Breaking NewsD5 specialInternationalNewsPoliticsPunjab

20 ਸਾਲ ਕੈਨੇਡਾ ‘ਚ ਲਾਉਣ ਵਾਲਾ ਹੁਣ ਪਿੰਡ ਆ ਕੇ ਬਣਿਆ ਸਰਪੰਚ (ਵੀਡੀਓ)

ਬਰਨਾਲਾ : ਇਹ ਹੈ ਜਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਖੁਰਦ ਦਾ ਨੌਜਵਾਨ ਹਰਸ਼ਰਨ ਸਿੰਘ ਜੋ ਕਿ 20 ਸਾਲ ਤੋਂ ਕੈਨੇਡਾ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਪਰ ਹੁਣ ਨੌਜਵਾਨ ਕੈਨੇਡਾ ਛੱਡ ਪੰਜਾਬ ਆ ਗਿਆ ਹੈ। ਜਿਸ ਦੇ ਪੰਜਾਬ ਆਉਣ ਦਾ ਕਾਰਨ ਸੁਣ ਤੁਸੀਂ ਵੀ ਹੱਕੇ-ਬੱਕੇ ਰਹਿ ਜਾਉਗੇ ਜੀ ਹਾਂ ਇਸ ਨੌਜਵਾਨ ਨੇ ਕੈਨੇਡਾ ਨਾ ਤਾਂ ਕਿਸੇ ਪਰਿਵਾਰਕ ਮੈਂਬਰ ਕਰਕੇ ਛੱਡਿਆ ਤੇ ਨਾਂ ਕਿਸੇ ਮਜ਼ਬੂਰੀ ਕਾਰਨ ਨੌਜਵਾਨ ਦੇ ਕੈਨੇਡਾ ਛੱਡਣ ਦਾ ਕਾਰਨ ਹੈ ਪਿੰਡ ਦੀ ਨੁਹਾਰ ਨੂੰ ਬਦਲਣਾ। ਸਭ ਜਾਣਦੇ ਨੇ ਕਿ ਇਸ ਵੇਲੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਪੂਰਾ ਜੋਰ ਹੈ ਤੇ ਹਰ ਇਕ ਸਰਪੰਚ ਤੇ ਪੰਚ ਬਣਨ ਲਈ ਆਪਣੀ ਪੂਰੀ ਵਾਹ ਲਗਾ ਰਿਹਾ ਹੈ।

Reads Also ਕੈਨੇਡਾ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਹੋ ਜਾਣ ਸਾਵਧਾਨ, ਨਵੇਂ ਨਿਯਮ ਲਾਗੂ

ਇਸੇ ਤਰ੍ਹਾਂ ਇਸ ਨੌਜਵਾਨ ‘ਚ ਵੀ ਸਰਪੰਚ ਬਣਨ ਦੀ ਇੱਛਾਂ ਜਾਗੀ ਤਾਂ ਜੋ ਉਹ ਸਰਪੰਚ ਬਣਕੇ ਪਿੰਡ ਦੀ ਭਲਾਈ ਲਈ ਕੰਮ ਕਰ ਸਕੇ। ਜਿਸ ਤੋਂ ਬਾਅਦ ਨੌਜਵਾਨ ਪਿੰਡ ਦੀ ਨੁਹਾਰ ਬਦਲਣ ਲ਼ਈ ਕੈਨੇਡਾ ਛੱਡ ਪੰਜਾਬ ਆ ਗਿਆ। ਜਿਸਨੂੰ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਬਣਾ ਦਿੱਤਾ ਗਿਆ। ਉਧਰ ਪਿੰਡ ਵਾਸੀਆਂ ਨੇ ਵੀ ਨੌਜਵਾਨ ਨਾਲ ਮੋਢੇ ਨਾਲ ਮੋਢੇ ਜੋੜ ਕੇ ਪਿੰਡ ਨੂੰ ਤਰੱਕੀਆਂ ਵਿੱਚ ਲਜਾਣ ਦੀ ਗੱਲ ਆਖੀ। ਦੱਸ ਦਈਏ ਕਿ ਇਕ ਪਾਸੇ ਤਾਂ ਨੌਜਵਾਨ ਪੰਜਾਬ ਨੂੰ ਛੱਡ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਨੇ ਪਰ ਇਕ ਇਹ ਨੌਜਵਾਨ ਹੈ ਜੋ ਕੈੈਨੇਡਾ ਵਿੱਚ ਆਪਣੇ ਪਰਿਵਾਰ ਨੂੰ ਛੱਡ ਪਿੰਡ ਦੀ ਭਲਾਈ ਲਈ ਕੰਮ ਕਰਨਾ ਚਾਹੁੰਦਾ ਹੈ। ਜਿਸ ਦੇ ਚੁੱਕੇ ਇਸ ਕਦਮ ਦੀ ਹੁਣ ਪੂਰੇ ਪੰਜਾਬੀਆਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button