NewsBreaking NewsD5 specialIndiaPunjab

2019 ‘ਚ ਕੰਮ ਕਰਕੇ ਹੋ ਗਏ ਹੋ ਬੋਰ ਤਾਂ 2020 ‘ਚ ਇਸ ਤਰ੍ਹਾਂ ਕਰੋ ਲੰਬੀ ਛੁੱਟੀਆਂ ਦਾ PLAN..

ਨਵੀਂ ਦਿੱਲੀ : ਜੇਕਰ ਤੁਸੀਂ ਵੀ ਨੌਕਰੀ ਕਰਦੇ ਹੋ ਅਤੇ ਨਵੇਂ ਸਾਲ 2020 ‘ਚ ਲੰਬੀਆਂ ਛੁੱਟ‍ੀਆਂ ਚਾਹੁੰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਸਾਲ 2020 ‘ਚ 7 ਲੰਬੇ ਵੀਕੈਂਡ ਆ ਰਹੇ ਹਨ। ਤੁਹਾਨੂੰ ਕੋਈ ਜ਼ਰੂਰੀ ਕੰਮ ਹੋਵੇ ਜਾਂ ਫੈਮਲੀ ਦੇ ਨਾਲ ਘੁੰਮਣ ਦਾ ਪਲੈਨ, ਤੁਸੀ ਹੁਣ ਤੋਂ ਇਸਦੀ ਯੋਜਨਾ ਬਣਾ ਸਕਦੇ ਹੋ।

ਸਾਲ 2020 ਦੀ ਸ਼ੁਰੂਆਤ ਬੁੱਧਵਾਰ ਤੋਂ ਹੋ ਰਹੀ ਹੈ, ਇਸ ਵਜ੍ਹਾ ਨਾਲ ਤੁਹਾਡੀ ਇੱਕ ਛੁੱਟੀ ਘੱਟ ਹੋ ਗਈ ਹੈ। ਨਵੇਂ ਸਾਲ ‘ਚ 26 ਜਨਵਰੀ ਜਾਂ ਗਣਤੰਤਰ ਦਿਵਸ ਐਤਵਾਰ ਨੂੰ ਪੈ ਰਿਹਾ ਹੈ। ਇਸ ਤੋਂ ਬਾਅਦ ਤੁਹਾਨੂੰ 21 ਫਰਵਰੀ ਜਾਂ ਸ਼ੁੱਕਰਵਾਰ ਨੂੰ ਰਾਹਤ ਮਿਲੇਗੀ, ਜਦੋਂ ਤੁਸੀ ਲੰਬੇ ਵੀਕੈਂਡ ਲਈ ਕੰਮ ਜਾਂ ਛੁੱਟੀ ਦਾ ਪਲੈਨ ਕਰ ਸਕਦੇ ਹੋ। ਇਸ ਦਿਨ ਮਹਾਸ਼ਿਵਰਾਤਰੀ ਦੀ ਛੁੱਟੀ ਹੈ।

ਜੁੱਲੀ ਬਿਸਤਰਾ ਗੋਲ ਕਰਨ ਗਿਆ ਸੀ MLA Ghubaya | ਅਗਲਿਆਂ ਨੇ ਕੱਢੀਆਂ ਅੱਖਾਂ, ਲਾਇਆ ਖੂੰਜੇ!

ਇਸਦੇ ਨਾਲ ਹੀ ਤੁਹਾਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਲੰਬੇ ਵੀਕੈਂਡ ਦੀ ਵਜ੍ਹਾ ਨਾਲ ਬੈਂਕਾਂ ਦੀਆਂ ਛੁੱਟੀਆਂ ਰਹਿਣਗੀਆਂ। ਜੇਕਰ ਤੁਹਾਨੂੰ ਬੈਂਕ ਦਾ ਕੰਮ ਅਕਸਰ ਪੈਂਦਾ ਹੈ ਤਾਂ ਤੁਸੀ ਆਪਣੇ ਬੈਂਕ ਦੇ ਕੰਮ ਉਸੇ ਹਿਸਾਬ ਨਾਲ ਪਲੈਨ ਕਰ ਸਕਦੇ ਹੋ।

ਸੱਤ ਲੰਬੇ ਵੀਕੈਂਡ
ਸਾਲ 2020 ‘ਚ 7 ਲੰਬੇ ਵੀਕੈਂਡ ਹਨ, ਜਿਸਦੀ ਸ਼ੁਰੂਆਤ 21 ਫਰਵਰੀ ਤੋਂ ਹੋ ਰਹੀ ਹੈ। ਇਸ ਸਾਲ ਗਣਤੰਤਰ ਦਿਵਸ ਜਾਂ 26 ਜਨਵਰੀ ਅਤੇ 15 ਅਗਸ‍ਤ ਐਤਵਾਰ ਨੂੰ ਪੈ ਰਹੇ ਹਨ। ਨਵੇਂ ਸਾਲ ‘ਚ ਗੁਡ ਫ੍ਰਾਈਡੇਅ, ਮਹਾਤਮਾ ਗਾਂਧੀ ਜੈਂਯਤੀ, ਸੰਤ ਕਬੀਰ ਜੈਂਯਤੀ, ਸ਼ਹੀਦ ਊਧਮ ਸਿੰਘ ਸ਼ਹੀਦੀ ਦਿਨ ਅਤੇ ਕ੍ਰਿਸਮਿਸ ਸ਼ੁੱਕਰਵਾਰ ਨੂੰ ਪੈ ਰਹੇ ਹਨ। ਅਜਿਹੇ ‘ਚ ਸ਼ਨੀਵਾਰ – ਐਤਵਾਰ ਮਿਲਾ ਕੇ ਤੁਹਾਨੂੰ ਤਿੰਨ ਦਿਨਾਂ ਦੀ ਛੁੱਟੀ ਮਿਲ ਜਾਵੇਗੀ।

BREAKING | ਮੁਆਫ਼ੀ ਮੰਗਣ ਸਮੇਂ Bhagwant Mann ਅੱਗੇ ਪੱਤਰਕਾਰ ਨੇ ਆਪਣਿਆਂ ਨੂੰ ਭੰਡਿਆ

ਹੋਲੀ ‘ਤੇ ਵੀ ਲੰਬਾ ਵੀਕੈਂਡ
ਹੋਲੀ ਸੋਮਵਾਰ – ਮੰਗਲਵਾਰ ਨੂੰ ਹੋਣ ਨਾਲ ਸਕੱਤਰੇਤ ਕਰਮਚਾਰੀ ਚਾਰ ਦਿਨ ਦੀ ਛੁੱਟੀ ਦਾ ਲਾਭ ਲੈ ਸਕਦੇ ਹਨ। ਇਸਦੇ ਨਾਲ ਹੀ ਨਵੇਂ ਸਾਲ ਵਿੱਚ ਈਦ – ਉਲ – ਫਿਤਰ , ਰੱਖੜੀ, ਸ਼ਹੀਦੀ ਦਿਨ, ਮਹਾਂਵੀਰ ਜੈਂਯਤੀ ਅਤੇ ਗੁਰੂ ਨਾਨਕ ਜੈਂਯਤੀ ਦੀ ਛੁੱਟੀ ਵੀ ਸੋਮਵਾਰ ਨੂੰ ਪੈ ਰਹੀ ਹੈ, ਜਿਸਦੇ ਨਾਲ ਤੁਹਾਨੂੰ ਇਸ ਮੌਕੇ ‘ਤੇ ਵੀ ਲੰਬੇ ਵੀਕੈਂਡ ਮਿਲ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button