Breaking NewsD5 specialInternationalNews

60 ਸਾਲ ਤੱਕ ਇਸ ਜੋੜੇ ਨੂੰ ਫ੍ਰੀ ‘ਚ Pizza ਖੁਆਏਗੀ ਇਹ ਕੰਪਨੀ

ਆਸਟ੍ਰੇਲੀਆ : ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਮਾਤਾ-ਪਿਤਾ ਉਸ ਦਾ ਨਾਂ ਸੋਚਣ ਲੱਗਦੇ ਹਨ। ਉਹ ਆਪਣੇ ਬੱਚੇ ਨੂੰ ਅਜਿਹਾ ਨਾਮ ਦੇਣਾ ਚਾਹੁੰਦੇ ਹਨ ਜੋ ਉਨ੍ਹਾਂ ਦੇ ਆਸਪਾਸ ਕਿਸੇ ਦਾ ਨਾ ਹੋਵੇ ਪਰ ਬਹੁਤ ਲੋਕ ਇਹ ਗੱਲ ਦਾ ਧਿਆਨ ਨਹੀਂ ਰੱਖਦੇ ਅਤੇ ਕਹਿੰਦੇ ਹਨ ਕਿ ਨਾਮ ‘ਚ ਰੱਖਿਆ ਕੀ ਹੈ ? ਅਸੀਂ ਤੁਹਾਡੀ ਇਸ ਸ਼ੰਕਾ ਨੂੰ ਦੂਰ ਕਰ ਦਿੰਦੇ ਹਾਂ ਕਿ ਨਾਮ ‘ਚ ਰੱਖਿਆ ਕੀ ਹੈ ਤਾਂ ਅਨੋਖੇ ਨਾਮ ਲਈ ਤੁਸੀਂ ਪੀਜ਼ਾ ਵੀ ਜਿੱਤ ਸਕਦੇ ਹੋ ਤਾਂ ਤੁਸੀ ਕਹੋਗੇ ਕਿ ਇੱਕ ਪੀਜ਼ੇ ਲਈ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਜ਼ਰਾ ਧਿਆਨ ਨਾਲ ਪੜ੍ਹੋ। ਆਪਣੇ ਬੱਚੇ ਦਾ ਅਨੌਖਾ ਨਾਮ ਰੱਖਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਇੱਕ ਦੋ ਨਹੀਂ ਸਗੋਂ 60 ਸਾਲ ਤੱਕ ਫ੍ਰੀ ‘ਚ ਪੀਜ਼ਾ ਖਾਣ ਦਾ ਇੱਕ ਮੁਕਾਬਲਾ ਜਿੱਤ ਗਏ ਹਨ।

🔴LIVE| ਚਲਦੀ ਮੀਟਿੰਗ ‘ਚ ਕਿਸਾਨਾਂ ਦਾ ਵੱਡਾ ਧਮਾਕਾ,ਮੰਤਰੀਆਂ ਨੇ ਮੰਨੀ ਗੱਲ,ਨਿਬੜਿਆ ਕੰਮ

ਦਰਅਸਲ, ਆਸਟ੍ਰੇਲੀਆ ‘ਚ ਇੱਕ ਜੋੜੇ ਨੇ ਆਪਣੇ ਬੱਚੇ ਦਾ ਅਜਿਹਾ ਅਨੌਖਾ ਨਾਮ ਰੱਖਿਆ ਸੀ। ਬੱਚੇ ਦੇ ਉਸ ਨਾਮ ਨੇ ਉਨ੍ਹਾਂ ਨੂੰ ਇਸ ਮੁਕਾਬਲੇ ਦਾ ਜੇਤੂ ਬਣਾ ਦਿੱਤਾ ਹੁਣ ਕੰਪਨੀ ਇਸ ਜੋੜੇ ਨੂੰ ਸਾਲ 2080 ਤੱਕ ਯਾਨੀ ਪੂਰੇ 60 ਸਾਲ ਤੱਕ ਫਰੀ ‘ਚ ਪੀਜ਼ਾ ਖੁਆਏਗੀ। ਦੱਸ ਦਈਏ ਕਿ ਪੂਰੀ ਦੁਨੀਆ ‘ਚ ਪੀਜ਼ੇ ਲਈ ਮਸ਼ਹੂਰ ਡੋਮੀਨੋਸ ਕੰਪਨੀ ਨੇ ਆਸਟ੍ਰੇਲੀਆ ਦੇ ਇਸ ਜੋੜੇ ਨੂੰ ਦੱਸਿਆ ਕਿ ਉਨ੍ਹਾਂ ਨੇ 60 ਸਾਲ ਤੱਕ ਲਈ ਮੁਫ਼ਤ ‘ਚ ਪੀਜ਼ਾ ਖਾਣ ਵਾਲੀ ਸ਼ਰਤ ਜਿੱਤ ਲਈ ਹੈ।

ਖੇਤੀ ਕਾਨੂੰਨਾਂ ਨਾਲ ਜੁੜੀ ਦਿੱਲੀ ਤੋਂ ਵੱਡੀ ਖ਼ਬਰ,ਮੀਟਿੰਗ ‘ਚ ਹੋਇਆ ਵੱਡਾ ਧਮਾਕਾ

ਰਿਪੋਰਟ ਮੁਤਾਬਕ ਆਪਣੇ 60 ਸਾਲ ਪੂਰੇ ਹੋਣ ਦੇ ਜਸ਼ਨ ‘ਚ ਡੋਮੀਨੋਸ ਨੇ ਇੰਸਟਾਗ੍ਰਾਮ ਪੋਸਟ ਤੋਂ ਇੱਕ ਮੁਕਾਬਲੇ ਦੀ ਘੋਸ਼ਣਾ ਕੀਤੀ ਸੀ। ਇਸ ਮੁਕਾਬਲੇ ਦੀ ਸ਼ਰਤ ਇਹ ਕਿ ਕਿ ਆਸਟ੍ਰੇਲੀਆ ‘ਚ ਜੇਕਰ ਕਿਸੇ ਦਾ ਬੱਚਾ 9 ਦਸੰਬਰ 2020 ਨੂੰ ਪੈਦਾ ਹੁੰਦਾ ਹੈ ਅਤੇ ਘਰਦੇ ਉਸਦਾ ਨਾਮ Dominic ਜਾਂ Dominique ਰੱਖਦੇ ਹਨ ਤਾਂ ਉਹ ਅਗਲੇ 60 ਸਾਲ ਤੱਕ ਫ੍ਰੀ ‘ਚ ਡੋਮੀਨੋਸ ਦਾ ਪੀਜ਼ਾ ਖਾ ਸਕਦੇ ਹਨ। ਉਸ ਤੋਂ ਬਾਅਦ ਸਿਡਨੀ ਦੇ ਇਕ ਜੋੜੇ ਨੇ ਇਹ ਮੁਕਾਬਲਾ ਜਿੱਤ ਲਿਆ। ਜਿਸਦੀ ਉਨ੍ਹਾਂ ਨੂੰ ਜਾਣਕਾਰੀ ਵੀ ਨਹੀਂ ਸੀ।

ਮੀਟਿੰਗ ਸ਼ੁਰੂ ਹੁੰਦਿਆਂ ਹੀ ਕਿਸਾਨਾਂ ਦਾ ਧਰਨੇ ਤੋਂ ਵੱਡਾ ਬਿਆਨ! ਮਾਹੌਲ ਖਰਾਬ ਹੋਣ ਦਾ ਡਰ!

ਦੱਸ ਦਈਏ ਕਿ ਇਹ ਜੋੜਾ ਪਹਿਲਾਂ ਤੋਂ ਹੀ ਆਪਣੇ ਬੱਚੇ ਦਾ ਨਾਮ Dominic ਰੱਖਣ ਵਾਲਾ ਸੀ। ਹਾਲਾਂਕਿ, ਜਦੋਂ ਰਿਸ਼ਤੇਦਾਰਾਂ ਨੇ ਮੁਕਾਬਲੇ ਬਾਰੇ ਉਨ੍ਹਾਂ ਨੂੰ ਦੱਸਿਆ ਤਾਂ ਉਹ ਇਸਦਾ ਹਿੱਸਾ ਬਣ ਗਏ ਅਤੇ 9 ਦਸੰਬਰ ਨੂੰ ਪੂਰੇ ਆਸਟ੍ਰੇਲੀਆ ‘ਚ ਉਹ ਇਕਲੋਤੇ ਮਾਪੇ ਸਨ ਜਿਨ੍ਹਾਂ ਨੇ ਆਪਣੇ ਬੱਚੇ ਦਾ ਨਾਮ ਕੰਪਨੀ ਦੇ ਸੁਝਾਅ ‘ਤੇ ਨਾਮ ਰੱਖਿਆ। ਸ਼ਰਤ ਦੇ ਮੁਤਾਬਕ ਜੋੜੇ ਨੂੰ 60 ਸਾਲ ਯਾਨੀ 2080 ਤੱਕ ਹਰ ਮਹੀਨੇ 14 ਡਾਲਰ ਦਾ ਪੀਜ਼ਾ ਮੁਫ਼ਤ ਵਿੱਚ ਮਿਲੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button