
ਮਾਨਸਾ : ਬੀਤੀ ਰਾਤ ਮਾਨਸਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। 2 ਅਣਪਛਾਤੇ ਵਿਅਕਤੀਆਂ ਵੱਲੋਂ 6 ਸਾਲ ਦੇ ਮਾਸੂਮ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ। ਇਹ ਘਟਨਾਂ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਮਾਸੂਮ ਉਦੇਵੀਰ ਆਪਣੇ ਪਿਤਾ ਅਤੇ ਭੈਣ ਦਾ ਹੱਥ ਫੱੜ ਕੇ ਚੱਲ ਰਿਹਾ ਸੀ। ਅਚਾਨਕ ਆਏ ਬਾਈਕ ਸਵਾਰਾਂ ਨੇ ਗੋਲੀਆਂ ਚੱਲਾ ਦਿੱਤੀਆ। ਹਲਾਂਕਿ ਹਮਲਾਵਾਰਾਂ ਦਾ ਨਿਸ਼ਾਨਾ ਉਦੇਵੀਰ ਦਾ ਪਿਤਾ ਜਸਪ੍ਰੀਤ ਸਿੰਘ ਸੀ। ਘਟਨਾਂ ਤੋਂ ਤੁਰੰਤ ਬਾਅਦ ਮਾਸੂਮ ਉਦੇਵੀਰ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨਿਆ ਗਿਆ। ਇਸ ਸਮੇਂ ਪੂਰੇ ਪਰਿਵਾਰ ‘ਚ ਸ਼ੋਕ ਦੀ ਲਹਿਰ ਹੈ।
Bhai Amritpal Singh ਦਾ Moosewala ਬਾਰੇ ਪਹਿਲਾ ਵੱਡਾ ਬਿਆਨ, Bishnoi ਦੀ Interview ‘ਤੇ ਖੜਕਾਈ ਸਰਕਾਰ !
A heartbreaking news has come out from Mansa last night. A 6 year old innocent has been shot dead by 2 unknown persons. These incidents took place late at night when innocent Udevir was walking holding the hands of his father and sister. Suddenly the bikers opened fire. #mansa pic.twitter.com/it5cKL1kzS
— D5 Channel Punjabi (@D5Punjabi) March 17, 2023
ਲਾਸ਼ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਵਾਰਦਾਤ ਦੇ ਬਾਅਦ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ। ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ। ਪਰਿਵਾਰ ਨੂੰ ਕੁਝ ‘ਤੇ ਸ਼ੱਕ ਹੈ ਜਿਸ ਦੇ ਆਧਾਰ ‘ਤੇ ਪੁਲਿਸ ਨੇ ਮਾਨਸਾ ਤੇ ਆਸਪਾਸ ਦੇ ਇਲਾਕਿਆਂ ਵਿਚ ਛਾਪੇਮਾਰੀ ਸ਼ੁਰੂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਕੇਸ ਨੂੰ ਸੁਲਝਾ ਲਿਆ ਜਾਵੇਗਾ। ਭਾਜਪਾ ਆਗੂ ਜੈ ਵੀਰ ਸ਼ੇਰ ਗਿੱਲ ਨੇ ਇਸ ਘਟਨਾਂ ਦੀ ਸੱਖਤ ਨਿੰਦੀਆਂ ਕੀਤੀ ਹੈ।
6 year old boy shot dead (while he was on his way home with his father) by 2 unidentified assailants in Mansa, Punjab. Extremely shocking & saddening! Condolences to family
AAP Punjab Govt needs to be dismissed as it’s misrule is costing lives! Truly a “dark phase” for Punjab. pic.twitter.com/IVItXa6wpN
— Jaiveer Shergill (@JaiveerShergill) March 17, 2023
ਉਨ੍ਹਾਂ ਟਵੀਟ ਕਰ ਲਿਖਿਆ ਕਿ ਮਾਨਸਾ “ਪੰਜਾਬ ਵਿੱਚ 2 ਅਣਪਛਾਤੇ ਹਮਲਾਵਰਾਂ ਵੱਲੋਂ 6 ਸਾਲਾ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ (ਜਦੋਂ ਉਹ ਆਪਣੇ ਪਿਤਾ ਨਾਲ ਘਰ ਜਾ ਰਿਹਾ ਸੀ)। ਬਹੁਤ ਹੀ ਹੈਰਾਨ ਕਰਨ ਵਾਲਾ ਅਤੇ ਦੁਖਦਾਈ! ਪਰਿਵਾਰ ਨਾਲ ਹਮਦਰਦੀ, ‘ਆਪ’ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਲੋੜ ਹੈ ਕਿਉਂਕਿ ਇਸ ਦੇ ਕੁਸ਼ਾਸਨ ਨੇ ਜਾਨਾਂ ਲਈਆਂ ਹਨ! ਪੰਜਾਬ ਲਈ ਸੱਚਮੁੱਚ ਇੱਕ “ਕਾਲਾ ਦੌਰ” ਹੈ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.