PunjabTop News

ਨਾਰਕੋਟਿਕ ਟੀਮ ਨੇ ਕਰੀਬ 2.580 ਕਿੱਲੋਗ੍ਰਾਮ ਅਫੀਮ ਕੀਤੀ ਬਰਾਮਦ

The narcotics team recovered about 2.580 kilograms of opium

ਲੁਧਿਆਣਾ : ਡਰੱਗ ਸਮੱਗਲਿੰਗ ਲਈ ਸਮੱਗਲਰਾਂ ਵਲੋਂ ਨਵੇਂ-ਨਵੇਂ ਤਰੀਕੇ ਇਸਤੇਮਾਲ ਕੀਤੇ ਜਾਂਦੇ ਹਨ। ਬਹੁਤ ਸੁਰੱਖਿਆ ਤੋਂ ਬਾਅਦ ਵੀ ਸਮੱਗਲਰ ਆਪਣੇ ਕੰਮ ਨੂੰ ਕਰਕੇ ਹੀ ਰਹਿੰਦੇ ਹਨ। ਖ਼ਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿਥੇ ਕਿ ਅਫੀਮ ਸਮੱਗਲਿੰਗ ਦੇ 3 ਮਾਮਲੇ ਸਾਹਮਣੇ ਆਏ ਹਨ, ਜਿੱਥੇ ਡਰੱਗ ਸਮੱਗਲਰਾਂ ਨੇ ਨਵਾਂ ਤਰੀਕਾ ਅਪਣਾਉਂਦੇ ਹੋਏ ਜੈਕੇਟਾਂ ਅੰਦਰ ਸਿਲਾਈ ਕਰ ਕੇ ਅਫੀਮ ਦੀ ਖੇਪ ਕੈਨੇਡਾ ਭੇਜਣ ਲਈ ਇਨ੍ਹਾਂ ਨੂੰ ਕੋਰੀਅਰ ਕੀਤਾ ਸੀ। ਇਨ੍ਹਾਂ ਨੂੰ ਨਾਰਕੋਟਿਕ ਵਿਭਾਗ ਵਲੋਂ ਲੱਭ ਕੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਨਾਰਕੋਟਿਕ ਵਿਭਾਗ ਵਲੋਂ ਇਸ ਸੰਬੰਧ ਵਿਚ ਵੱਖ-ਵੱਖ 3 ਐੱਨ. ਡੀ. ਪੀ. ਐੱਸ. ਦੇ ਕੇਸ ਦਰਜ ਕੀਤੇ ਗਏ ਹਨ।

ਹੁਣ ਨਹੀਂ ਬਚਦੇ ਬਾਦਲ! ਅਦਾਲਤ ਨੇ ਨਹੀਂ ਸੁਣੀ ਇੱਕ | Kotkapura Goli Kand | D5 Channel Punjabi

ਸਮੱਗਲਰਾਂ ਨੇ ਬੇਹੱਦ ਚਲਾਕ ਤਰੀਕੇ ਨਾਲ ਜੈਕੇਟਾਂ ਅੰਦਰ ਅਫੀਮ ਦੀ ਖੇਪ ਨੂੰ ਲੁਕਾ ਦਿੱਤਾ ਗਿਆ। ਇਸ ਤੋਂ ਬਾਅਦ ਅਫੀਮ ਉਪਰ ਕਾਰਬਨ ਦੇ ਟੁਕੜੇ ਨੂੰ ਸਿਉਂ ਦਿੱਤਾ ਗਿਆ, ਜਿਸ ਨਾਲ ਸਕੈਨਰ ਵਿਚ ਚੈਕਿੰਗ ਦੌਰਾਨ ਅਫੀਮ ਦਾ ਪਤਾ ਨਾ ਚੱਲ ਸਕੇ। ਜਾਂਚ ਦੌਰਾਨ ਨਾਰਕੋਟਿਕ ਦੀ ਟੀਮ ਨੂੰ ਇਕ ਜੈਕੇਟ ਵਿਚੋਂ 2 ਕਿੱਲੋ, ਦੂਜੀ ਜੈਕੇਟ ਵਿਚੋਂ ਅੱਧਾ ਕਿੱਲੋ ਤਾਂ ਤੀਜੀ ਜੈਕੇਟ ਵਿਚੋਂ 80 ਗਰਾਮ ਅਫੀਮ ਦੀ ਖੇਪ ਬਰਾਮਦ ਕੀਤੀ। ਇਸ ਤਰ੍ਹਾਂ ਤਿੰਨੇ ਜੈਕੇਟਾਂ ਵਿਚ ਨਾਰਕੋਟਿਕ ਟੀਮ ਨੂੰ ਕਰੀਬ 2.580 ਕਿੱਲੋਗ੍ਰਾਮ ਅਫੀਮ ਬਰਾਮਦ ਹੋਈ ਹੈ। ਨਾਰਕੋਟਿਕ ਨੇ ਇਸ ਕੇਸ ਵਿਚ 2 ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button