39 ਦਿਨ ਦੀ ‘ਪਰੀ’ ਨੇ ਗੁਰਦਾ ਦਾਨ ਕਰ ਮਰੀਜ਼ ਨੂੰ ਦਿੱਤਾ ਜਿਉਣ ਦਾ ਰਸਤਾ
ਚੰਡੀਗੜ੍ਹ : 39 ਦਿਨਾਂ ਤੱਕ ਜ਼ਿੰਦਾ ਰਹਿਣ ਵਾਲੀ ਇੱਕ ਛੋਟੀ ਜਿਹੀ ਪਰੀ ਅਬਾਬਤ ਕੌਰ ਸੰਧੂ ਦੇ ਬਹਾਦਰ ਦਿਲ ਦੇ ਮਾਤਾ-ਪਿਤਾ ਨੇ ਅੰਗਦਾਨ ਕਰਕੇ ਆਪਣੇ ਫੈਸਲੇ ਨਾਲ ਉਸਨੂੰ ਅਮਰ ਕਰ ਦਿੱਤਾ। ਇੱਕ ਮਰੀਜ਼ ਗੁਰਦੇ ਦੀ ਅਸਫਲਤਾ ਦੇ ਕਾਰਨ ਜ਼ਿੰਦਗੀ ਦੀ ਜੰਗ ਲੜ ਰਿਹਾ ਸੀ ਤੇ ਉਸੇ ‘ਚ ਇੱਕ ਉਕਤ ਬੱਚੀ ਦਾ ਗੁਰਦਾ ਟਰਾਂਸਪਲਾਂਟ ਕਰ ਦਿੱਤਾ ਗਿਆ। ਇਹ ਸਾਰਾ ਮਾਮਲਾ ਪੀਜੀਆਈ ਤੋਂ ਸਾਹਮਣੇ ਆਇਆ ਜਿੱਥੇ 39 ਦਿਨ ਦੀ ਬੱਚੀ ਦੇ ਇਲਾਜ਼ ਦੌਰਾਨ ਦਮ ਤੋੜਨ ਦੀ ਖ਼ਬਰ ਜਦੋਂ ਮਾਤਾ-ਪਿਤਾ ਨੂੰ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ। ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਉਨ੍ਹਾਂ ਦੀ ਧੀ ਬੱਚ ਜਾਵੇਗੀ ਪਰ ਡਾਕਟਰਾਂ ਦੀ ਸਖਤ ਮਿਹਨਤ ਤੋਂ ਬਾਅਦ ਵੀ ਸਭ ਵਿਅਰਥ ਗਿਆ।
ਕੇਂਦਰ ਦੀਆਂ ਮੀਟਿੰਗ ਦਾ ਅਸਲ ਸੱਚ,ਦੇਖੋ ਆਹ ਕਾਰਨ ਕਰਕੇ ਕਰ ਰਹੇ ਨੇ ਮੀਟਿੰਗਾਂ,ਕਿਸਾਨਾਂ ਦਾ ਸੰਘਰਸ਼ ਰੋਕਣ ਦੀ ਸਾਜਿਸ਼?
ਬੱਚੀ ਦੇ ਪਿਤਾ ਸੁਖਬੀਰ ਸਿੰਘ ਸੰਧੂ ਅਤੇ ਮਾਤਾ ਸੁਰਪ੍ਰੀਤ ਕੌਰ ਜੋ ਅੰਮ੍ਰਿਤਸਰ ਦੇ ਵਸਨੀਕ ਹਨ। ਉਨ੍ਹਾਂ ਨੇ ਆਪਣੀ ਧੀ ਦੀ ਮੌਤ ਤੋਂ ਬਾਅਦ ਉਸ ਨੂੰ ਵਿਅਰਥ ਜਾਣ ਤੋਂ ਪਹਿਲਾਂ ਬੱਚੀ ਦੇ ਅੰਗ ਨੂੰ ਦਾਨ ਕਰਨ ਦੀ ਇੱਛੀ ਜ਼ਾਹਿਰ ਕੀਤੀ ਤਾਂ ਇਸ ਤੇ ਡਾਕਟਰ ਵੀ ਹੈਰਾਨ ਰਹਿ ਗਏ। ਡਾਕਟਰਾਂ ਨੇ ਪਰਿਵਾਰ ਦੀ ਚੰਗੀ ਇੱਛਾ ਦਾ ਸਤਿਕਾਰ ਕੀਤਾ ਅਤੇ ਜ਼ਲਦ ਹੀ ਗੁਰਦੇ ਨੂੰ ਹਟਾਉਣ ਲਈ ਅਨੋਖਾ ਅਤੇ ਮੁਸ਼ਕਿਲ ਆਪਰੇਸ਼ਨ ਕਰਨ ਲਈ ਅੱਗੇ ਵਧੇ ਅਤੇ ਇੱਕ ਹੋਰ ਜ਼ਿੰਦਗੀ ਬਚਾਉਣ ਲਈ ਉਸ ਦੀ ਵਰਤੋਂ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.