PunjabTop News

6ਵੇਂ ਦਿਨ ਮਿਲਿਆ ਗੰਦੇ ਨਾਲੇ ‘ਚ ਡਿੱਗਿਆ ਬੱਚਾ

ਕਪੂਰਥਲਾ : 9 ਅਗਸਤ ਨੂੰ ਕਪੂਰਥਲਾ ਦੇ ਗੋਇੰਦਵਾਲ ਰੋਡ ‘ਤੇ ਬਣੇ ਇਕ ਗੰਦੇ ਨਾਲੇ ਵਿੱਚ ਡਿੱਗੀ ਕਰੀਬ ਡੇਢ ਸਾਲਾ ਬੱਚੇ ਦੀ ਲਾਸ਼ ਅੱਜ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਉਕਤ ਬੱਚੇ ਦੀ ਲਾਸ਼ ਘਟਨਾ ਸਥਾਨ ਤੋਂ ਕਰੀਬ 1 ਕਿਲੋਮੀਟਰ ਦੂਰ ਨਾਲੇ ਦੇ ਰਸਤੇ ਵਿੱਚੋਂ ਮਿਲੀ ਹੈ।

Independence Day 2022 : ਆਜ਼ਾਦੀ ਦਿਵਸ ’ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਝੁਲਾਤੇ ਕੇਸਰੀ ਝੰਡੇ

ਬੱਚੇ ਦੀ ਲਾਸ਼ ਦੀ ਨੂੰ ਵੇਖ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਇਥੇ ਦੱਸਣਯੋਗ ਹੈ ਕਿ 9 ਅਗਸਤ ਤੋਂ ਹੀ ਇਸ ਬੱਚੇ ਨੂੰ ਕੇ ਪ੍ਰਸ਼ਾਸਨ, ਫੌਜ ਅਤੇ ਐੱਨ. ਡੀ. ਆਰ. ਐੱਫ਼ ਦੀ ਟੀਮ ਨੇ ਤਕਰੀਬਨ 4 ਦਿਨਾਂ ਤਕ ਇਸ ਬੱਚੇ ਨੂੰ ਲੱਭਣ ਲਈ ਰੈਸਕਿਊ ਆਪਰੇਸ਼ਨ ਚਲਾਇਆ ਸੀ ਪਰ ਸਫ਼ਲਤਾ ਹੱਥ ਨਹੀਂ ਲੱਗੀ ਸੀ। ਹੁਣ ਇਹ ਬੱਚਾ ਪ੍ਰਵਾਸੀ ਪਰਿਵਾਰ ਦੇ ਲੋਕਾਂ ਨੂੰ ਨਾਲੇ ਦੇ ਰਸਤੇ ਵਿੱਚੋਂ ਮਿਲਿਆ। ਪੁਲਿਸ ਪ੍ਰਸ਼ਾਸਨ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button