Breaking NewsD5 specialNewsPunjab

5 ਰੁਪਏ ‘ਚ ਦੇਸੀ ਘਿਓ ਵਾਲਾ ਪੰਜਾਬ ਦਾ ‘ਸ਼ਾਹੀ ਭੋਜਨ’

ਪਟਿਆਲਾ : ਸਾਡਾ ਦੇਸ਼ ਹਿੰਦੁਸਤਾਨ ਇੱਕ ਅਜਿਹਾ ਦੇਸ਼ ਹੈ ਜਿਸ ਨੂੰ ਸਮਝਣਾ ਹਰ ਇੱਕ ਦੇ ਵਸ ਦੀ ਗੱਲ ਨਹੀਂ। ਇੱਥੇ ਕਈ ਲੋਕ ਤਾਂ ਆਪਣਾ ਘਰ ਭਰਨ ਲਈ ਲੋਕਾਂ ਨੂੰ ਲੁੱਟਦੇ ਰਹਿੰਦੇ ਹਨ ਤਾਂ ਕਈ ਅਜਿਹੇ ਵੀ ਸਮਾਜਸੇਵੀ ਹਨ ਜਿਹੜੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਲੋਕਾਂ ਨੂੰ ਰੋਜ਼ਾਨਾ ਵਧੀਆ ਅਤੇ ਸੰਤੁਲਿਤ ਭੋਜਨ ਖਵਾਉਂਦੇ ਹਨ। ਇਨ੍ਹਾਂ ਸਮਾਜਸੇਵੀਆਂ ਵਿੱਚੋਂ ਇੱਕ ਹਨ ਮਹੇਸ਼ਇੰਦਰ ਬਾਂਸਲ। ਜਿਨ੍ਹਾਂ ਨੇ ਆਪਣੀ ਰਿਟਾਇਰਮੈਂਟ ਤੋਂ ਬਾਅਦ ਲੋਕਾਂ ਦੀ ਸੇਵਾ ਕਰਨ ਬਾਰੇ ਸੋਚਿਆ। ਪਹਿਲਾਂ ਤਾਂ ਰਿਟਾਇਰਮੈਂਟ ਤੋਂ ਬਾਅਦ 3-4 ਸਾਲ ਬੱਚਿਆਂ ਨੂੰ ਫਰੀ ਕਾਪੀਆਂ, ਕਿਤਾਬਾਂ, ਸਟੇਸ਼ਨਰੀ, ਵਰਦੀ ਆਦਿ ਦੀ ਸੇਵਾ ਕਰਦੇ ਰਹੇ।

ਹੁਣ ਉਹਨਾਂ ਵਲੋਂ ਆਤਮਾ ਰਾਮ ਸੋਹਨ ਲਾਲ ਏਜੰਸੀਜ਼ ਪ੍ਰਾ. ਲਿਮ. ਜ਼ਰੀਏ ‘ਤੁਹਾਡੀ ਆਪਣੀ ਰਸੋਈ’ ਤਹਿਤ ਲੋਕਾਂ ਨੂੰ ਸਿਰਫ਼ 5 ਰੁਪਏ ਵਿੱਚ ਬਣੇ ਦੇਸੀ ਘਿਉ ਖਾਣਾ ਖੁਆਇਆ ਜਾਂਦਾ ਹੈ ਅਤੇ ਨਾਲ ਹੀ ਆਈਸਕ੍ਰੀਮ ਵੀ ਫਰੀ ਦਿੱਤੀ ਜਾਂਦੀ ਹੈ। ਇੱਥੇ ਰੋਜ਼ਾਨਾ 700 ਦੇ ਕਰੀਬ ਲੋਕ ਖਾਣਾ ਖਾਂਦੇ ਹਨ ਅਤੇ ਇੱਥੇ ਖਾਣਾ ਖਾਣ ਲਈ ਲੋਕਾਂ ਦੀਆਂ ਲੰਮੀਆਂ ਲਾਈਨਾਂ ਅਕਸਰ ਲੱਗੀਆਂ ਰਹਿੰਦੀਆਂ ਹਨ। ਕਿਉਂਕਿ ਬਾਂਸਲ ਜੀ ਇੱਥੇ ਸਿਰਫ਼ 5 ਰੁਪਏ ਵਿੱਚ ਲੋਕਾਂ ਨੂੰ ਵਧੀਆ ਸਿਹਤ ਭਰਪੂਰ ਸੰਤੁਲਿਤ ਭੋਜਨ ਮੁਹੱਈਆ ਕਰਵਾ ਰਹੇ ਹਨ ਤਾਂ ਕਿ ਲੋਕ ਖਾਣੇ ਵਿਚਲੇ ਪੋਸ਼ਟਿਕ ਤੱਤਾਂ ਦੀ ਘਾਟ ਕਾਰਨ ਬਿਮਾਰ ਨਾ ਹੋਣ। ਇੱਥੇ ਕਈ ਸਮਾਜਸੇਵੀ ਲੋਕ ਆਪਣੇ ਪੱਧਰ ’ਤੇ ਲੋਕਾਂ ਦੀ ਸੇਵਾ ਕਰਨ ਲਈ ਦੇਸੀ ਘਿਉ ਦੇ ਡੱਬੇ ਬਾਂਸਲ ਜੀ ਨੂੰ ਜਮ੍ਹਾਂ ਕਰਵਾ ਜਾਂਦੇ ਹਨ। ਫਿਲਹਾਲ 3-4 ਮਹੀਨਿਆਂ ਤੋਂ ਬਾਂਸਲ ਜੀ ਨੂੰ ਖਾਣਾ ਬਣਾਉਣ ਲਈ ਬਾਹਰੋਂ ਘਿਉ ਖਰੀਦਣ ਦੀ ਜਰੂਰਤ ਨਹੀਂ ਪਈ।

Read Also ਹੁਣ ਫੇਰ ਪੰਜਾਬ ‘ਚ ਮਚੀ ਹਾਹਾਕਾਰ

ਮਹੇਸ਼ਇੰਦਰ ਬਾਂਸਲ ਜੀ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਲੋਕਾਂ ਨੂੰ ਫਰੀ ਸੰਤੁਲਿਤ ਆਹਾਰ ਦੇਣ। ਪਰ ਲੋਕਾਂ ਵਲੋਂ ਫਰੀ ਖਾਣਾ ਖਾਉਣ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਹ ਉਨ੍ਹਾਂ ਦੇ ਸਵੈਮਾਣ ਦੇ ਵਿਰੁੱਧ ਹੋਵੇਗਾ। ਇਸ ਲਈ ਮੈਂ 5 ਰੁਪਏ ਵਿੱਚ ਖਾਣਾ ਦੇਣਾ ਸ਼ੁਰੂ ਕਰ ਦਿੱਤਾ। ਹੁਣ ਲੋਕ ਪੂਰੇ ਸਵੈਮਾਣ ਅਤੇ ਹੱਕ ਨਾਲ ਇੱਥੇ ਆ ਕੇ ਖਾਣਾ ਖਾਂਦੇ ਹਨ। ਬਾਂਸਲ ਜੀ ਨੇ ਰਸੋਈ ਦੇ ਬਜਟ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਖਾਣੇ ਦਾ ਮਹੀਨੇ ਦਾ ਤਕਰੀਬਨ 1.5 ਲੱਖ ਰੁਪਏ ਦਾ ਖਰਚਾ ਆਉਂਦਾ ਹੈ। 70-80 ਹਜ਼ਾਰ ਰੁਪਏ ਤਾਂ ਲੋਕਾਂ ਦੇ 5 ਰੁਪਏ ਦੇ ਹਿਸਾਬ ਨਾਲ ਇਕੱਠੇ ਹੋ ਜਾਂਦੇ ਹਨ ਅਤੇ ਬਾਕੀ ਬਚਦੇ ਉਹ ਆਪਣੀ ਜੇਬ ਵਿੱਚੋਂ ਖਰਚ ਕੇ ਪੂਰਾ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਸੰਤੁਸ਼ਟੀ ਮਿਲਦੀ ਹੈ ਅਤੇ ਅੰਦਰੂਨੀ ਖੁਸ਼ੀ ਪ੍ਰਾਪਤ ਹੁੰਦੀ ਹੈ।

ਇਸ ਤੋਂ ਇਲਾਕਾ ਬਾਂਸਲ ਜੀ ਦੇ ਹੋਰ ਵੀ ਕਈ ਸਾਥੀ ਹਨ ਜੋ ਰਿਟਾਇਰਮੈਂਟ ਤੋਂ ਬਾਅਦ ਇੱਥੇ ਆ ਕੇ ਰਸੋਈ ਵਿੱਚ ਖਾਣਾ ਬਣਾਉਣ ਦੀ ਫਰੀ ਸੇਵਾ ਕਰਦੇ ਹਨ। ਫਰੀ ਭੋਜਨ ਵਰਤਾਉਂਦੇ ਹਨ। ਫਰੀ ਆਈਸਕ੍ਰੀਮ ਵਰਤਾਉਂਦੇ ਹਨ।ਬਾਂਸਲ ਜੀ ਵਲੋਂ ਫਰੀ ਆਈਸਕ੍ਰੀਮ ਖੁਆਉਣ ਦਾ ਚਲਾਇਆ ਗਿਆ ਫੰਡਾ ਵੀ ਬਹੁਤ ਵਧੀਆ ਹੈ। ਇਸ ਮੁਤਾਬਿਕ ਜਿਨ੍ਹਾਂ ਲੋਕਾਂ ਦਾ ਜਨਮ ਦਿਨ ਹੁੰਦਾ ਹੈ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇੱਥੇ ਸਿਰਫ਼ 3100 ਰੁਪਏ ਆਈਸਕ੍ਰੀਮ ਲਈ ਦਿਉ ਜਿਸ ਨਾਲ ਤੁਹਾਡੇ ਜਨਮ ਦਿਨ ਦੀ ਖੁਸ਼ੀ ਵਿੱਚ ਲੋਕਾਂ ਨੂੰ ਫਰੀ ਆਈਸਕ੍ਰੀਮ ਖੁਆਈ ਜਾਵੇਗੀ ਅਤੇ ਉਸ ਦਿਨ ਤੁਹਾਡੀ ਫੋਟੋ ਸਮੇਤ ਇੱਕ ਬੈਨਰ ਵੀ ਇੱਥੇ ਲਗਾਇਆ ਜਾਵੇਗਾ। ਹੁਣ ਅਜਿਹੇ ਲੋਕ ਖੁਸ਼ੀ ਖੁਸ਼ੀ ਆਪਣੇ ਜਨਮ ਦਿਨ ਦੇ ਮੌਕੇ ਤੇ ਇੱਥੇ ਆ ਕੇ ਲੋਕਾਂ ਨੂੰ ਆਈਸਕ੍ਰੀਮ ਵੀ ਖੁਆਉਂਦੇ ਹਨ। 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button