੇ ਕੁਝ ਦਿਨ ਪਹਿਲਾ ਹੀ ਬਲਵੰਤ ਸਿੰਘ ਨੇ ਅਟਾਰੀ ਸਰਹੱਦ ‘ਤੇ ਬੀ.ਐੱਸ.ਐੱਫ. ਦੀ ਦੌੜ ‘ਚ ਪਹਿਲਾਂ ਸਥਾਨ ਹਾਸਲ ਕਰਕੇ 5100 ਰੁਪਏ ਦਾ ਇਨਾਮ ਵੀ ਜਿੱਤਿਆ। ਉਨ੍ਹਾਂ ਨੇ ਮੁੰਬਈ ‘ਚ ਹੋਈ ਦੌੜ ‘ਚ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਮੁੰਬਈ, ਲਖਨਾਊ, ਇਲਾਹਾਬਾਦ, ਹਰਿਆਣਾ, ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਦਿੱਲੀ ਗੁੜਗਾਓ, ਪਟਿਆਲਾ ਤੇ ਸੰਗਰੂਰ ‘ਤੇ ਹੋਈਆਂ ਦੌੜਾਂ ‘ਚ ਉਹ ਭਾਗ ਲੈ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button