24 ਘੰਟਿਆਂ ‘ਚ 17,296 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ, ਪਰ ਇੱਕ ਰਾਹਤ ਦੀ ਹੈ ਵੀ ਖ਼ਬਰ!
ਨਵੀਂ ਦਿੱਲੀ : ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ ਵਿੱਚ ਜ਼ਰਾ ਵੀ ਰਾਹਤ ਨਹੀਂ ਹੈ। ਦੇਸ਼ ‘ਚ ਇਸ ਵਾਇਰਸ ਦੇ ਪੌਜ਼ੀਟਿਵ ਮਾਮਲੇ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਹੇ ਹਨ। ਪਿਛਲੇ 24 ਘੰਟਿਆਂ ਦੇ ਅੰਦਰ 17,296 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸੰਖਿਆ ਇੱਕ ਦਿਨ ‘ਚ ਪੌਜ਼ੀਟਿਵ ਮਾਮਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿੱਚ ਇੱਕ ਦਿਨ ‘ਚ 17,296 ਨਵੇਂ ਮਾਮਲੇ ਸਾਹਮਣੇ ਆਏ ਹਨ ਪਰ ਇਸ ਵਾਇਰਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ‘ਚ ਵੀ ਜ਼ਬਰਦਸਤ ਵਾਧਾ ਹੋਇਆ ਹੈ।
ਵਿਵਾਦਿਤ Song ਤੋਂ ਬਾਅਦ Singer Preet Harpal ਦਾ ਸਪੱਸ਼ਟੀਕਰਨ, ਗ਼ਲਤੀ ਆਪਣੀ, ਗੁੱਸਾ ਚੈੱਨਲਾਂ ‘ਤੇ
ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਦੇਸ਼ ‘ਚ ਠੀਕ ਹੋਣ ਵਾਲਿਆਂ ਦੀ ਦਰ ਵਧੀ ਹੈ। ਸਥਾਪਤ ਲੋਕਾਂ ਵਿੱਚੋਂ 58.24 ਫੀਸਦੀ ਲੋਕ ਹੁਣ ਠੀਕ ਹੋਣ ਲੱਗੇ ਹਨ। ਇਹ ਰਾਹਤ ਦੀ ਗੱਲ ਹੈ ਕਿਉਂਕਿ ਹਫਤਾ ਭਰ ਪਹਿਲਾਂ ਤੱਕ ਕੋਰੋਨਾ ਵਾਇਰਸ ਨਾਲ ਤੰਦਰੁਸਤ ਹੋਣ ਵਾਲਿਆਂ ਦੀ ਦਰ ਲੱਗਭੱਗ 50 ਫੀਸਦੀ ਦੇ ਆਸਪਾਸ ਸੀ। ਮੰਤਰਾਲੇ ਅਨੁਸਾਰ ਦੇਸ਼ ‘ਚ ਇੱਕ ਦਿਨ ‘ਚ ਕੋਵਿਡ – 19 ਦੇ ਸਭ ਤੋਂ ਜਿਆਦਾ 17,296 ਨਵੇਂ ਮਾਮਲੇ ਆਉਣ ਦੇ ਨਾਲ ਸੰਕਰਮਿਤਾਂ ਦੀ ਕੁਲ ਗਿਣਤੀ 4,90,401 ਹੋਈ ਹੈ।
ਡੀਜੀਪੀ ਮੁਹੰਮਦ ਮੁਸਤਫ਼ਾ ਨੂੰ ਹਾਈਕੋਰਟ ਦਾ ਵੱਡਾ ਝਟਕਾ
24 ਘੰਟਿਆਂ ਦੇ ਅੰਦਰ 407 ਦਮ ਤੋੜ ਚੁੱਕੇ ਹਨ। ਹੁਣ ਤੱਕ ਇਸ ਵਾਇਰਸ ਦੀ ਵਜ੍ਹਾ ਨਾਲ ਦੇਸ ‘ਚ ਕੁਲ ਮ੍ਰਿਤਕਾਂ ਦੀ ਗਿਣਤੀ 15,301 ਹੋ ਗਈ ਹੈ। ਇਸ ‘ਚ ਮਹਾਰਾਸ਼ਟਰ ਸਰਕਾਰ ਨੇ ਤੈਅ ਕੀਤਾ ਹੈ ਕਿ ਕੋਰੋਨਾ ਵਾਇਰਸ ਦੇ ਇਲਾਜ਼ ‘ਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਰੇਮਡੇਸਿਵਿਰ ਅਤੇ ਫੇਵੀਪਿਰਾਵਿਰ ਭਾਰੀ ਮਾਤਰਾ ‘ਚ ਖਰੀਦੀਆਂ ਜਾਣਗੀਆਂ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਵੀਰਵਾਰ ਨੂੰ ਦੱਸਿਆ ਕਿ COVID – 19 ਮਰੀਜਾਂ ਦੇ ਇਲਾਜ ਲਈ ਇਹ ਦਵਾਈਆਂ ਖਰੀਦੀਆਂ ਜਾਣਗੀਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.