3 ਕੋਰੋਨਾ ਵੈਕਸੀਨ ਸੈਂਟਰਾਂ ਦੇ ਦੌਰੇ ‘ਤੇ ਪੀਐਮ ਮੋਦੀ, ਅਹਿਮਦਾਬਾਦ, ਹੈਦਰਾਬਾਦ ਅਤੇ ਪੁਣੇ ਸੈਂਟਰ ਦਾ ਲੈਣਗੇ ਜ਼ਾਇਜਾ
ਨਵੀ ਦਿੱਲੀ : ਦੇਸ਼ ਭਰ ‘ਚ ਇਸ ਸਮੇਂ ਕੋਰੋਨਾ ਮਹਾਂਮਾਰੀ ਦੀ ਸਭ ਤੋਂ ਵੱਡੀ ਸਮੱਸਿਆ ਚੱਲ ਰਹੀ ਹੈ। ਇਸ ਮਹਾਮਾਰੀ ਤੋਂ ਰਾਹਤ ਪਾਉਣ ਲਈ ਅਜੇ ਵੀ ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਸਿਲਸਿਲੇ ਦੇ ਚੱਲਦਿਆਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ‘ਚ ਕੋਰੋਨਾ ਵੈਕਸੀਨ ਦੀਆਂ ਤਿਆਰੀਆਂ ਦਾ ਜ਼ਾਇਜਾ ਲੈਣ ਨਿਕਲੇ ਹਨ। ਜਿਸਦੇ ਚੱਲਦਿਆਂ ਅੱਜ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਪਹਿਲਾਂ ਅਹਿਮਦਾਬਾਦ ਦੇ ਜਾਇਡਸ ਬਾਇਓਟੈਕ ਪਾਰਕ ਪੁੱਜੇ ਹਨ।
🔴LIVE ਹਰਿਆਣਾ ਸਰਕਾਰ ‘ਤੇ ਹੋਇਅ ਵੱਡਾ ਐਕਸ਼ਨ,ਖੱਟਰ ਨੂੰ ਪਤਾ ਲੱਗਿਆ ਕਿਸਾਨਾਂ ਦੀ ਤਾਕਤ ਦਾ
ਇੱਥੇ ਉਹ ਜਾਇਡਸ ਕੈਡਿਲਾ ਦੀ ਕੋਰੋਨਾ ਵੈਕਸੀਨ ਜਾਇਕੋਵ-ਡੀ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਦੱਸ ਦਈਏ ਕਿ ਜਾਇਡਸ ਕੈਡਿਲਾ ਨੇ ਆਪਣੀ ਵੈਕਸੀਨ ਜਾਇਕੋਵ-ਡੀ ਦੇ ਪਹਿਲੇ ਪੜਾਅ ਦਾ ਟਰਾਇਲ ਪੂਰਾ ਹੋਣ ਅਤੇ ਅਗਸਤ ਤੋਂ ਦੂਜੇ ਪੜਾਅ ਦਾ ਕਲੀਨੀਕਲ ਟਰਾਇਲ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਅਹਿਮਦਾਬਾਦ ਤੋਂ ਬਾਅਦ ਪੀਐਮ ਮੋਦੀ ਅੱਜ ਹੈਦਰਾਬਾਦ ‘ਚ ਭਾਰਤ ਬਾਇਓਟੈਕ ਅਤੇ ਪੁਣੇ ‘ਚ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਵੈਕਸੀਨ ਸੈਂਟਰ ਦਾ ਦੌਰਾ ਕਰਨਗੇ।
🔴LIVE ਦਿੱਲੀ ਪੁਲਿਸ ਦੀਆਂ ਛਾਲਾਂ ਚਕਾ, ਦਿੱਲੀ ‘ਚ ਕਿਸਾਨਾਂ ਨੇ ਮਾਰੀ ਐਂਟਰੀ, ਸਿੱਧੇ ਟਾਕਰੇ
ਅੱਜ ਪ੍ਰਧਾਨ ਮੰਤਰੀ ਮੋਦੀ ਦੇਸ਼ ‘ਚ ਕੋਰੋਨਾ ਵੈਕਸੀਨ ਤਿਆਰ ਕਰ ਰਹੇ ਤਿੰਨ ਕੇਂਦਰ ਪੁਣੇ, ਅਹਿਮਦਾਬਾਦ ਅਤੇ ਹੈਦਰਾਬਾਦ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਹ ਤਿੰਨੋਂ ਟੀਕਾ ਕੇਂਦਰਾਂ ‘ਤੇ ਵਿਕਸਿਤ ਕੀਤੇ ਜਾ ਰਹੇ ਕੋਵਿਡ – 19 ਟੀਕੇ ਨਾਲ ਜੁੜੇ ਕੰਮਾਂ ਦਾ ਜ਼ਾਇਜਾ ਲੈਣਗੇ। ਇਸ ਦੌਰਾਨ ਉਹ ਵਿਗਿਆਨੀਆਂ ਦੇ ਨਾਲ ਮਿਲ ਕੇ ਕੋਰੋਨਾ ਵੈਕਸੀਨ ਵਿਕਸਿਤ ਕਰਨ ਦੇ ਰਸਤੇ ‘ਚ ਆ ਰਹੀਆਂ ਮੁਸ਼ਕਿਲਾਂ ਦੀ ਸਮੀਖਿਆ ਕਰ ਉਨ੍ਹਾਂ ਨੂੰ ਹੱਲ ਕਰਨਗੇ।
Tomorrow, PM @narendramodi will embark on a 3 city visit to personally review the vaccine development & manufacturing process. He will visit the Zydus Biotech Park in Ahmedabad, Bharat Biotech in Hyderabad & Serum Institute of India in Pune.
— PMO India (@PMOIndia) November 27, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.