Breaking NewsD5 specialIndiaNewsPunjab

ਹੁਣੇ ਹੁਣੇ ਆਈ ਵੱਡੀ ਖ਼ਬਰ, ਪਠਾਨਕੋਟ ਤੋਂ 6 ਸ਼ੱਕੀ ਗ੍ਰਿਫ਼ਤਾਰ

ਪਠਾਨਕੋਟ : ਪੰਜਾਬ ‘ਚ ਖੁਫੀਆ ਏਜੰਸੀਆਂ ਵੱਲੋ ਅਲਰਟ ਜਾਰੀ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਖਾਸ ਕਰ ਕੇ ਬਾਰਡਰ ਵਾਲੇ ਇਲਾਕਿਆਂ ‘ਚ ਪੁਲਿਸ ਆਣ-ਜਾਣ ਵਾਲੀਆਂ ਹਰ ਗੱਡੀਆਂ ਦੀ ਤਲਾਸ਼ੀ ਲੈ ਰਹੀ ਹੈ। ਇਸੇ ਕੜੀ ਤਹਿਤ ਪੰਜਾਬ ਪੁਲਿਸ ਅਤੇ ਜੰਮੂ ਪੁਲਿਸ ਨੇ ਐਤਵਾਰ ਸ਼ਾਮ ਨੂੰ ਜੰਮੂ ਤੋਂ ਅਜਮੇਰ ਜਾ ਰਹੀ ਪੂਜਾ ਐਕਸਪ੍ਰੈੱਸ ਨੂੰ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਰੋਕਿਆ ਅਤੇ ਰੇਲ ਗੱਡੀ ‘ਚ ਸਵਾਰ ਯਾਤਰੀਆਂ ਤੋਂ ਪੁੱਛਗਿੱਛ ਕੀਤੀ।

Read Also ਹਾਈ ਅਲਰਟ ‘ਤੇ ਪੂਰਾ ਪੰਜਾਬ, ਵੇਖੋ ਇਨੋਵਾ ਗੱਡੀ ਖੋਹਣ ਵਾਲੇ 4 ਸ਼ੱਕੀ (ਵੀਡੀਓ)

ਜਿਸ ਤੋਂ ਬਾਅਦ ਪੁਲਿਸ ਨੇ ਇਸ ਟ੍ਰੇਨ ‘ਚ ਸਵਾਰ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ `ਚ ਲੈ ਲਿਆ ਹੈ। ਪੁਲਿਸ ਜਿਨ੍ਹਾਂ ਤੋਂ ਪੁੱਛਗਿਛ ਕਰ ਰਹੀ ਹੈ। ਪੁਲਿਸ ਵੱਲੋਂ ਹਿਰਾਸਤ ‘ਚ ਲਏ ਗਏ ਵਿਅਕਤੀ ਕੌਣ ਹਨ ਅਤੇ ਕਿੱਥੋਂ ਦੇ ਰਹਿਣ ਵਾਲੇ ਹਨ ਇਸਦੇ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਇਸ ਕਾਰਵਾਈ ਤੋਂ ਇਹ ਸਾਫ ਹੈ ਕਿ ਪੁਲਿਸ ਨੂੰ ਪੁਖਤਾ ਸੂਚਨਾ ਮਿਲੀ ਹੋਵੇਗੀ ਜਿਸਦੇ ਅਧਾਰ ਤੇ ਪੁਲਿਸ ਨੇ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button