InternationalTop News

6 ਸਾਲ ਬਾਅਦ UK ਵਾਪਸੀ: ਪ੍ਰਿੰਸ ਹੈਰੀ, ਮੈਗਨ ਤੇ ਬੱਚੇ ਆਰਚੀ-ਲਿਲੀਬੇਟ ਲੰਡਨ ਤੋਂ ਬਾਹਰ ਵੱਖਰੇ ਘਰ ‘ਚ ਰਹਿਣਗੇ

 ਪ੍ਰਿੰਸ ਹੈਰੀ ਤੇ ਉਨ੍ਹਾਂ ਦੀ ਪਤਨੀ ਮੈਗਨ ਮਾਰਕਲ ਨੇ ਇਸ ਮਹੀਨੇ ਦੇ ਅਖੀਰ ’ਚ ਆਪਣੇ ਦੋ ਬੱਚਿਆਂ ਨਾਲ ਬ੍ਰਿਟੇਨ ਵਾਪਸ ਜਾਣ ਦਾ ਫ਼ੈਸਲਾ ਕੀਤਾ ਹੈ ਪਰ ਉਹ ਸ਼ਾਹੀ ਪਰਿਵਾਰ ਦੇ ਅਜਿਹੇ ਮੈਂਬਰ ਰਹਿਣਗੇ, ਜਿਹੜੇ ਸ਼ਾਹੀ ਕੰਮਕਾਜ ਵਿਚ ਸ਼ਾਮਲ ਨਹੀਂ ਹੋਣਗੇ। ਕਿੰਗ ਚਾਰਲਸ-3 ਦੇ ਛੋਟੇ ਪੁੱਤਰ ਹੈਰੀ, ਜਿਹੜੇ ਛੇ ਸਾਲ ਪਹਿਲਾਂ ਸ਼ਾਹੀ ਪਰਿਵਾਰ ਦੀਆਂ ਮੁੱਖ ਜ਼ਿੰਮੇਵਾਰੀਆਂ ਤੋਂ ਹਟ ਕੇ ਆਪਣੇ ਪਰਿਵਾਰ ਨਾਲ ਅਮਰੀਕਾ ਚਲੇ ਗਏ ਸਨ।
ਬੁੱਧਵਾਰ ਦੀ ਰਾਤ ਨੂੰ ਆਈਆਂ ਮੀਡੀਆ ਰਿਪੋਰਟਾਂ ਅਨੁਸਾਰ, 41 ਸਾਲਾ ਹੈਰੀ ਤੇ ਉਨ੍ਹਾਂ ਦੀ ਪਤਨੀ (ਜੋ ਪਹਿਲਾਂ ਹਾਲੀਵੁੱਡ ਦੀ ਅਦਾਕਾਰਾ ਰਹੀ ਹੈ) ਦੇ ਲੰਡਨ ਦੇ ਬਾਹਰ ਸ਼ਾਹੀ ਪਰਿਵਾਰ ਤੋਂ ਅਲੱਗ ਕਿਸੇ ਘਰ ਵਿਚ ਰਹਿਣ ਦੀ ਉਮੀਦ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਜੋੜੇ ਨੇ ਆਪਣੇ ਬੱਚਿਆਂ, ਸੱਤ ਸਾਲ ਦੇ ਪ੍ਰਿੰਸ ਆਰਚੀ ਤੇ ਪੰਜ ਸਾਲ ਦੀ ਪ੍ਰਿੰਸੈਸ ਲਿਲੀਬੇਟ ਦਾ ਦਾਖਲਾ ਸਤੰਬਰ ਵਿਚ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਇਕ ਬ੍ਰਿਟਿਸ਼ ਸਕੂਲ ਵਿਚ ਕਰਵਾਇਆ ਹੈ।
ਬਕਿੰਘਮ ਪੈਲੇਸ ਨੇ ਕਿਹਾ ਹੈ ਕਿ ਉਹ ਸ਼ਾਹੀ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨਾਲ ਜੁੜੀਆਂ ਖਬਰਾਂ ’ਤੇ ਕੋਈ ਟਿੱਪਣੀ ਨਹੀਂ ਕਰਦਾ ਜੋ ਸ਼ਾਹੀ ਕੰਮਕਾਜ ਵਿਚ ਸ਼ਾਮਲ ਨਹੀਂ ਹਨ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਕਿੰਗ ਨੂੰ ਇਸ ਕਦਮ ਬਾਰੇ ਐਤਵਾਰ ਨੂੰ ਪਤਾ ਲੱਗਾ ਸੀ। ਇਸ ਬਾਰੇ ਸਭ ਤੋਂ ਪਹਿਲਾਂ “ਦ ਡੇਲੀ ਟੈਲੀਗ੍ਰਾਫ” ਅਤੇ “ਦਿ ਸਨ” ਅਖਬਾਰਾਂ ਵਿਚ ਖਬਰ ਛਪੀ ਸੀ। ਇਸ ਮਾਮਲੇ ‘ਤੇ ਕੋਈ ਗੱਲਬਾਤ ਨਹੀਂ ਹੋਈ ਸੀ, ਜਦੋਂ ਹੈਰੀ ਤੇ ਮੇਗਨ ਪਿਛਲੇ ਮਹੀਨੇ ਗਲੂਸੈਸਟਰਸ਼ਾਇਰ ਵਿਚ ਚਾਰਲਸ ਦੇ ਹਾਈਗ੍ਰੋਵ ਸਥਿਤ ਘਰ ‘ਤੇ ਇਕ ਨਿੱਜੀ ਪਰਿਵਾਰਕ ਪ੍ਰੋਗਰਾਮ ਲਈ ਗਏ ਸਨ ਤੇ ਕਿੰਗ ਨੇ ਲੰਬੇ ਸਮੇਂ ਬਾਅਦ ਆਪਣੇ ਦੋਵੇਂ ਪੋਤੇ-ਪੋਤੀਆਂ ਨੂੰ ਮਿਲੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button