Breaking NewsD5 specialNewsPunjab

25 ਸਾਲ ਤੋਂ ਮੰਜੇ ‘ਤੇ ਪਿਆ ਤੜਫ ਰਿਹੈ ਇਹ ਗਰੀਬ | ਨਾ ਸਰਕਾਰ ਨੇ ਬਾਂਹ ਫੜੀ, ਨਾ ਕਿਸੇ ਸਮਾਜ ਸੇਵੀ ਨੇ

ਨਾਭਾ : ਗ਼ਰੀਬੀ ਇੱਕ ਅਜਿਹਾ ਸੰਤਾਪ ਹੈ ਜਿਸ ਨੂੰ ਭੋਗਦਾ ਇਨਸਾਨ ਦੁਨੀਆ ਤੋਂ ਰੁਕਸਤ ਹੋ ਜਾਂਦਾ ਹੈ ਪਰ ਗਰੀਬ ਦੀ ਬਾਂਹ ਫੜਨ ਵਾਲਾ ਸਰਕਾਰ ਦਾ ਕੋਈ ਨੁਮਾਇੰਦਾ ਗਰੀਬ ਦੇ ਘਰ ਤੱਕ ਨਹੀਂ ਪਹੁੰਚਦਾ। ਇਸ ਤਰ੍ਹਾਂ ਦੀ ਹੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਹੈ ਨਾਭਾ ਬਲਾਕ ਦੇ ਪਿੰਡ ਨਾਨੋਵਾਲ ਵਿਖੇ। ਜਿੱਥੇ ਇੱਕ ਗ਼ਰੀਬ ਪਰਿਵਾਰ ਨਰਕ ਭਰੀ ਜਿੰਦਗੀ ਬਸਰ ਕਰਨ ਲਈ ਮਜ਼ਬੂਰ ਹੈ। ਪੀੜਤ ਦੀਦਾਰ ਸਿੰਘ ਪਿਛਲੇ 25 ਸਾਲਾਂ ਤੋਂ ਮੰਜੇ ਤੇ ਪਿਆ ਹੈ। ਪੀੜਤ ਦੀਦਾਰ ਸਿੰਘ ਜਨਮ ਤੋਂ ਹੀ ਪੋਲੀਓ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਨੇ ਹੱਥ ਰੇਹੜੀ ਦਾ ਸਹਾਰਾ ਲੈ ਕੇ ਉਹ ਸ਼ਹਿਰ ਵਿੱਚ ਦੁਕਾਨਾਂ ਤੋਂ ਮੰਗ ਮੰਗ ਕੇ ਘਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਪਰ ਇੱਕ ਦਿਨ ਅਚਾਨਕ ਜਦੋਂ ਉਹ ਸੜਕ ਪਾਰ ਕਰ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਦਰੜ ਦਿੱਤਾ।

ਪੰਜਾਬ ‘ਚ ਵੱਡਾ ਗੈਸ ਕਾਂਡ, ਅੱਧਾ ਪਿੰਡ ਕਰਾਇਆ ਖ਼ਾਲੀ,ਮਚੀ ਹਾਹਾਕਾਰ | ਅੱਧਮੋਏ ਹੋਏ ਲੋਕ ਤੇ ਬੱਚੇ

ਦੀਦਾਰ ਸਿੰਘ ਦੀਆਂ ਐਕਸੀਡੈਂਟ ਵਿੱਚ ਦੋਵੇਂ ਲੱਤਾਂ ਟੁੱਟ ਗਈਆਂ ਪਰ ਗਰੀਬ ਪਰਿਵਾਰ ਵੱਲੋਂ ਇਲਾਜ ਲਈ ਹਰ ਸੰਭਵ ਯਤਨ ਕਰਨ ਤੇ ਵੀ ਉਸ ਦਾ ਇਲਾਜ ਨਹੀਂ ਹੋ ਸਕਿਆ। ਬਜ਼ੁਰਗ ਮਾਂ ਦੀਦਾਰ ਸਿੰਘ ਨੂੰ ਅੱਖਾਂ ਸਾਹਮਣੇ ਤੜਫਦਾ ਦਿਨ ਰਾਤ ਦੇਖ ਰਹੀ ਹੈ। ਹੁਣ ਪੀੜਤ ਪਰਿਵਾਰ ਗੁਹਾਰ ਲਗਾ ਰਿਹਾ ਹੈ ਕਿ ਕੋਈ ਉਹਨਾਂ ਦੀ ਮਦਦ ਕਰੇ। ਦੀਦਾਰ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਦੇ ਪੰਜ ਮੈਂਬਰ ਸਰਕਾਰ ਦੇ ਹੱਥਾਂ ਵੱਲ ਵੇਖ ਰਹੇ ਹਨ। ਮਾਂ ਘਰਾਂ ਦੇ ਵਿੱਚ ਸਫਾਈ ਦਾ ਕੰਮ ਕਰਦੀ ਹੈ ਪਰ ਜ਼ਿੰਦਗੀ ਦੇ ਏਸ ਮੋੜ ‘ਤੇ ਉਹ ਵੀ ਥੱਕ ਹਾਰ ਗਈ ਹੈ।

🔴 LIVE | ਛੋਟੇਪੁਰ ਦੀ ‘ਆਪ’ ‘ਚ ਘਰ ਵਾਪਸੀ! ਹੁਣ ਸਿੱਧੂ ਤੇ ਪਰਗਟ ਸਿੰਘ ‘ਤੇ ਅੱਖ | ਕੀ ਕਰੂ ਭਗਵੰਤ ਮਾਨ?

ਪਿੰਡ ਵਾਸੀਆਂ ਨੇ ਵੀ ਸਰਕਾਰ ਤੋਂ ਹੀ ਮੰਗ ਕੀਤੀ ਹੈ ਕਿ ਸਰਕਾਰ ਏਸ ਪਰਿਵਾਰ ਦੀ ਬਾਂਹ ਫੜੇ। ਹੈਰਾਨਗੀ ਹੈ ਕਿ ਜਿਹੜੇ ਸਿਆਸੀ ਲੀਡਰ ਤੇ ਉਹਨਾਂ ਦੇ ਨੁਮਾਇੰਦੇ ਵੋਟਾਂ ਦੀਆਂ ਪਰਚੀਆਂ ਘਰਾਂ ਤੱਕ ਪਹੁੰਚਾਉਣ ਆਉਂਦੇ ਹਨ ਤੇ ਘਰ ਦੇ ਇਕ ਇਕ ਜੀਅ ਦੀ ਵੋਟ ਦਾ ਹਿਸਾਬ ਰੱਖਦੇ ਹਨ। ਕੀ ਪਿਛਲੇ 25 ਸਾਲ ਤੋਂ ਉਹਨਾਂ ਦੀਆਂ ਅੱਖਾਂ ਨੂੰ ਇਹ ਨਜ਼ਰ ਨਹੀਂ ਆਇਆ। ਖੈਰ ਪਰਿਵਾਰ ਨੂੰ ਹੁਣ ਵੀ ਉਮੀਦ ਹੈ ਕਿ ਪੀੜਤ ਦੀਦਾਰ ਸਿੰਘ ਦੀ ਸਾਰ ਲੈਣ ਲਈ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਕੋਈ ਸਮਾਜ ਸੇਵੀ ਸੰਸਥਾ ਅੱਗੇ ਆਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button