SportsTop News

6 ਸਾਲ ਬਾਅਦ ਜ਼ਿੰਬਾਬਵੇ ਦੌਰੇ ਜਾਵੇਗੀ ਟੀਮ ਇੰਡੀਆ 

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਅਗਲੇ ਮਹੀਨੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਜ਼ਿੰਬਾਬਵੇ ਦਾ ਦੌਰਾ ਕਰੇਗੀ ਜੋ 6 ਸਾਲਾਂ ‘ਚ ਉਸ ਦੇਸ਼ ਦਾ ਪਹਿਲਾ ਦੌਰਾ ਹੋਵੇਗਾ। ਤਿੰਨ ਵਨ-ਡੇ ਮੈਚ 18, 20 ਤੇ 22 ਅਗਸਤ ਨੂੰ ਹਰਾਰੇ ‘ਚ ਖੇਡੇ ਜਾਣਗੇ। ਕੇ. ਐੱਲ. ਰਾਹੁਲ ਟੀਮ ਦੀ ਕਪਤਾਨੀ ਕਰ ਸਕਦੇ ਹਨ।

ਸ਼ੂਟਰਾਂ ਦੇ ਐਂਕਾਉਂਟਰ ਤੋਂ ਬਾਅਦ CM ਮਾਨ ਦਾ ਵੱਡਾ ਫ਼ੈਸਲਾ! DGP ਨੂੰ ਦਿੱਤੇ ਹੁਕਮ? D5 Channel Punjabi

ਇਹ ਸੀਰੀਜ਼ ਆਈ. ਸੀ. ਸੀ. ਪੁਰਸ਼ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੈ। 13 ਟੀਮਾਂ ਦਾ ਟੂਰਨਾਮੈਂਟ ਅਗਲੇ ਸਾਲ ਭਾਰਤ ‘ਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਿਕੇਸ਼ਨ ਦਾ ਮੁੱਖ ਜ਼ਰੀਆ ਹੈ। ਜ਼ਿੰਬਾਬਵੇ ਇਸ ਸਮੇਂ 13 ਟੀਮਾਂ ‘ਚ 12ਵੇਂ ਸਥਾਨ ‘ਤੇ ਹੈ। ਭਾਰਤੀ ਟੀਮ ਨੇ ਆਖ਼ਰੀ ਵਾਰ 2016 ‘ਚ ਜ਼ਿੰਬਾਬਵੇ ਦਾ ਦੌਰਾ ਕੀਤਾ ਸੀ ਜਦੋਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਟੀਮ ਨੇ ਤਿੰਨ ਟੀ20 ਤੇ ਤਿੰਨ ਵਨ-ਡੇ ਮੈਚ ਖੇਡੇ ਸਨ।

ਜਗਰੂਪ ਰੂਪਾ ਦੀ ਲਾਸ਼ ਲੈਣ ਪਹੁੰਚੇ ਮਾਪੇ, ਦੇਖੋ ਕਿਵੇ ਕਰਨਗੇ ਸਸਕਾਰ | D5 Channel Punjabi

ਭਾਰਤ ਦੀ ਯੁਵਾ ਟੀਮ 7 ਅਗਸਤ ਤੋਂ ਵੈਸਟਇੰਡੀਜ਼ ‘ਚ ਤਿੰਨ ਵਨ-ਡੇ ਤੇ ਤਿੰਨ ਟੀ20 ਮੈਚ ਖੇਡੇਗੀ। ਭਾਰਤ ਦੇ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਜ਼ਿੰਬਾਬਵੇ ਟੀਮ 30 ਜੁਲਾਈ ਤੋਂ ਬੰਗਲਾਦੇਸ਼ ਦੇ ਖ਼ਿਲਾਫ਼ ਤਿੰਨ ਟੀ20 ਮੈਚ ਖੇਡੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button