26 ਜਨਵਰੀ ਹਿੰਸਾ ਮਾਮਲੇ ‘ਚ ਦੋਸ਼ੀ ਦੀਪ ਸਿੱਧੂ ਨੂੰ ਦਿੱਲੀ ਦੀ ਅਦਾਲਤ ਤੋਂ ਮਿਲੀ ਜ਼ਮਾਨਤ
ਨਵੀਂ ਦਿੱਲੀ : ਗਣਤੰਤਰ ਦਿਵਸ ਦੇ ਦਿਨ ਲਾਲ ਕਿਲ੍ਹੇ ‘ਚ ਹੋਈ ਹਿੰਸੇ ਦੇ ਮਾਮਲੇ ‘ਚ ਗ੍ਰਿਫ਼ਤਾਰ ਅਦਾਕਾਰ ਦੀਪ ਸਿੱਧੂ ਨੂੰ ਅੱਜ ਜ਼ਮਾਨਤ ਮਿਲ ਗਈ। ਉਨ੍ਹਾਂ ਨੂੰ 30 ਹਜ਼ਾਰ ਰੁਪਏ ਦੇ ਨਿਜੀ ਮੁਚੱਲਕੇ ‘ਤੇ ਇਹ ਜ਼ਮਾਨਤ ਮਿਲੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸ ਮਾਮਲੇ ਵਿੱਚ ਕੋਰਟ ਨੇ ਫੈਸਲਾ ਸੁਰੱਖਿਅਤ ਕੀਤਾ ਸੀ। ਇਸ ਤੋਂ ਪਹਿਲਾਂ ਸੁਣਵਾਈ ਦੇ ਦੌਰਾਨ ਸਿੱਧੂ ਦੇ ਵਕੀਲ ਨੇ ਕੋਰਟ ਵਿੱਚ ਕਿਹਾ ਸੀ ਕਿ ਕੇਵਲਹਾਜ਼ਰੀ ਲਾਉਣਾ ਉਸ ਦੇ ਮੁਵੱਕਲ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਭੀੜ ਇਕੱਠੀ ਕਰਨ ਦਾ ਦੋਸ਼ ਨਹੀਂ ਲਾਉਂਦਾ ਅਤੇ ਉਹ ਇਮਾਨਦਾਰ ਨਾਗਰਿਕ ਹੈ ਜੋ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਸੀ।
ਗੁਰਨਾਮ ਚੜੂਨੀ ਨੇ ਪਾੜਤੀ ਕੇਂਦਰ ਦੀ ਚਿੱਠੀ ! ਫੇਰ ਰਾਤੋ-ਰਾਤ ਲਿਆ ਅਜਿਹਾ ਫੈਸਲਾ,ਹਿਲਾਤੀ ਸਰਕਾਰ!
ਉਥੇ ਹੀ ਦਿੱਲੀ ਪੁਲਿਸ ਤੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਸਿੱਧੂ ਹਿੰਸਾ ਕਰਨ ਅਤੇ ਤਿਰੰਗੇ ਦੀ ਬੇਇੱਜ਼ਤੀ ਕਰਨ ਦੇ ਉਦੇਸ਼ ਨਾਲ ਇਸ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ। ਗੈਰ ਕਾਨੂੰਨੀ ਰੂਪ ਨਾਲ ਲੋਕਾਂ ਦੇ ਇਕੱਠੇ ਹੋਣ ਵਿੱਚ ਸਿੱਧੂ ਦੀ ਮੁੱਖ ਭੂਮਿਕਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.