Breaking NewsD5 specialIndiaNewsPoliticsPunjab

26 ਜਨਵਰੀ ਵੰਡਣੇ ਸਨ ਕੈਪਟਨ ਸਰਕਾਰ ਨੇ 1.6 ਲੱਖ ਫੋਨ, ਕੀ ਉਹ ਝੂਠ ਬੋਲਣ ਦੇ ਆਦੀ ਹਨ !

ਜਲੰਧਰ : ਪੰਜਾਬ ‘ਚ ਕਾਂਗਰਸ ਸਰਕਾਰ ਦੇ ਆਉਣ ਵਾਲੀ ਮਾਰਚ ‘ਚ ਤਿੰਨ ਸਾਲ ਪੂਰੇ ਹੋ ਜਾਣਗੇ। ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਤੋਂ ਬਾਅਦ ਨੌਜਵਾਨਾਂ ਨੂੰ 50 ਲੱਖ 4 ਜੀ ਫੋਨ ਵੰਡੇ ਜਾਣਗੇ। ਇਨ੍ਹਾਂ 3 ਸਾਲਾਂ ਵਿੱਚ ਕੈਪਟਨ ਸਰਕਾਰ ਇੰਨੀ ਵਾਰ ਨੌਜਵਾਨਾਂ ਨੂੰ ਲਾਰੇ ਲਾ ਚੁੱਕੀ ਹੈ ਕਿ ਹੁਣ ਉਨ੍ਹਾਂ ਨੂੰ ਕੋਈ ਆਸ ਹੀ ਨਹੀਂ ਹੈ। ਜੇਕਰ ਹੁਣ ਬੀਤੀ 2 ਦਸੰਬਰ ਦੀ ਗੱਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਪ ਟਵੀਟ ਕਰਕੇ ਕਿਹਾ ਸੀ ਕਿ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ‘ਤੇ ਸਰਕਾਰ ਪਹਿਲੇ ਪੜਾਅ ‘ਚ 11ਵੀਂ ਅਤੇ 12ਵੀਆਂ ਦੀਆਂ ਵਿਦਿਅਰਥਣਾਂ ਨੂੰ 1 ਲੱਖ 6 ਹਜ਼ਾਰ ਸਮਾਰਟਫੋਨ ਵੰਡੇਗੀ। 26 ਜਨਵਰੀ ਨੂੰ ਮੋਹਾਲੀ ਵਿੱਚ ਗਣਤੰਤਰ ਦਿਵਸ ਸਮਾਗਮ ਵੀ ਖਤਮ ਹੋ ਗਿਆ। ਯੋਜਨਾ ਸਿਰੇ ਨਹੀਂ ਚੜ੍ਹੀ ਅਤੇ ਨਾ ਹੀ ਇਸ ਗੱਲ ਦਾ ਕਿਤੇ ਜਿਕਰ ਹੋਇਆ। ਕੈਪਟਨ ਅਮਰਿੰਦਰ ਦੇ ਕੀਤੇ ਗਏ ਟਵੀਟ ਨੇ ਉਨ੍ਹਾਂ ਨੂੰ ਹੁਣ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੱਤਾ ਹੈ ਕੀ ਉਹ ਆਪ ਝੂਠ ਬੋਲਣ ਦੇ ਆਦੀ ਹਨ ਜਾਂ ਫਿਰ ਸਰਕਾਰ ‘ਚ ਬੈਠੇ ਨੌਕਰਸ਼ਾਹ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ।

ਇਸ ਆਦਮੀ ਨੂੰ ਕਹਿੰਦੇ ਨੇ ‘ਲੰਗਰ ਬਾਬਾ’, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ, ਸਰਕਾਰ ਵੀ ਹੋਈ ਫ਼ੈਨ, ਦਿੱਤੀ ਵੱਡੀ ਆਫ਼ਰ

2017 ਤੋਂ ਦਿਖਾ ਰਹੇ ਹਨ ਨੌਜਵਾਨਾਂ ਨੂੰ ਸੁਪਨੇ
ਕੈਪਟਨ ਸਰਕਾਰ ਨੇ ਜਦੋਂ 2017 ਵਿੱਚ ਸੱਤਾ ਸੰਭਾਲੀ ਸੀ ਤਾਂ ਨੌਜਵਾਨਾਂ ਨੂੰ ਸਮਾਰਟ ਫੋਨ ਪ੍ਰਾਪਤ ਕਰਨ ਲਈ ਰਜਿਸਟ੍ਰੇਸ਼ਨ ਲਈ ਵੀ ਕਿਹਾ ਸੀ। ਅਜਿਹਾ ਨਹੀਂ ਹੈ ਕਿ ਨੌਜਵਾਨਾਂ ਨੇ ਰਜਿਸਟ੍ਰੇਸ਼ਨ ਨਾ ਕਰਵਾਈ ਹੋਵੇ। 2018 ਤੱਕ ਸਰਕਾਰ ਨੌਜਵਾਨਾਂ ਨੂੰ ਘੋਸ਼ਣਾ ਪੱਤਰ ਦੇ ਮੁਤਾਬਕ ਮੋਬਾਇਲ ਫੋਨ ਉਪਲੱਬਧ ਨਹੀਂ ਕਰਵਾ ਪਾਈ। ਵਿਰੋਧੀ ਪੱਖ ਕਈ ਵਾਰ ਇਸ ਗੱਲ ਨੂੰ ਲੈ ਕੇ ਵਿਧਾਨ ਸਭਾ ਵਿੱਚ ਵੀ ਹੰਗਾਮਾ ਕਰਦਾ ਰਿਹਾ। ਕੈਪਟਨ ਸਾਹਿਬ ਨੇ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਨੌਕਰਸ਼ਾਹਾਂ ਨੂੰ ਸਮਾਰਟ ਫੋਨ ਯੋਜਨਾ ਨੂੰ ਅਮਲੀਜਾਮਾ ਪਹਿਨਾਉਣ ਦੇ ਆਦੇਸ਼ ਦਿੱਤੇ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਚੋਣਾਂ ‘ਚ ਫਾਇਦਾ ਚੁੱਕਣ ਲਈ ਨੌਜਵਾਨਾਂ ਨੂੰ ਇੱਕ ਵਾਰ ਫਿਰ ਤੋਂ ਲਾਲੀ ਪੌਪ ਦਿੱਤਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਵੀ ਲੰਘ ਗਈਆਂ। ਹੁਣ ਨੌਜਵਾਨਾਂ ਦੀ ਉਮੀਦ ਬਿਲਕੁਲ ਹੀ ਖਤਮ ਹੋ ਚੁੱਕੀ ਸੀ।

ਦੇਖਲੋ ਭਾਰਤ ਦੇ ਰਾਜਨੀਤੀ ਦੇ ਹਾਲ, ਡਾਕੂ ਵੀ ਬਣ ਰਹੇ ਨੇ ਮੰਤਰੀ

ਦਸੰਬਰ ‘ਚ ਕੀਤਾ ਸੀ ਟਵੀਟ
ਬੁਲਾਰੇ ਦਾ ਦਾਅਵਾ ਸੀ ਕਿ ਪਹਿਲੇ ਪੜਾਅ ‘ਚ ਦਸੰਬਰ ਵਿੱਚ ਨੌਜਵਾਨਾਂ ਨੂੰ ਸਮਾਰਟ ਫੋਨ ਵੰਡੇ ਜਾਣਗੇ। ਇਹ ਮੋਬਾਇਲ ਫੋਨ ਟੱਚ ਸਕਰੀਨ ਵਾਲੇ, ਵਧੀਆ ਕੈਮਰੇ, ਸੋਸ਼ਲ ਮੀਡੀਆ ਐਪਲੀਕੇਸ਼ਨ ਅਤੇ ਹੋਰ ਸਮਾਰਟ ਫੀਚਰਾਂ ਵਾਲੇ ਹੋਣਗੇ। ਬੁਲਾਰੇ ਨੇ ਇਹ ਵੀ ਕਿਹਾ ਸੀ ਕਿ 2017 – 18 ਦੇ ਬਜਟ ਅਤੇ ਸਾਲ 2018 – 19 ਦੇ ਬਜਟ ਵਿੱਚ ਇਸਦੇ ਲਈ ਫੰਡ ਵੀ ਮਨਜ਼ੂਰ ਕੀਤੇ ਗਏ ਹਨ। ਕੈਪਟਨ ਅਮਰਿੰਦਰ ਦਾ ਟਵੀਟ 2 ਦਸੰਬਰ ਨੂੰ ਆਇਆ ਕਿ 26 ਜਨਵਰੀ ਨੂੰ 11ਵੀਂ ਅਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ ਪਹਿਲੇ ਪੜਾਅ ‘ਚ ਫੋਨ ਵੰਡਣਗੇ ਪਰ ਗਣਤੰਤਰ ਦਿਵਸ ‘ਤੇ ਉਹ ਆਪਣਾ ਵਾਅਦਾ ਪੂਰਾ ਨਾ ਕਰ ਪਾਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button