1993 ਦੇ ਮਸ਼ਹੂਰ ਜਿਨਸੀ ਸ਼ੋਸ਼ਣ ਅਤੇ ਖੁਦਕੁਸ਼ੀ ਮਾਮਲੇ ਵਿੱਚ ਸੀਬੀਆਈ ਨੇ ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਅੰਤਿਮ ਕਲੋਜ਼ਰ ਰਿਪੋਰਟ ਦਾਖ਼ਲ ਕਰਨ ਦੀ ਮੰਗ ਕੀਤੀ ਹੈ। ਇਹ ਕਲੋਜ਼ਰ ਰਿਪੋਰਟ ਸਾਬਕਾ ਡੀਜੀਪੀ ਐਸਪੀਐਸ ਰਾਠੌਰ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ਾਂ ਬਾਰੇ ਹੈ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੀ ਜਾਂਚ ਵਿੱਚ ਰਾਠੌਰ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਕਾਰਨ ਕਲੋਜ਼ਰ ਰਿਪੋਰਟ ਫਾਈਲ ਕਰਨ ‘ਤੇ ਲੱਗੀ ਰੋਕ ਹਟਾਈ ਜਾਵੇ।
Sukhjinder Randhawa ਤੇ Captain ਨੂੰ ਦੇਣੇ ਪੈਣਗੇ ਪੈਸੇ! Ansari ਦੇ ਨਾਮ ‘ਤੇ ਜ਼ਮੀਨ | D5 Channel Punjabi
ਸੀ.ਬੀ.ਆਈ. ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ‘ਤੇ ਕਲੋਜ਼ਰ ਰਿਪੋਰਟ ਦਾਇਰ ਕਰਨਾ ਵੀ ਚਾਹੁੰਦੀ ਸੀ ਪਰ ਅਜਿਹਾ ਨਹੀਂ ਕਰ ਸਕੀ ਕਿਉਂਕਿ ਹਾਈ ਕੋਰਟ ਨੇ 25 ਜਨਵਰੀ 2010 ਨੂੰ ਇਸ ਮਾਮਲੇ ‘ਚ ਸਥਿਤੀ ਜਿਉਂ ਦੀ ਤਿਉਂ ਰੱਖਣ ਦਾ ਹੁਕਮ ਦਿੱਤਾ ਸੀ। ਸੀਬੀਆਈ ਨੇ ਕਿਹਾ ਕਿ ਉਹ ਆਪਣੀ ਰਿਪੋਰਟ ਨਾਲ ਤਿਆਰ ਹੈ ਅਤੇ ਕੇਸ 2010 ਤੋਂ ਪੈਂਡਿੰਗ ਹੈ। ਇਹ ਮਾਮਲਾ ਹਾਈਕੋਰਟ ਦੇ ਵਿਚਾਰ ਅਧੀਨ ਹੈ ਅਤੇ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਦਿੱਤੇ ਗਏ ਹਨ।
SGPC ਨੇ ਮੰਨੀ Jathedar ਦੀ ਗੱਲ, ਚੁੱਕਿਆ ਵੱਡਾ ਕਦਮ | D5 Channel Punjabi
ਇਹ ਮਾਮਲਾ ਉਸ ਸਮੇਂ ਦਾ ਸੀ ਜਦੋਂ ਪੰਚਕੂਲਾ ਦੀ ਇਕ 14 ਸਾਲਾ ਉਭਰਦੀ ਟੈਨਿਸ ਖਿਡਾਰਨ ਨੇ ਹਰਿਆਣਾ ਦੇ ਤਤਕਾਲੀ ਆਈ.ਜੀ ਰਾਠੌਰ ਤੇ ਜਿਣਸ਼ੀ ਸੋਸ਼ਣ ਦਾ ਦੋਸ਼ ਲਾਉਂਦਿਆਂ ਖੁਦਕੁਸ਼ੀ ਕਰ ਲਈ ਸੀ। ਘਟਨਾ ਦੇ 16 ਸਾਲ ਬਾਅਦ 22 ਦਸੰਬਰ 2009 ਨੂੰ ਚੰਡੀਗੜ੍ਹ ਦੀ ਇੱਕ ਅਦਾਲਤ ਨੇ ਰਾਠੌਰ ਨੂੰ ਛੇੜਛਾੜ ਦਾ ਦੋਸ਼ੀ ਠਹਿਰਾਉਂਦਿਆਂ ਛੇ ਮਹੀਨੇ ਦੀ ਕੈਦ ਅਤੇ 1000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.