5 ਅਪ੍ਰੈਲ ਨੂੰ ਨਹੀਂ ਰਿਲੀਜ਼ ਹੋਵੇਗੀ PM ਨਰਿੰਦਰ ਮੋਦੀ ਦੀ ਬਾਇਓਪਿਕ, ਸਾਹਮਣੇ ਆਈ ਵੱਡੀ ਵਜ੍ਹਾ!
ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫਿਲਮ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਚਰਚਾ ਵਿੱਚ ਬਣੀ ਹੋਈ ਹੈ। ਇਸ ਫਿਲਮ ਦੇ ਚਾਹੁਣ ਵਾਲਿਆਂ ਨੂੰ ਲੈ ਕੇ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਖਬਰ ਹੈ ਕਿ ਫਿਲਮ ਦੀ ਰਿਲੀਜ ਡੇਟ ਨੂੰ ਫਿਰ ਤੋਂ ਟਾਲ ਦਿੱਤਾ ਗਿਆ ਹੈ । ਦੱਸ ਦਈਏ ਕਿ ਪਹਿਲਾਂ ਖਬਰਾਂ ਸਨ ਕਿ ਇਹ ਫਿਲਮ ਪੰਜ ਅਪ੍ਰੈਲ ਨੂੰ ਰਿਲੀਜ ਹੋਵੇਗੀ ਪਰ ਨਹੀਂ ਹੁਣ ਇਹ ਫ਼ਿਲਮ 12 ਅਪਰੈਲ ਨੂੰ ਹੀ ਰਿਲੀਜ਼ ਹੋਵੇਗੀ। ਇਸ ਦੀ ਜਾਣਕਾਰੀ ਫ਼ਿਲਮ ਕ੍ਰਿਟੀਕ ਕੋਮਲ ਨਾਹਟਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ।
PM Narendra Modi release postponed to next week.
— Komal Nahta (@KomalNahta) April 3, 2019
ਫ਼ਿਲਮ ‘ਚ ਵਿਵੇਕ ਓਬਰਾਏ ਨੇ ਮੋਦੀ ਦਾ ਰੋਲ ਪਲੇਅ ਕੀਤਾ ਹੈ। ਇਸ ‘ਚ ਬੋਮਨ ਇਰਾਨੀ, ਦਰਸ਼ਨ ਕੁਮਾਰ, ਵਹੀਦਾ ਰਹਿਮਾਨ, ਮੋਜ ਜੋਸ਼ੀ ਜਿਹੇ ਕਲਾਕਾਰ ਹਨ। ਇਸ ਦੇ ਟ੍ਰੇਲਰ ਰਿਲੀਜ਼ ਦੇ ਨਾਲ ਹੀ ਵਿਵਾਦ ਸ਼ੁਰੂ ਹੋ ਗਿਆ ਸੀ। ਕਈ ਪਾਰਟੀਆਂ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਦੇ ਰਿਲੀਜ਼ ‘ਤੇ ਰੋਕ ਲਾਉਣ ਦੀ ਅਪੀਲ ਕੀਤੀ ਸੀ। ਇਸ ਨੂੰ ਬੰਬੇ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ।
Read Also ਪੀਐਮ ਨਰੇਂਦਰ ਮੋਦੀ ਦੀ ਬਾਈਓਪਿਕ ਫ਼ਿਲਮ ਹੁਣ 12 ਅਪ੍ਰੈਲ ਨੂੰ ਨਹੀਂ ਇਸ ਦਿਨ ਹੋਵੇਗੀ ਰਿਲੀਜ਼
ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਈ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚੀ ਸੀ। ਇਸ ਤੋਂ ਬਾਅਦ ਵਿਭਾਗ ਵੱਲੋਂ ਫ਼ਿਲਮ ਨਿਰਮਾਤਾਵਾਂ ਨੂੰ ਨੋਟਿਸ ਭੇਜਿਆ ਗਿਆ। ਅੱਜ ਵਿਭਾਗ ਨੇ ਇਸ ਦੀ ਰਿਲੀਜ਼ ‘ਤੇ ਰੋਕ ਨੂੰ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਫ਼ਿਲਮ ਨੂੰ ਲੈ ਕੇ ਫੈਸਲਾ ਸਿਰਫ ਸੀਬੀਐਫਸੀ ਹੀ ਲੈ ਸਕਦਾ ਹੈ। ਇਹ ਚੋਣ ਕਮਿਸ਼ਨ ਦੇ ਦਾਇਰੇ ‘ਚ ਨਹੀਂ ਆਉਂਦਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.