Top NewsBreaking NewsD5 specialEntertainmentIndiaNewsPunjab

26 ਜਨਵਰੀ ਹਿੰਸਾ ਮਾਮਲੇ ‘ਚ ਫੋਰੈਂਸਿਕ ਟੀਮ ਨੇ ਜਾਰੀ ਕੀਤੀ ਕੁੱਝ ਤਸਵੀਰਾਂ, ਗਾਇਕ ਇੰਦਰਜੀਤ ਨਿੱਕੂ ਵੀ ਸਨ ਸ਼ਾਮਿਲ

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ‘ਚ 26 ਜਨਵਰੀ ਨੂੰ ਹੋਈ ਹਿੰਸਾ ਮਾਮਲੇ ‘ਚ ਪੁਲਿਸ ਵਲੋਂ ਆਰੋਪੀਆਂ ਦੀ ਗ੍ਰਿਫਤਾਰੀਆਂ ਜਾਰੀ ਹੈ। ਉੱਥੇ ਹੀ ਖ਼ਬਰਾਂ ਦੇ ਮੁਤਾਬਕ ਇਸ ਮਾਮਲੇ ‘ਚ ਫੋਰੈਂਸਿਕ ਟੀਮ ਨੇ ਦਿੱਲੀ ਪੁਲਿਸ ਨੂੰ ਕੁੱਝ ਤਸਵੀਰਾਂ ਦਿੱਤੀਆਂ ਹਨ, ਜਿਸ ‘ਚ ਗਾਇਕ ਇੰਦਰਜੀਤ ਨਿੱਕੂ ਵੀ ਸ਼ਾਮਿਲ ਹਨ। ਦੱਸ ਦਈਏ ਕਿ, ਗਣਤੰਤਰ ਦਿਵਸ ‘ਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਅੰਦੋਲਨਕਾਰੀਆਂ ਨੇ ਟਰੈਕਟਰ ਪਰੇਡ ਕੱਢੀ ਸੀ।

ਜਥੇਬੰਦੀਆਂ ਦਾ ਦਿੱਲੀ ਪੁਲਿਸ ‘ਤੇ ਵੱਡਾ ਐਕਸ਼ਨ,ਹੁਣ ਅੱਗੇ-ਅੱਗੇ ਪੁਲਿਸ ਪਿੱਛੇ ਹੋਣਗੇ ਕਿਸਾਨ

ਇਸ ਦੌਰਾਨ ਕਿਸਾਨਾਂ ਅਤੇ ਦਿੱਲੀ ਪੁਲਿਸ ਦੇ ਵਿੱਚ ਆਈ ਟੀ ਓ, ਆਉਟਰ ਰਿੰਗ ਰੋਡ, ਕਰਨਾਲ ਬਾਇਪਾਸ ਸਮੇਤ ਕਈ ਜਗ੍ਹਾਵਾਂ ‘ਤੇ ਝੜਪਾਂ ਹੋਈਆਂ ਸਨ। 26 ਜਨਵਰੀ ਨੂੰ ਹੀ ਅੰਦੋਲਨ ‘ਚ ਸ਼ਾਮਿਲ ਇੱਕ ਜਥੇ ਨੇ ਲਾਲ ਕਿਲ੍ਹੇ ‘ਤੇ ਇੱਕ ਧਾਰਮਿਕ ਝੰਡਾ ਵੀ ਲਹਿਰਾਇਆ ਸੀ। ਇਸ ਮਾਮਲੇ ‘ਚ ਪੰਜਾਬੀ ਅਦਾਕਾਰ – ਗਾਇਕ ਦੀਪ ਸਿੱਧੂ ਨੂੰ ਮੁੱਖ ਆਰੋਪੀ ਮੰਨਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button